ਟਰੇਡ ਯੂਨੀਅਨ ਮੁਲਾਜ਼ਮਾਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਹੱਲਾ-ਬੋਲ

ਇਸ ਲੜੀ ਦੇ ਤਹਿਤ ਪਟਿਆਲਾ 'ਚ ਵੀ ਟਰੇਡ ਯੂਨੀਅਨ ਦੇ  ਮੁਲਾਜ਼ਮਾ ਵਲੋਂ ਮਿੰਨੀ ਸਕਤਰੇਤ ਦੇ ਬਾਹਰ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਰਾਹੀਂ ਦੋਵੇਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ ਕੀਤੀ ਗਈ।   

ਟਰੇਡ ਯੂਨੀਅਨ ਮੁਲਾਜ਼ਮਾਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਹੱਲਾ-ਬੋਲ
ਟਰੇਡ ਯੂਨੀਅਨ ਮੁਲਾਜ਼ਮਾਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਹੱਲਾ-ਬੋਲ

ਬਲਿੰਦਰ ਸਿੰਘ/ ਪਟਿਆਲਾ: ਪੂਰੇ ਦੇਸ਼ ਵਿੱਚ ਅੱਜ ਟਰੇਡ ਯੂਨੀਅਨਾਂ ਦੇ ਮੁਲਾਜਮਾਂ ਵਲੋਂ ਸੜਕਾਂ 'ਤੇ ਉੱਤਰ ਕੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਲੜੀ ਦੇ ਤਹਿਤ ਪਟਿਆਲਾ 'ਚ ਵੀ ਟਰੇਡ ਯੂਨੀਅਨ ਦੇ  ਮੁਲਾਜ਼ਮਾ ਵਲੋਂ ਮਿੰਨੀ ਸਕਤਰੇਤ ਦੇ ਬਾਹਰ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਰਾਹੀਂ ਦੋਵੇਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ ਕੀਤੀ ਗਈ। 

ਇਸ ਮੌਕੇ ਪ੍ਰਦਰਸ਼ਨਕਾਰੀ ਧਰਮਪਾਲ ਨੇ ਦੱਸਿਆ ਕਿ  CPM ਨਾਲ ਸਬੰਧਿਤ 3 ਜਨਤਕ ਮੁਖ ਜਥੇਬੰਦੀਆਂ ਮੁੱਖ ਤੌਰ 'ਤੇ ਪ੍ਰਦਰਸ਼ਨ ਕਰ ਰਹੀਆਂ ਹਨ, ਜਿਨ੍ਹਾਂ ਵਿੱਚੋ ਸੈਂਟਰ ਆਫ ਟਰੇਡ ਯੂਨੀਅਨ,ਕੁਲ ਹਿੰਦ ਕਿਸਾਨ ਸਭਾ ,ਤੇ ਕੂਲ ਹਿੰਦ ਖਤ ਮਜਦੂਰ ਯੂਨੀਅਨ ਦੇ ਮੁਲਾਜ਼ਮ ਹਿੱਸਾ ਲੈ ਰਹੇ ਹਨ। 

ਉਨਾਂ ਦਸਿਆ ਕੇ 9 ਅਗਸਤ 1942 ਨੂੰ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ। ਉਸ ਦੀ ਯਾਦ ਅਸੀਂ ਹਰ ਸਾਲ ਧਰਨੇ ਪ੍ਰਦਰਸ਼ਨ ਕਰਕੇ ਸਰਕਾਰਾਂ ਨੂੰ ਜਗਾਉਣ ਦੀ ਕੋਸਿਸ ਕਰਦੇ ਹਾਂ। 

ਅੱਜ ਪਟਿਆਲਾ 'ਚ ਆਪਣੇ ਸਾਥੀਆਂ ਸਮੇਤ ਧਰਨੇ ਮੁਜ਼ਾਹਰੇ ਕਰਕੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਉਹਨਾਂ ਆਪਣੀਆਂ ਮੰਗਾਂ ਬਾਰੇ ਵਿਸਥਾਰ ਨਾਲ ਦਸਦੇ ਹੋਏ ਕਿਹਾ ਕੇ ਕੇਂਦਰ ਸਰਕਾਰ ਵਲੋਂ ਕੋਰੋਨਾ ਦੀ ਆੜ 'ਚ ਲੋਕ ਦੀ ਜਮਹੂਰੀਅਤ 'ਤੇ ਡਾਕਾ ਮਾਰਿਆ ਹੈ। 

ਟਰੇਡ ਯੂਨੀਅਨ ਨੂੰ ਖਤਮ ਕੀਤਾ ਜਾ ਰਿਹਾ ਹੈ ,ਕਿਸਾਨਾਂ 'ਤੇ ਆਰਡੀਨੈਂਸ ਜਾਰੀ ਕੀਤਾ ਗਿਆ ਹੈ। ਜਿਸ ਨਾਲ ਦੇਸ਼ ਦਾ ਕਿਸਾਨ ਤਬਾਹ ਹੋ ਜਾਵੇਗਾ ,ਖੁਰਾਕ ਦਾ ਸੰਕਟ ਬੁਰੀ ਤਰ੍ਹਾਂ ਫੇਲ ਜਾਵੇਗਾ ,ਕਿਸੇ ਨੂੰ ਵੀ ਸਰਕਾਰੀ ਡਿਪੂਆਂ ਤੋਂ ਰਾਸ਼ਨ ਨਹੀਂ ਮਿਲੇਗਾ। 

ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਪੂਰੇ ਦੇਸ਼ ਚ 11 ਜਥੇਬੰਦੀਆਂ ਰਲ ਕੇ ਕਰ ਰਹੀਆਂ ਹਨ,ਅੱਜ ਦਾ ਦਿਨ ਇਤਿਹਾਸਕ ਦਿਨ ਨੂੰ ਸਮਰਪਿਤ ਹੈ ,9 ਅਗਸਤ 1942 ਨੂੰ ਬ੍ਰਿਟਿਸ਼ ਸਰਕਾਰ ਦੇ ਖਿਲਾਫ ਜੇਲ ਭਰੋ ਅਨੋਲਨ ਸ਼ੁਰੂ ਕੀਤਾ ਗਿਆ ਸੀ। 

Watch Live Tv-