ਯੁਵਰਾਜ ਸਿੰਘ ਨੇ ਟੀਮ ਇੰਡੀਆ ਦੇ ਬੈਟਿੰਗ ਕੋਚ ਵਿਕਰਮ ਰਾਠੌਰ 'ਤੇ ਚੁੱਕੇ ਸਵਾਲ,ਕਹੀ ਇਹ ਵੱਡਾ ਗੱਲ

ਵਿਕਰਮ ਰਾਠੌਰ ਨੇ ਭਾਰਤ ਦੇ ਲਈ 6 ਟੈਸਟ ਅਤੇ 7 ਵਨਡੇ ਮੈਚ ਖੇਡੇ ਨੇ 

 ਯੁਵਰਾਜ ਸਿੰਘ ਨੇ ਟੀਮ ਇੰਡੀਆ ਦੇ ਬੈਟਿੰਗ ਕੋਚ ਵਿਕਰਮ ਰਾਠੌਰ 'ਤੇ ਚੁੱਕੇ ਸਵਾਲ,ਕਹੀ ਇਹ ਵੱਡਾ ਗੱਲ
ਵਿਕਰਮ ਰਾਠੌਰ ਨੇ ਭਾਰਤ ਦੇ ਲਈ 6 ਟੈਸਟ ਅਤੇ 7 ਵਨਡੇ ਮੈਚ ਖੇਡੇ ਨੇ

ਦਿੱਲੀ : 2 ਵਾਰ ਦੀ ਵਰਲਡ ਕੱਪ ਟੀਮ ਦਾ ਹਿੱਸਾ ਰਹੇ ਯੁਵਰਾਜ ਸਿੰਘ ਨੇ ਭਾਰਤੀ ਟੀਮ ਦੇ ਬੱਲੇਬਾਜ਼ ਕੋਚ ਵਿਕਰਮ ਰਾਠੌਰ 'ਤੇ ਸਵਾਲ ਚੁੱਕੇ ਨੇ, ਯੁਵਰਾਜ ਸਿੰਘ ਨੇ ਕਿਹਾ ਕੀ ਇੱਕ ਅਜਿਹਾ ਖਿਡਾਰੀ ਜਿਸ ਨੇ T-20 ਮੈਚ ਨਹੀਂ ਖੇਡਿਆ ਉਹ ਕਿਵੇਂ ਭਾਰਤੀ ਬੱਲੇਬਾਜ਼ਾਂ ਨੂੰ ਉਨ੍ਹਾਂ ਦੀ ਪਰਫਾਰਮੈਂਸ ਸੁਧਾਰਨ ਬਾਰੇ ਟ੍ਰੇਨਿੰਗ ਦੇ ਸਕਦਾ ਹੈ ? ਟੀਮ ਇੰਡੀਆ ਦੇ ਬੈਟਿੰਗ ਕੋਚ ਵਜੋਂ  ਰਾਠੌਰ ਦੀ ਨਿਯੁਕਤੀ ਕੀਤੀ ਗਈ ਸੀ ਇਸ ਤੋਂ ਪਹਿਲਾਂ ਸੰਜੇ ਬਾਂਗੜ ਭਾਰਤੀ ਟੀਮ ਦੇ ਬੱਲੇਬਾਜ਼ੀ ਦੇ ਕੋਚ ਸਨ 

ਰਾਠੌਰ ਨੂੰ ਜਦੋਂ ਬੈਟਿੰਗ ਕੋਚ ਬਣਾਇਆ ਗਿਆ ਤਾਂ ਵੀ ਉਨ੍ਹਾਂ ਦਾ ਨਾਂ ਕਾਫ਼ੀ ਦਿਨਾਂ ਤੱਕ ਸੁਰੱਖਿਆ ਵਿੱਚ ਰਿਹਾ ਸੀ,ਇੱਥੋਂ ਤੱਕ ਸੋਸ਼ਲ ਮੀਡੀਆ 'ਤੇ ਇਸ ਗੱਲ  ਦੀ ਚਰਚਾ ਹੋ ਰਹੀ ਸੀ ਕੀ ਜਿਸ ਖਿਡਾਰੀ ਨੇ ਭਾਰਤ ਦੇ ਲਈ ਸਿਰਫ਼ 6 ਟੈਸਟ ਅਤੇ 7 ਵਨਡੇ ਖੇਡੇ ਨੇ ਉਹ ਕਿਵੇਂ ਵਿਰਾਟ ਅਤੇ ਰੋਹਿਤ ਸ਼ਰਮਾ ਵਰਗੇ ਖਿਡਾਰੀਆਂ ਨੂੰ ਕੋਚਿੰਗ ਦੇ ਸਕਦਾ ਹੈ, ਰਾਠੌਰ ਨੂੰ T-20 ਦਾ ਵੀ ਕੋਈ ਤਜਰਬਾ ਨਹੀਂ ਹੈ

ਯੁਵਰਾਜ ਨੇ ਰਾਠੌਰ ਦੀ ਇਨ੍ਹਾਂ ਕਮਜ਼ੋਰੀਆਂ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕੀ ਰਾਠੌਰ ਨੂੰ ਟੀ-20 ਕ੍ਰਿਕਟ ਦੀ ਇੰਨੀ ਸਮਝ ਨਹੀਂ ਹੈ ਕੀ ਉਹ ਟੀਮ ਇੰਡੀਆ ਦੇ ਖਿਡਾਰੀਆ ਨੂੰ ਬੱਲੇਬਾਜ਼ੀ ਦੇ ਬਾਰੇ ਦੱਸ ਸਕਣ,ਯੁਵਰਾਜ ਨੇ ਕਿਹਾ ਰਾਠੌਰ ਮੇਰੇ ਦੋਸਤ ਨੇ,ਕੀ ਤੁਹਾਨੂੰ ਲੱਗਦਾ ਹੈ ਕੀ ਉਹ ਟੀ-20 ਵਿੱਚ ਖਿਡਾਰੀਆਂ ਦੀ ਮਦਦ ਕਰ ਸਕਣਗੇ, ਉਨ੍ਹਾਂ ਨੇ ਟੀ-20 ਕ੍ਰਿਕਟ ਖੇਡੀ ਨਹੀਂ ਹੈ,ਉਨ੍ਹਾਂ ਕਿਹਾ ਕੀ ਜੇਕਰ ਮੈਂ ਕੋਚ ਹੁੰਦਾ ਤਾਂ ਜਸਪ੍ਰੀਤ ਬੁਮਰਾਹ ਨੂੰ ਰਾਤ 9 ਵਜੇ ਗੁਡਨਾਇਟ ਬੋਲ ਦਿੰਦਾ ਅਤੇ ਹਾਰਦਿਕ ਪਾਂਡਿਆ ਨੂੰ ਰਾਤ 10 ਵਜੇ ਡ੍ਰਿਨਕ ਦੇ ਲਈ ਬਾਹਰ ਲੈ ਕੇ ਜਾਂਦਾ, ਵੱਖ-ਵੱਖ ਲੋਕਾਂ ਨਾਲ ਵੱਖ-ਵੱਖ ਤਰੀ ਕੇ ਨਾਲ ਪੇਸ਼ਾ ਆਉਣਾ ਹੰਦਾ ਹੈ

ਰਾਠੌਰ 'ਤੇ ਸਵਾਲ ਚੁੱਕਣ ਤੋਂ ਬਾਅਦ ਯੁਵਰਾਜ ਨੇ ਹੈੱਡ ਕੋਚ ਰਵੀ ਸ਼ਾਸਤਰੀ ਦੀ ਕੋਚਿੰਗ 'ਤੇ ਵੀ ਸਵਾਲ ਚੁੱਕੇ, ਜਦੋਂ ਯੁਵਰਾਜ ਸਿੰਘ ਕੋਲੋਂ ਪੁੱਛਿਆ ਗਿਆ ਕੀ ਜੇਕਰ ਰਾਠੌਰ ਬੱਲੇਬਾਜਾਂ ਨੂੰ ਚੰਗੀ ਕੋਚਿੰਗ ਨਹੀਂ ਦੇ ਪਾ ਰਹੇ ਨੇ ਤਾਂ ਕੀ ਸ਼ਾਸਤਰੀ ਦੀ ਇਹ ਜ਼ਿੰਮੇਵਾਰੀ ਨਹੀਂ ਕੀ ਉਹ ਬੱਲੇਬਾਜ਼ਾਂ ਨੂੰ ਟੀ-20 ਦੇ ਲਈ ਤਿਆਰ ਕਰਨ ਤਾਂ ਯੁਵਰਾਜ ਸਿੰਘ ਨੇ ਕਿਹਾ ਕੀ ਉਨ੍ਹਾਂ ਨੂੰ ਨਹੀਂ ਪਤਾ ਕੀ ਰਵੀ ਸ਼ਾਸਤਰੀ ਅਜਿਹਾ ਕਰ ਰਹੇ ਨੇ ਜਾਂ ਨਹੀਂ,ਯੁਵਰਾਜ ਸਿੰਘ ਨੇ ਕਿਹਾ ਵੈਸੇ ਵੀ ਰਵੀ ਸ਼ਾਸਤਰੀ ਕੋਲ ਹੋਰ ਵੀ ਕਈ ਕੰਮ ਨੇ,ਟੀ-20 ਕ੍ਰਿਕਟ ਵਿੱਚ ਭਾਰਤੀ ਟੀਮ ਆਸਟ੍ਰੇਲੀਆ ਅਤੇ ਇੰਗਲੈਂਡ ਤੋਂ ਬਾਅਦ ਤੀਜੇ ਨੰਬਰ 'ਤੇ ਹੈ