ਪੰਜਾਬ ਦੇ ਇਸ ਸ਼ਹਿਰ 'ਚ ਬਣੇ ਕੁੱਤੇ ਆਦਮਖ਼ੋਰ ! ਹੁਣ ਤੱਕ ਪੰਜਾਬ ਵਿੱਚ ਇੰਨੇ ਲੱਖ ਲੋਕ ਬਣੇ ਸ਼ਿਕਾਰ

ਪੰਜਾਬ ਵਿੱਚ ਕੁੱਤਿਆਂ ਦੀ ਦਹਿਸ਼ਤ ਜਾਰੀ ਕਈ ਲੋਕਾਂ ਨੂੰ ਬਣਾ ਰਹੇ ਨੇ ਸ਼ਿਕਾਰ 

ਪੰਜਾਬ ਦੇ ਇਸ ਸ਼ਹਿਰ 'ਚ ਬਣੇ ਕੁੱਤੇ ਆਦਮਖ਼ੋਰ ! ਹੁਣ ਤੱਕ ਪੰਜਾਬ ਵਿੱਚ ਇੰਨੇ ਲੱਖ ਲੋਕ ਬਣੇ ਸ਼ਿਕਾਰ
ਪੰਜਾਬ ਵਿੱਚ ਕੁੱਤਿਆਂ ਦੀ ਦਹਿਸ਼ਤ ਜਾਰੀ ਕਈ ਲੋਕਾਂ ਨੂੰ ਬਣਾ ਰਹੇ ਨੇ ਸ਼ਿਕਾਰ

ਸੰਦੀਪ ਓਬਰਾਏ/ਸੁਲਤਾਨਪੁਰ ਲੋਧੀ : ਕੁੱਤੇ ਨੂੰ ਸਭ ਤੋਂ ਵਫ਼ਾਦਾਰ ਜਾਨਵਰ ਕਿਹਾ ਜਾਂਦਾ ਹੈ,ਪਰ ਜਦੋਂ ਬੇਕਾਬੂ ਹੋ ਜਾਵੇ ਤਾਂ  ਆਦਮਖ਼ੋਰ ਦਾ ਰੂਪ ਅਖ਼ਤਿਆਰ ਕਰ ਲੈਂਦਾ ਹੈ, ਸੁਲਤਾਨਪੁਰ ਲੋਧੀ ਵਿੱਚ ਕੁੱਤਿਆਂ ਦੀ ਦਹਿਸ਼ਤ ਵੇਖਣ ਨੂੰ ਮਿਲ ਰਹੀ ਹੈ, ਇੱਕ ਕੁੱਤੇ ਨੇ ਤਾਂ 7 ਲੋਕਾਂ ਨੂੰ ਅਜਿਹਾ ਜ਼ਖ਼ਮੀ ਕੀਤਾ ਕਿ ਉਨ੍ਹਾਂ ਦੀ ਹਾਲਤ ਹੀ ਬੁਰੀ ਕਰ ਦਿੱਤੀ, ਜਾਣਕਾਰੀ ਮੁਤਾਬਿਕ ਆਦਮਖ਼ੋਰ ਬਣ ਚੁੱਕੇ ਆਵਾਰਾ ਕੁੱਤੇ ਨੇ ਸੁਲਤਾਨਪੁਰ ਲੋਧੀ ਦੇ ਭੀੜ-ਭਾੜ ਵਾਲੇ ਆਰਿਆਂ ਸਮਾਜ ਚੌਕ 'ਤੇ ਸਬਜ਼ੀ ਅਤੇ ਰਾਸ਼ਨ ਲੈ ਰਹੇ ਲੋਕਾਂ 'ਤੇ ਇੱਕ ਤੋਂ ਬਾਅਦ ਇੱਕ  ਹਮਲਾ ਕੀਤਾ,ਲੋਕਾਂ ਨੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਇੰਨਾ ਜ਼ਿਆਦਾ ਬੇਕਾਬੂ ਹੋ ਚੁੱਕਿਆ ਸੀ ਕਿ ਉਸ ਨੂੰ ਫੜਨਾ ਅਸਾਨ ਨਹੀਂ ਸੀ

ਇਹ ਵੀ ਜ਼ਰੂਰ ਪੜੋਂ  ਕੁੱਤਿਆਂ ਦੀ ਦਹਿਸ਼ਤ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਹੈ ਵੱਡਾ ਕਦਮ

 

ਆਵਾਰਾ ਕੁੱਤੇ ਨੇ 7 ਲੋਕਾਂ ਨੂੰ ਜ਼ਖ਼ਮੀ ਕੀਤਾ ਜਿਸ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸਨ,2 ਲੋਕਾਂ ਦੀ ਹਾਲਤ ਤਾਂ ਇੰਨੀ ਬੁਰੀ ਹੋ ਗਈ ਹੈ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਉਣਾ ਪਿਆ ਹੈ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਇੱਕ ਦਿਨ ਦਾ ਮਾਮਲਾ ਨਹੀਂ ਹੈ ਪੂਰੇ ਪੰਜਾਬ ਵਿੱਚ ਕੁੱਤਿਆਂ ਦੀ ਦਹਿਸ਼ਤ ਵੇਖਣ ਨੂੰ ਮਿਲ ਰਹੀ ਹੈ

ਲਗਾਤਾਰ ਵਧ ਰਹੇ ਕੁੱਤਿਆਂ ਦੇ ਮਾਮਲਿਆਂ ਨੂੰ ਵੇਖ ਦੇ  ਹੋਏ ਨਗਰ ਕੌਂਸਿਲ ਦੀ ਟੀਮ ਵੀ ਆਵਾਰਾ ਕੁੱਤਿਆਂ ਨੂੰ ਫੜਨ ਲਈ ਪਹੁੰਚ ਗਈ ਹੈ, ਪਰ ਹੁਣ ਤੱਕ ਆਦਮਖ਼ੌਰ ਕੁੱਤੇ ਜਿਸ ਨੇ 7 ਲੋਕਾਂ ਨੂੰ ਵੱਢਿਆ ਸੀ ਉਸ ਨੂੰ ਕਾਬੂ ਕਰਨ ਵਿੱਚ ਨਾਕਾਮਯਾਬ ਸਾਬਿਤ ਹੋਈ ਹੈ  

 ਕੁੱਤਿਆਂ ਦੇ ਆਦਮਖੋਰ ਦੇ ਹੋਰ ਮਾਮਲੇ 

ਇਸ ਸਾਲ 22 ਫਰਵਰੀ ਨੂੰ ਫ਼ਤਿਹਗੜ੍ਹ ਸਾਹਿਬ ਦੇ ਸਮਰਾਲਾ ਦੀ ਚੌਥੀ ਕਲਾਸ ਦੀ 12 ਸਾਲ ਦੀ ਸਿਮਰਨ ਆਪਣੀ ਨਾਨੀ ਦੇ ਘਰ ਤੋਂ ਆ ਰਹੀ ਸੀ, ਰਸਤੇ ਵਿੱਚ  ਕੁੱਤਿਆਂ ਨੇ  ਸਿਮਰਨ 'ਤੇ ਹਮਲਾ ਕਰ ਦਿੱਤਾ,  ਸਿਮਰਨ ਚਿਲਾਉਂਦੀ ਰਹੀ ਪਰ ਕੁੱਤਿਆਂ ਨੇ ਉਸ ਨੂੰ ਨਹੀਂ ਛੱਡਿਆ,ਕੁੱਤਿਆਂ ਨੇ ਇਸ ਕਦਰ ਸਿਮਰਨ ਨੂੰ ਨੋਚਿਆਂ ਕੀ ਮਾਸੂਮ ਦੀ ਮੌਤ ਤੋਂ ਬਾਅਦ ਹੀ ਉਸ ਨੂੰ ਛੱਡਿਆ,ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਖੰਨਾ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਸੀ,ਕੁੱਤਿਆਂ ਨੇ ਪਿੰਡ ਬਾਹੋਮਾਜਰਾ ਵਿੱਚ 4 ਸਾਲ ਦੀ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਸੀ

 ਕੁੱਤਿਆਂ ਦੀ ਦਹਿਸ਼ਤ ਦੇ ਅੰਕੜੇ  

2019 ਵਿੱਚ ਪੰਜਾਬ ਵਿੱਚ ਕੁੱਤਿਆਂ ਦੀ ਦਹਿਸ਼ਤ ਦੇ ਅੰਕੜੇ ਡਰਾਉਣ ਵਾਲੇ ਨੇ, ਪੂਰੇ ਪੰਜਾਬ ਵਿੱਚੋਂ 2019 ਵਿੱਚ 1 ਲੱਖ 35 ਹਜ਼ਾਰ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ, ਜਲੰਧਰ ਵਿੱਚ ਸਭ ਤੋਂ ਵੱਧ 10 ਹਜ਼ਾਰ ਲੋਕ ਕੁੱਤਿਆਂ ਦੇ ਸ਼ਿਕਾਰ ਬਣੇ