ਸਰਕਾਰ ਨੇ ਨਾ ਨਿਭਾਇਆ ਵਾਅਦਾ, ਬਿਮਾਰੀ ਕਾਰਨ ਓਲੰਪਿਕ ਖਿਡਾਰੀ ਦੀ ਹੋਈ ਮੌਤ
Advertisement

ਸਰਕਾਰ ਨੇ ਨਾ ਨਿਭਾਇਆ ਵਾਅਦਾ, ਬਿਮਾਰੀ ਕਾਰਨ ਓਲੰਪਿਕ ਖਿਡਾਰੀ ਦੀ ਹੋਈ ਮੌਤ

ਦਿਵਿਆਂਗ ਰਾਜਵੀਰ ਸਿੰਘ ਬਲੱਰਡ ਵਿੰਟਰ ਸਪੈਸ਼ਲ ਓਲੰਪਿਕ ਦੇ ਵਿਚ ਪੰਜਾਬ ਦੇ ਲਈ 2 ਸੋਨ ਤਮਗੇ ਜਿੱਤ ਕੇ ਲਿਆਇਆ ਸੀ. ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਸ ਨੂੰ ਇਨਾਮ ਦੇ ਤੌਰ ਤੇ ਲੱਖਾਂ ਰੁਪਏ ਦੇਣ ਦੀ ਗੱਲ ਕਹੀ ਗਈ ਸੀ.

ਸਰਕਾਰ ਨੇ ਨਾ ਨਿਭਾਇਆ ਵਾਅਦਾ, ਬਿਮਾਰੀ ਕਾਰਨ ਓਲੰਪਿਕ ਖਿਡਾਰੀ ਦੀ ਹੋਈ ਮੌਤ

ਹਰਪ੍ਰੀਤ ਸਿੰਘ/ਖੰਨਾ: ਨੌਜਵਾਨਾਂ ਨੂੰ ਖੇਡਾਂ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਖੋ ਵੱਖ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਦਿਵਿਆਂਗ ਖਿਡਾਰੀਆਂ ਦੇ ਲਈ ਵੀ ਓਨੀ ਹੀ ਉਦਾਸੀਨ ਹੈ. ਪਰ  ਖੰਨਾ ਦੇ ਹਲਕੇ ਪਾਇਲ ਦੇ ਪਿੰਡ ਸਿਆੜ ਦੇ ਰਹਿਣ ਵਾਲੇ ਇਕ ਦਿਵਿਯਾਂਗ ਖਿਡਾਰੀ ਦੇ ਲਈ ਪੰਜਾਬ ਸਰਕਾਰ ਦੇ ਦਾਅਵੇ ਉਦੋਂ ਹਵਾ ਹੋ ਗਏ ਜਦੋਂ ਉਸ ਦੀ ਬੀਮਾਰੀ ਵਿੱਚ ਵੀ ਸਰਕਾਰ ਨੇ ਉਸਦੀ ਮੱਦਦ ਨਾ ਕੀਤੀ. ਦਿਵਿਆਂਗ ਰਾਜਵੀਰ ਸਿੰਘ ਬਲੱਰਡ ਵਿੰਟਰ ਸਪੈਸ਼ਲ ਓਲੰਪਿਕ ਦੇ ਵਿਚ ਪੰਜਾਬ ਦੇ ਲਈ 2 ਸੋਨ ਤਮਗੇ ਜਿੱਤ ਕੇ ਲਿਆਇਆ ਸੀ.  ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਸ ਨੂੰ ਇਨਾਮ ਦੇ ਤੌਰ ਤੇ ਲੱਖਾਂ ਰੁਪਏ ਦੇਣ ਦੀ ਗੱਲ ਕਹੀ ਗਈ ਸੀ. ਪਰ ਅੱਜ ਤੱਕ ਉਸ ਦੇ ਪਰਿਵਾਰ ਨੂੰ ਇਕ ਵੀ ਰੁਪਿਆ ਨਹੀਂ ਮਿਲਿਆ. ਕੁਝ ਦਿਨਾਂ ਤੋਂ ਰਾਜਵੀਰ ਦੀ ਤਬੀਅਤ ਖ਼ਰਾਬ ਚੱਲ ਰਹੀ ਸੀ ਅਤੇ ਉਸ ਦੇ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਮਦਦ ਦੀ ਗੁਹਾਰ ਵੀ ਲਗਾਈ ਗਈ ਪਰ ਸਰਕਾਰ ਨੇ ਪਰਿਵਾਰ ਦੀ ਇੱਕ ਨਾ ਸੁਣੀ  ਨਤੀਜਨ ਪੰਜਾਬ ਦਾ ਉੱਭਰਦਾ ਖਿਡਾਰੀ ਰਾਜਵੀਰ ਸਿੰਘ ਬਿਮਾਰੀ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਿਆ.

ਉਸ ਦਾ ਸਸਕਾਰ ਉਸ ਦੇ ਪਿੰਡ ਦੇ ਵਿੱਚ ਕੀਤਾ ਗਿਆ ਹੈ. ਰਾਜਵੀਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ  ਅਗਰ ਸਰਕਾਰ ਨੇ ਆਪਣਾ ਵਾਅਦਾ ਨਿਭਾਇਆ ਹੁੰਦਾ ਤਾਂ ਅੱਜ ਰਾਜਵੀਰ ਉਨ੍ਹਾਂ ਦੇ ਵਿਚਕਾਰ ਹੁੰਦਾ. ਸਰਕਾਰ ਦੀ ਬੇਰੁਖ਼ੀ ਦੇ ਕਾਰਨ ਹੀ ਰਾਜਬੀਰ ਦੀ ਜਾਨ ਨਹੀਂ ਬਚਾਈ ਜਾ ਸਕੀ. ਦੱਸ ਦਈਏ ਕਿ ਸਾਲ 2015 ਦੇ ਵਿੱਚ ਅਮਰੀਕਾ ਦੇ ਲਾਸ ਏਂਜਲਸ ਚ ਹੋਏ ਬਲੱਰਡ ਬਲੱਡ ਵਿੰਟਰ ਸਪੈਸ਼ਲ ਓਲੰਪਿਕ ਦੇ ਵਿੱਚ ਰਾਜਬੀਰ ਸਿੰਘ ਨੇ ਪੰਜਾਬ ਨੂੰ ਦੋ ਸੋਨ ਤਮਗੇ ਜਿਤਾਏ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਉਸ ਨੂੰ ਲੱਖਾਂ ਦੇ ਇਨਾਮ  ਦੇਣ ਦੀ ਘੋਸ਼ਣਾ ਕੀਤੀ ਗਈ ਸੀ ਪਰ ਉਹ ਉਸ ਨੂੰ ਜੀਂਦੇ ਜੀਅ ਨਹੀਂ ਮਿਲੇ.

WATCH LIVE TV
 

Trending news