ਇਹ 2 ਮਹੀਨੇ ਪੰਜਾਬ ਸਮੇਤ ਪੂਰੇ ਭਾਰਤ ਲਈ ਨੇ ਖ਼ਤਰਨਾਕ, ਦੇਸ਼ 'ਚ 25 ਲੱਖ ਆ ਸਕਦੇ ਨੇ ਕੋਰੋਨਾ ਕੇਸ,ਇਸ ਰਿਪੋਰਟ 'ਚ ਵੱਡਾ ਖ਼ੁਲਾਸਾ
Advertisement

ਇਹ 2 ਮਹੀਨੇ ਪੰਜਾਬ ਸਮੇਤ ਪੂਰੇ ਭਾਰਤ ਲਈ ਨੇ ਖ਼ਤਰਨਾਕ, ਦੇਸ਼ 'ਚ 25 ਲੱਖ ਆ ਸਕਦੇ ਨੇ ਕੋਰੋਨਾ ਕੇਸ,ਇਸ ਰਿਪੋਰਟ 'ਚ ਵੱਡਾ ਖ਼ੁਲਾਸਾ

ICMR  ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਟਾਈਮ ਤੋਂ ਪਹਿਲਾਂ ਆ ਗਈ ਇਸ ਕਰਕੇ ਸਾਨੂੰ ਸਭ ਨੂੰ ਸੁਚੇਤ ਰਹਿਣ ਦੀ ਲੋੜ ਹੈ
 

ਇਹ 2 ਮਹੀਨੇ ਪੰਜਾਬ ਸਮੇਤ ਪੂਰੇ ਭਾਰਤ ਲਈ ਨੇ ਖ਼ਤਰਨਾਕ, ਦੇਸ਼ 'ਚ 25 ਲੱਖ ਆ ਸਕਦੇ ਨੇ ਕੋਰੋਨਾ ਕੇਸ,ਇਸ ਰਿਪੋਰਟ 'ਚ ਵੱਡਾ ਖ਼ੁਲਾਸਾ

ਚੰਡੀਗੜ੍ਹ : ਦੇਸ਼ ਦੇ ਵਿੱਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਤੋਂ ਡਰਾਨ ਲੱਗੀ ਹੈ, ਫਰਵਰੀ ਮਹੀਨੇ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ, ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਆ ਗਈ ਅਤੇ ਦੇਸ਼ ਵਿੱਚ ਇਸ ਦੀ   ਸ਼ੁਰੂਆਤ ਹੋ ਗਈ ਹੈ ਇਸ ਵਿੱਚਕਾਰ ਸਟੇਟ ਬੈਂਕ ਆਫ ਇੰਡੀਆ ਨੇ ਦੀ ਇੱਕ ਰਿਪੋਰਟ ਨੇ ਚਿੰਤਾ ਵਧਾ ਦਿੱਤੀ ਹੈ ਐੱਸ ਬੀ ਆਈ ਦੀ ਰਿਸਰਚ  ਟੀਮ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਕਰੋਨਾ ਦੀ ਦੂਜੀ ਲਹਿਰ ਘੱਟੋ ਘੱਟ 100 ਦਿਨ ਤੱਕ ਰਹੇਗੀ ਮਈ ਤਕ ਇਸ ਦਾ ਅਸਰ ਰਹੇਗਾ  

ਐੱਸ ਬੀ ਆਈ ਨੇ ਜਾਰੀ ਕੀਤੀ ਰਿਪੋਰਟ

23 ਮਾਰਚ ਦੇ ਟ੍ਰੈਂਡ ਨੂੰ ਆਧਾਰ ਮੰਨ ਕੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੂਜੀ ਲਹਿਰ ਵਿੱਚ ਤਕਰੀਬਨ 25 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਪੀੜਤ ਹੋ ਸਕਦੇ ਨੇ, SBI ਨੇ 28 ਪੇਜ ਦੀ  ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਲੋਕਲ ਲੈਵਲ ਉੱਤੇ ਲੋਕਡਾਊਨ ਦਾ ਅਸਰ ਨਹੀਂ ਹੁੰਦਾ ਇਸ ਲਈ ਮਾਸ ਲੈਵਲ ਉੱਤੇ ਵੈਕਸੀਨੇਸ਼ਨ ਹੀ ਇਸ ਦਾ ਇੱਕ ਮਾਤਰ ਰਸਤਾ ਹੈ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ ਦੇ ਤੀਜੇ ਹਫ਼ਤੇ ਤੋਂ ਲੈ ਕੇ ਮਈ ਦੇ ਵਿਚਕਾਰ ਤੱਕ ਦੇਸ਼ ਚ ਕੋਰੋਨਾ ਪੀਕ 'ਤੇ ਹੋ ਸਕਦਾ ਹੈ  

ਵੈਕਸੀਨੇਸ਼ਨ ਤੇਜ਼ ਕਰਨ ਉੱਤੇ ਜ਼ੋਰ 

ਸਾਡੀ ਸਹਿਯੋਗੀ ਵੈੱਬਸਾਈਟ India.com ਦੇ ਮੁਤਾਬਿਕ ਰਿਪੋਰਟ ਵਿੱਚ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਸੂਬਿਆਂ ਵਿੱਚ ਟੀਕਾਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ ਮੌਜੂਦਾ ਸਮੇਂ ਦੇ ਵਿੱਚ ਟੀਕਾਕਰਨ ਦੀ ਰਫ਼ਤਾਰ ਨੂੰ ਵਧਾ ਕੇ  34 ਲੱਖ ਤੋਂ ਵਧਾ ਕੇ 40 ਤੋ 45 ਲੱਖ ਰੋਜ਼ਾਨਾ ਕੀਤਾ ਜਾਏਗਾ ਤਾਂ 3 ਤੋਂ 4 ਮਹੀਨੇ ਦੇ ਵਿੱਚ 45 ਸਾਲ ਦੇ ਉੱਤੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਕੀਤਾ ਜਾ ਸਕੇਗਾ  

  ਰਿਕਾਰਡ ਨਵੇਂ ਮਾਮਲੇ 

ਦੱਸ ਦਈਏ ਕਿ ਅਜੇ ਇਕ ਦਿਨ ਵਿੱਚ ਦੂਜੀ ਲਹਿਰ ਦੇ ਦੌਰਾਨ ਸਭ ਤੋਂ ਜ਼ਿਆਦਾ 53,476 ਮਾਮਲੇ ਸਾਹਮਣੇ ਆਏ ਹਨ ਇਹ ਅੰਕੜੇ ਪਿਛਲੇ 5 ਮਹੀਨਿਆਂ ਵਿੱਚੋਂ ਸਭ ਤੋਂ ਜ਼ਿਆਦਾ ਹਨ ਸਿਹਤ ਮੰਤਰਾਲੇ ਨੇ  ਦੱਸਿਆ ਸੀ ਕਿ ਦੇਸ਼ ਦੇ 18 ਸੂਬਿਆਂ ਵਿੱਚ ਡਬਲ ਡਿਊਡਰੈਂਟ ਵੇਰੀਐਂਟ ਪਾਇਆ ਗਿਆ ਹੈ  

ਸਤਰਕਤਾ ਜ਼ਰੂਰੀ 

ICMR  ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਟਾਈਮ ਤੋਂ ਪਹਿਲਾਂ ਆ ਗਈ ਇਸ ਕਰਕੇ ਸਾਨੂੰ ਸਭ ਨੂੰ ਸੁਚੇਤ ਰਹਿਣ ਦੀ ਲੋੜ ਹੈ ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਾਏ ਜਾਣ ਮਾਸਕ ਲਗਾਏ ਜਾਣ ਨਾਲ ਇਹ ਟੀਕਾਕਰਨ  ਜਲਦ ਤੋਂ ਜਲਦ ਪੂਰਾ ਕੀਤਾ ਜਾਏ

WATCH LIVE TV

Trending news