Tokyo Olympics: ਪੰਜਾਬ ਦੇ ਹਰਮਨਪ੍ਰੀਤ ਸਿੰਘ ਤੇ ਵਰੁਣ ਭਾਰਤੀ ਹਾਕੀ ਟੀਮ ਦੀ ਜਿੱਤ ਦੇ ਬਣੇ ਹੀਰੋ

ਵੀਰਵਾਰ ਸਵੇਰੇ ਟੋਕਿਓ ਓਲੰਪਿਕ ਵਿੱਚ ਖੇਡ ਪ੍ਰੇਮੀਆਂ ਲਈ ਖੁਸ਼ਖਬਰੀ ਆਈ ਹੈ, ਰੀਓ ਵਿੱਚ ਖੇਡੇ ਗਏ 31ਵੇਂ ਓਲੰਪਿਕ ਦੇ ਚੈਂਪੀਅਨ ਅਰਜਨਟੀਨਾ ਨੂੰ ਭਾਰਤੀ ਟੀਮ ਨੇ ਹਰਾਉਣ ਤੋਂ ਬਾਅਦ ਪੰਜਾਬ ਵਿੱਚ ਜਸ਼ਨ ਦਾ ਮਾਹੌਲ ਹੈ।

Tokyo Olympics: ਪੰਜਾਬ ਦੇ ਹਰਮਨਪ੍ਰੀਤ ਸਿੰਘ ਤੇ ਵਰੁਣ ਭਾਰਤੀ ਹਾਕੀ ਟੀਮ ਦੀ ਜਿੱਤ ਦੇ ਬਣੇ ਹੀਰੋ

ਚੰਡੀਗੜ੍ਹ: ਵੀਰਵਾਰ ਸਵੇਰੇ ਟੋਕਿਓ ਓਲੰਪਿਕ ਵਿੱਚ ਖੇਡ ਪ੍ਰੇਮੀਆਂ ਲਈ ਖੁਸ਼ਖਬਰੀ ਆਈ ਹੈ, ਰੀਓ ਵਿੱਚ ਖੇਡੇ ਗਏ 31ਵੇਂ ਓਲੰਪਿਕ ਦੇ ਚੈਂਪੀਅਨ ਅਰਜਨਟੀਨਾ ਨੂੰ ਭਾਰਤੀ ਟੀਮ ਨੇ ਹਰਾਉਣ ਤੋਂ ਬਾਅਦ ਪੰਜਾਬ ਵਿੱਚ ਜਸ਼ਨ ਦਾ ਮਾਹੌਲ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਹਰਮਨਪ੍ਰੀਤ ਸਿੰਘ ਅਤੇ ਜਲੰਧਰ ਦਾ ਵਰੁਣ ਕੁਮਾਰ ਇੱਕ-ਇੱਕ ਗੇਂਦ ਨਾਲ ਜਿੱਤ ਦੇ ਹੀਰੋ ਬਣ ਕੇ ਉੱਭਰੇ ਹਨ। ਹਾਲਾਂਕਿ, ਫਰੀਦਕੋਟ ਨਿਵਾਸੀ ਰੁਪਿੰਦਰਪਾਲ ਸਿੰਘ 41ਵੇਂ ਮਿੰਟ ਵਿੱਚ ਮਿਲਿਆ ਪਹਿਲਾ ਪੈਨਲਟੀ ਕਾਰਨਰ ਬਦਲਣ ਤੋਂ ਖੁੰਝ ਗਿਆ।

ਰੁਪਿੰਦਰ ਪਾਲ ਸਿੰਘ ਨੇ ਹੁਣ ਤੱਕ ਖੇਡੇ ਗਏ ਚਾਰ ਮੈਚਾਂ ਵਿੱਚ ਨਿਊਜ਼ੀਲੈਂਡ ਅਤੇ ਸਪੇਨ ਖ਼ਿਲਾਫ਼ ਇਕ-ਇਕ ਗੋਲ ਕੀਤਾ ਹੈ। ਇਸ ਤੋਂ ਇਲਾਵਾ ਵੀਰਵਾਰ ਨੂੰ ਅਰਜਨਟੀਨਾ ਨੂੰ ਹਰਾਉਣ ਵਿਚ ਵਰੁਣ ਕੁਮਾਰ, ਵਿਵੇਕ ਸਾਗਰ ਪ੍ਰਸਾਦ ਅਤੇ ਅੰਮ੍ਰਿਤਸਰ ਦੇ ਹਰਮਨਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ। ਰੁਪਿੰਦਰ ਪਾਲ ਸਿੰਘ ਕੋਈ ਗੋਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਫਰੀਦਕੋਟ ਦੇ ਖੇਡ ਪ੍ਰੇਮੀ ਥੋੜੇ ਨਿਰਾਸ਼ ਹੋਏ ਪਰ ਭਾਰਤੀ ਟੀਮ ਵੱਲੋਂ ਮਿਲੀ ਜਿੱਤ ਤੋਂ ਖੁਸ਼ ਸਨ।
ਹਾਕੀ ਕੋਚ ਅਤੇ ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਟੀਮ ਤਜ਼ਰਬੇ ਅਤੇ ਜਵਾਨ ਜੋਸ਼ ਨਾਲ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ, ਰੁਪਿੰਦਰਪਾਲ ਸਿੰਘ ਸ਼ਾਇਦ ਆਪਣੇ ਚੌਥੇ ਮੈਚ ਵਿੱਚ ਕੋਈ ਗੋਲ ਨਹੀਂ ਕਰ ਸਕਿਆ ਪਰ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ, ਅਤੇ ਭਾਰਤ ਦੇ ਆਉਣ ਵਾਲੇ ਮੈਚਾਂ ਵਿੱਚ, ਉਹ ਭਾਰਤੀ ਟੀਮ ਨਾਲ ਹੋਰ ਵਧੀਆ ਪ੍ਰਦਰਸ਼ਨ ਕਰੇਗਾ, ਜਿਸ ਨਾਲ ਭਾਰਤੀ ਟੀਮ ਨੂੰ ਜਿੱਤ ਮਿਲੇਗੀ।