ਮਨਪ੍ਰੀਤ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਖੇਡੇਗੀ ਟੋਕਿਓ ਓਲੰਪਿਕ
Advertisement

ਮਨਪ੍ਰੀਤ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਖੇਡੇਗੀ ਟੋਕਿਓ ਓਲੰਪਿਕ

ਹਾਕੀ ਇੰਡੀਆ ਦੇ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਟੋਕਿਓ ਓਲੰਪਿਕ ਵਿਚ ਭਾਰਤੀ ਟੀਮ ਉੱਤਰੇਗੀ. 

ਮਨਪ੍ਰੀਤ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਖੇਡੇਗੀ ਟੋਕਿਓ ਓਲੰਪਿਕ

ਚੰਡੀਗੜ੍ਹ : ਹਾਕੀ ਇੰਡੀਆ ਦੇ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਟੋਕਿਓ ਓਲੰਪਿਕ ਵਿਚ ਭਾਰਤੀ ਟੀਮ ਉੱਤਰੇਗੀ. ਹਾਕੀ ਇੰਡੀਆ ਨੇ ਇਸ ਤੋਂ ਇਲਾਵਾ ਤਜਰਬੇਕਾਰ ਡਿਫੈਂਡਰ ਬੀਰੇਂਦਰ ਲਾਕੜਾ ਅਤੇ ਹਰਮਨਪ੍ਰੀਤ ਸਿੰਘ ਨੂੰ ਟੀਮ ਦੇ ਉਪ ਕਪਤਾਨ ਵਜੋਂ ਨਿਯੁਕਤ ਕੀਤਾ ਹੈ  

ਕਾਬਲੇਗੌਰ ਹੈ ਕਿ ਮਨਪ੍ਰੀਤ ਦੀ ਕਪਤਾਨੀ ਹੇਠ ਟੀਮ ਨੇ ਪਿਛਲੇ ਚਾਰ ਸਾਲਾਂ ਵਿਚ ਕਈ ਮੀਲ ਦੇ ਪੱਥਰ ਸਥਾਪਤ ਕੀਤੇ ਨੇ ਜਿਸ ਵਿਚ ਦੋ ਹਜਾਰ ਸਤਾਰਾਂ ਚ ਏਸ਼ੀਆ ਕੱਪ ਦੋ ਹਜਾਰ ਅਠਾਰਾਂ ਚ 6 ਟਰੰਪੀ ਚੈਂਪੀਅਨ ਟਰਾਫੀ ਅਤੇ 2019 ਵਿੱਚ ਐੱਫਆਈਐੱਚ ਸੀਰੀਜ਼ ਫਾੲੀਨਲ  ਜਿਤਨਾ ਸ਼ਾਮਲ ਹੈ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਭੁਵਨੇਸ਼ਵਰ ਵਿੱਚ ਐਫਆਈਐਚ ਪੁਰਸ਼ ਵਿਸ਼ਵ ਕੱਪ 2018 ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ. ਕਰੋਨਾ ਮਹਾਂਮਾਰੀ ਦੇ ਕਰਕੇ ਸ਼ਡਿਊਲ ਵਿੱਚ ਵਾਧਾ ਹੋਣ ਦੇ ਨਾਲ ਟੀਮ ਨੇ ਐੱਫਆਈਐੱਚ ਹਾਕੀ ਪ੍ਰੋ ਲੀਗ ਵੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਮਨਪ੍ਰੀਤ ਦਾ ਇਹ ਤੀਜਾ ਓਲੰਪਿਕ ਹੋਵੇਗਾ  ਉਨ੍ਹਾਂ ਦੀ ਅਗਵਾਈ ਹੇਠ ਟੀਮ ਨੇ ਆਪਣੀ ਵਿਸ਼ਵ ਰੈਂਕਿੰਗ ਵਿੱਚ ਵੀ ਸੁਧਾਰ ਕੀਤਾ ਹੈ. ਫਿਲਹਾਲ ਉਹ ਚੌਥੇ ਨੰਬਰ ਤੇ ਹਨ ਉੱਥੇ ਹੀ ਬੀਰੇਂਦਰ ਅਤੇ ਮਨਪ੍ਰੀਤ ਇਕ ਤਜਰਬੇਕਾਰ ਡਿਫੈਂਡਰ ਬੀਰੇਂਦਰ 2012 ਦੇ ਲੰਡਨ ਓਲੰਪਿਕ ਖੇਡਾਂ ਦਾ ਵੀ ਹਿੱਸਾ ਸਨ. ਪਰ 2016 ਵਿੱਚ ਗੋਡੇ ਦੀ  ਇਕ ਵੱਡੀ ਸਰਜਰੀ ਦੇ ਕਾਰਨ ਉਹ ਖੇਡਣ ਤੋਂ ਝੁਕ ਗਏ ਸੀ ਪਰ ਚੋਟ ਦੇ ਕਾਰਨ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਵਾਪਸੀ ਕਰਕੇ ਚੰਗਾ ਪ੍ਰਦਰਸ਼ਨ ਕੀਤਾ  ਮਨਪ੍ਰੀਤ ਦੀ ਗੱਲ ਕੀਤੀ ਜਾਏ ਤਾਂ 2015 ਵਿੱਚ ਸੀਨੀਅਰ ਭਾਰਤੀ ਟੀਮ ਦੇ ਵਿੱਚ ਆਉਣ ਤੋਂ ਬਾਅਦ ਉਹ ਡਰੈਗ ਫਲਿੱਕਰ ਅਤੇ ਡਿਫੈਂਡਰ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਹਨ 2019 ਵਿੱਚ ਕਪਤਾਨ ਮਨਪ੍ਰੀਤ ਦੀ ਗੈਰਮੌਜੂਦਗੀ ਵਿੱਚ ਹਰਮਨਪ੍ਰੀਤ ਨੇ ਟੋਕੀਓ  ਵਿੱਚ ਐੱਫਆਈਐੱਚ ਓਲੰਪਿਕ ਟੈਸਟ ਈਵੈਂਟ ਵਿੱਚ ਭਾਰਤੀ ਟੀਮ ਨੂੰ ਜਿੱਤ ਦਿਵਾਈ ਸੀ

Trending news