ਜਿਸ ਦੇ ਓਵਰ ਵਿੱਚ 6 ਛੱਕੇ ਮਾਰੇ, ਯੁਵਰਾਜ ਸਿੰਘ ਉਸੇ ਗੇਂਦਬਾਜ਼ ਦੇ ਮੁਰੀਦ ਨੇ

ਯੁਵਰਾਜ ਸਿੰਘ ਨੇ ਸਟੂਅਰਟ ਬਰੋਡ ਦੀ ਤਾਰੀਫ਼ ਕੀਤੀ 

ਜਿਸ ਦੇ ਓਵਰ ਵਿੱਚ 6 ਛੱਕੇ ਮਾਰੇ, ਯੁਵਰਾਜ ਸਿੰਘ ਉਸੇ ਗੇਂਦਬਾਜ਼ ਦੇ ਮੁਰੀਦ ਨੇ
ਯੁਵਰਾਜ ਸਿੰਘ ਨੇ ਸਟੂਅਰਟ ਬਰੋਡ ਦੀ ਤਾਰੀਫ਼ ਕੀਤੀ

ਦਿੱਲੀ : ਭਾਰਤ ਦੇ ਆਲ ਰਾਉਂਡਰ ਯੁਵਰਾਜ ਸਿੰਘ ( Yuvrja Singh) ਨੇ ਬੁੱਧਵਾਰ ਨੂੰ ਸਟੁਅਰਟ ਬਰਾਡ( Sturart Broad) ਦੀ ਜਮ ਕੇ ਤਾਰੀਫ਼ ਕੀਤੀ ਹੈ,ਜਦਕਿ 13 ਸਾਲ ਪਹਿਲਾਂ ਉਨ੍ਹਾਂ ਨੇ ਸਟੁਅਰਟ ਬਰਾਡ ਦੇ 1 ਓਵਰ ਵਿੱਚ 6 ਛੱਕੇ ਮਾਰ ਕੇ ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਦੇ ਕੈਰੀਅਰ ਨੂੰ ਤਕਰੀਬਨ ਖ਼ਤਮ ਕਰ ਦਿੱਤਾ ਸੀ,ਬਰਾਡ ਨੇ ਟੈਸਟ ਕ੍ਰਿਕਟ (Test Cricket) ਵਿੱਚ 500 ਵਿਕਟਾਂ (Wicket) ਲੈਣ ਵਾਲੇ ਚੌਥੇ ਗੇਂਦਬਾਜ਼ ਜਦਕਿ ਕੁੱਲ 7 ਵੇਂ ਗੇਂਦਬਾਜ਼ ਬਣ ਗਏ ਨੇ, 34 ਸਾਲ ਦੇ ਬਰਾਡ ਨੇ ਵੈਸਟ ਇੰਡੀਜ਼ (West Indies) ਦੇ ਖ਼ਿਲਾਫ਼ ਮਾਨਚੈਸਟਰ ਵਿੱਚ ਤੀਸਰੀ ਅਤੇ ਅੰਤਿਮ ਟੈਸਟ ਵਿੱਚ ਪੰਜਵੇਂ ਦਿਨ ਕ੍ਰੇਗ ਬ੍ਰੇਥਲੇਟ ਨੂੰ ਹਾਉਟ ਕਰ ਕੇ ਇਹ ਉਪਲਬਦੀ ਹਾਸਲ ਕੀਤੀ ਹੈ

 

ਯੁਵਰਾਜ ਨੇ ਟਵੀਟ ਕਰ ਕੇ ਆਪਣੇ ਫੈਨਸ ਨੂੰ ਕਿਹਾ ਕਿ ਉਹ ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਦੀ ਕਰੜੀ ਮਿਹਨਤ ਦੀ ਸ਼ਲਾਘਾ ਕਰਨ, ਯੁਵਰਾਜ ਨੇ ਟਵੀਟ ਕਰ ਕੇ ਲਿਖਿਆ "ਮੈਨੂੰ ਯਕੀਨ ਹੈ ਕਿ ਮੈ ਜਦੋਂ ਵੀ ਸਟੂਅਰਟ ਬਰਾਡ ਦੇ ਬਾਰੇ ਲਿਖਾਂਗਾ ਤਾਂ ਲੋਕ ਇਸ ਨੂੰ 6 ਛਕਿਆਂ ਨਾਲ ਜੋੜਨਗੇ, ਅੱਜ ਆਪਣੇ ਸਾਰੇ ਫੈਨਸ ਨੂੰ ਅਪੀਲ ਕਰਦਾ ਹਾਂ ਕਿ ਉਹ ਉਸ ਦੀ ਸਰਾਹਨਾ ਕਰਨ ਜੋ ਉਸ ਨੇ ਹੌਸਲਾ ਕੀਤਾ ਹੈ,500 ਟੈਸਟ ਵਿਕਟ ਮਜ਼ਾਕ ਨਹੀਂ ਹੈ, ਇਸ ਦੇ ਲਈ ਕਰੜੀ ਮਿਹਨਤ ਕਰਨੀ ਪੈਂਦੀ ਹੈ, ਬਰਾਡ ਤੁਸੀਂ ਲੀਜੈਂਡ ਹੋ ਸਲਾਮ" 

ਬਰਾਂਡ  ਕੌਮਾਂਤਰੀ ਕ੍ਰਿਕਟ ਦੇ ਦੂਜੇ ਸਾਲ ਵਿੱਚ ਸਨ ਜਦੋਂ ਯੁਵਰਾਜ ਨੇ ਸਤੰਬਰ 2007 ਵਿੱਚ ਡਰਬਨ ਵਿੱਚ ICC ਵਰਲਡ ਕੱਪ T-20 ਮੈਚ ਦੌਰਾਨ ਉਨ੍ਹਾਂ ਦੇ ਇੱਕ ਓਵਰ ਵਿੱਚ 6 ਛੱਕੇ ਮਾਰੇ ਸਨ,ਭਾਰਤੀ ਇਨਿੰਗ ਦੇ 19ਵੇਂ ਓਵਰ ਵਿੱਚ ਯੁਵਰਾਜ ਸਿੰਘ ਨੇ ਬਰਾਡ ਨੂੰ 6 ਛੱਕੇ ਮਾਰ ਕੇ 12 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ,ਜੋ T-20 ਫਾਰਮੇਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਸੀ