Tik Tok ਬੈਨ ਹੋਣ ਨਾਲ ਚੀਨੀ ਕੰਪਨੀਆਂ ਨੂੰ ਹੋ ਸਕਦਾ ਹੈ 6 ਅਰਬ ਡਾਲਰ ਦਾ ਨੁਕਸਾਨ
Advertisement

Tik Tok ਬੈਨ ਹੋਣ ਨਾਲ ਚੀਨੀ ਕੰਪਨੀਆਂ ਨੂੰ ਹੋ ਸਕਦਾ ਹੈ 6 ਅਰਬ ਡਾਲਰ ਦਾ ਨੁਕਸਾਨ

 ਭਾਰਤ ਸਰਕਾਰ 59 ਚੀਨੀ ਕੰਪਨੀਆਂ ਨੂੰ ਕੀਤਾ ਹੈ ਬੈਨ

 ਭਾਰਤ ਸਰਕਾਰ 59 ਚੀਨੀ ਕੰਪਨੀਆਂ ਨੂੰ ਕੀਤਾ ਹੈ ਬੈਨ

ਦਿੱਲੀ : ਚੀਨੀ ਮੂਲ ਦੀ ਕੰਪਨੀ ਦੇ ਐੱਪ Tik Tok ਦੇ ਭਾਰਤ ਵਿੱਚ ਬੈਨ ਹੋਣ ਤੋਂ ਬਾਅਦ ਕੰਪਨੀ ਨੂੰ ਜ਼ਬਰਦਸਤ ਨੁਕਸਾਨ ਹੋ ਸਕਦਾ ਹੈ, ਚੀਨੀ ਸਰਕਾਰ ਦੇ ਮੁੱਖ ਪੱਤਰ ਮੰਨੇ ਜਾਣ ਵਾਲੇ ਅਖ਼ਬਾਰ ਦ ਗਲੋਬਲ ਟਾਈਮਸ ਨੇ ਕਿਹਾ ਹੈ ਕਿ ਭਾਰਤ ਨੇ 59 ਚੀਨੀ ਐੱਪਸ 'ਤੇ ਬੈਨ ਲਗਾਉਣ ਤੋਂ ਬਾਅਦ Tik Tok ਦੀ ਕੰਪਨੀ ByteDance ਨੂੰ 6 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ

ਦ ਗਲੋਬਲ ਟਾਈਮਸ ਨੇ ਅਧਿਕਾਰਿਕ ਟਵਿਟਰ ਹੈਂਡਲ ਤੋਂ ਪੋਸਟ ਕੀਤਾ ਕਿ ਚੀਨੀ ਇੰਟਰਨੈੱਟ ਕੰਪਨੀ ਬਾਈਟਡਾਂਸ ਜੋ ਕਿ TIK Tok ਦੀ ਮਦਰ ਕੰਪਨੀ ਹੈ ਉਸ ਨੂੰ ਭਾਰਤ ਵੱਲੋਂ Tik Tok ਸਮੇਤ 59 ਚੀਨੀ ਐੱਪ 'ਤੇ ਰੋਕ ਲਗਾਉਣ ਤੋਂ ਬਾਅਦ 6 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ, ਇਹ ਬੈਨ ਭਾਰਤ-ਚੀਨ ਫ਼ੌਜ ਵਿਵਾਦ ਤੋਂ ਬਾਅਦ ਚੁੱਕਿਆ ਗਿਆ ਹੈ

ਬੈਨ ਨੂੰ ਲੈਕੇ ਭਾਰਤ ਸਰਕਾਰ ਦੇ ਸੂਚਨਾ ਮੰਤਰਾਲੇ ਨੇ ਕਿਹਾ ਸੀ ਕਿ ਇਸ ਕਦਮ ਨਾਲ ਕਰੋੜਾਂ ਭਾਰਤੀ ਮੋਬਾਈਲ ਅਤੇ ਇੰਟਰਨੈੱਟ ਕੰਪਨੀਆਂ ਦੇ ਹਿਤਾਂ ਦੀ ਸੁਰੱਖਿਆ ਹੋਵੇਗੀ,ਇਹ ਭਾਰਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਦੇ ਹੋਏ ਕਦਮ ਚੁੱਕਿਆ ਗਿਆ ਹੈ

ਭਾਰਤ ਵਿੱਚ ਮਸ਼ਹੂਰ Tic Tok ਦਾ ਕਹਿਣਾ ਹੈ ਕਿ Tic Tok ਭਾਰਤੀ ਕਾਨੂੰਨ ਦੇ ਤਹਿਤ ਸਾਰੇ ਡੇਟਾ ਦੇ ਨਿਯਮਾਂ ਦਾ ਪਾਲਨ ਹੋ ਰਿਹਾ ਹੈ, ਭਾਰਤ ਵਿੱਚ ਸਾਡੇ ਯੂਜ਼ਰ ਦੀ ਕੋਈ ਜਾਣਕਾਰੀ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਗਈ ਹੈ, ਜਿਸ ਵਿੱਚ ਚੀਨ ਦੀ ਸਰਕਾਰ ਵੀ ਸ਼ਾਮਲ ਹੈ

Trending news