ਸੜਕ 'ਤੇ ਕੀਤੀ ਤੁਸੀਂ ਇਹ ਹਰਕਤ,ਪੁਲਿਸ ਕੱਟੇਗੀ 10 ਹਜ਼ਾਰ ਦਾ ਚਲਾਨ, 1 ਸਾਲ ਦੀ ਸਜ਼ਾ ਵੀ

ਟਰੈਫਿਕ ਨਿਯਮਾਂ ਨੂੰ ਲੈਕੇ ਟਰਾਂਸਪੋਰਟ ਵਿਭਾਗ ਵੱਲੋਂ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ

ਸੜਕ 'ਤੇ ਕੀਤੀ ਤੁਸੀਂ ਇਹ ਹਰਕਤ,ਪੁਲਿਸ ਕੱਟੇਗੀ 10 ਹਜ਼ਾਰ ਦਾ ਚਲਾਨ, 1 ਸਾਲ ਦੀ ਸਜ਼ਾ ਵੀ
ਟਰੈਫਿਕ ਨਿਯਮਾਂ ਨੂੰ ਲੈਕੇ ਟਰਾਂਸਪੋਰਟ ਵਿਭਾਗ ਵੱਲੋਂ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ

ਚੰਡੀਗੜ੍ਹ :  ਸਖ਼ਤੀ ਦੇ ਬਾਵਜੂਦ ਟਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਹੁਣ ਟਰੈਫਿਕ ਪੁਲਿਸ ਬਿਲਕੁਲ ਵੀ ਬਖ਼ਸ਼ਨ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ, ਸੜਕ 'ਤੇ ਆਵਾਜਾਈ ਮੰਤਰਾਲੇ ਨੇ ਸਾਫ਼ ਚਿਤਾਵਨੀ ਦਿੱਤੀ ਹੈ ਕੀ ਪਹਿਲੇ ਜੁਰਮ ਦੇ ਲਈ 5 ਹਜ਼ਾਰ ਅਤੇ ਜਦਕਿ ਮੁੜ ਤੋਂ ਫੜੇ ਜਾਣ ਤੇ ਜੁਰਮਾਨਾ ਡਬਲ ਹੋ ਜਾਵੇਗਾ ਅਤੇ 10 ਹਜ਼ਾਰ ਤੱਕ ਦਾ ਚਾਲਾਨ ਕੀਤਾ ਜਾਵੇਗਾ ਇਸ ਦੇ ਨਾਲ ਇੱਕ ਸਾਲ ਦੀ ਸਜ਼ਾ ਵੀ ਦਿੱਤੀ ਜਾਵੇਗੀ

ਸੜਕ ਤੇ ਆਵਾਜਾਹੀ ਮੰਤਰਾਲੇ ਨੇ ਮੋਟਰ ਵਹੀਕਲ ਐਕਟ ਦਾ ਹਾਵਾਲਾਂ ਦਿੰਦੇ ਹੋਏ ਕਿਹਾ ਹੈ ਕੀ ਕੋਈ ਸ਼ਖ਼ਸ ਸ਼ਰਾਬ ਚਲਾਉਂਦੇ ਹੋਏ ਫੜਿਆ ਜਾਂਦਾ ਹੈ ਤਾਂ 10 ਹਜ਼ਾਰ ਜੁਰਮਾਨੇ ਤੋਂ ਇਲਾਵਾ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਭੁਗਤਨੀ ਪੈ ਸਕਦੀ ਹੈ

ਨਵੇਂ ਨਿਯਮਾਂ ਮੁਤਾਬਿਕ ਜੇਕਰ ਕੋਈ ਨਾਬਾਲਿਗ ਡਰਾਇਵਿੰਗ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 25 ਹਜ਼ਾਰ ਜੁਰਮਾਨਾ ਦੇਣਾ ਪਵੇਗਾ ਅਤੇ 18 ਸਾਲ ਦਾ ਹੋਣ ਦੇ ਬਾਵਜੂਦ ਉਸ ਦਾ ਲਾਇਸੈਂਸ ਨਹੀਂ ਬਣੇਗਾ, 25 ਸਾਲ ਦੀ ਉਮਰ ਤੱਕ ਲਾਇਸੈਂਸ ਬਣਾਉਣ ਦੇ ਲਈ ਇੰਤਜ਼ਾਰ ਕਰਨਾ ਪਵੇਗਾ, ਸਿਰਫ਼ ਇੰਨਾਂ ਹੀ ਨਹੀਂ ਗੱਡੀ ਦਾ ਰਜਿਸਟ੍ਰੇਸ਼ਨ ਵੀ ਰੱਦ ਹੋਵੇਗਾ, ਇਸ ਤੋਂ ਇਲਾਵਾ ਲਾਲ ਬੱਤੀ ਜੰਪ ਕਰਨ ਵਾਲੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਵਾਲੇ, ਖ਼ਤਰਨਾਕ ਡਰਾਇਵਿੰਗ ਕਰਨ ਵਾਲਿਆਂ ਨੂੰ ਵੀ ਸਖ਼ਤ ਜੁਰਮਾਨਾ ਦੇਣਾ ਹੋਵੇਗਾ 

ਪੰਜਾਬ ਸਰਕਾਰ ਨੇ Dglocker ਨੂੰ ਦਿੱਤੀ ਮਾਨਤਾ 

ਪੰਜਾਬ ਸਰਕਾਰ ਨੇ ਗੱਡੀ ਚਲਾਉਣ ਵਾਲਿਆਂ ਨੂੰ ਵੱਡੀ ਸਹੂਲਤ ਦਿੱਤੀ ਹੈ, ਕੋਈ ਵੀ ਸ਼ਖ਼ਸ ਗੱਡੀਆਂ ਨਾਲ ਜੁੜੇ ਸਾਰੇ ਦਸਤਾਵੇਜ਼ Dglocker ਵਿੱਚ ਰੱਖ ਸਕਦਾ ਹੈ, ਪੰਜਾਬ ਸਰਕਾਰ ਨੇ ਕੁੱਝ ਦਿਨ ਪਹਿਲਾਂ ਲਾਇਸੈਂਸ, ਗੱਡੀ ਦੀ RC, Pollution Certificate, Insurance ਨੂੰ Dglocker ਵਿੱਚ ਸੇਫ਼ ਕਰਨ ਦੀ ਮਨਜ਼ੂਰੀ ਦਿੱਤੀ ਸੀ 
 
ਟਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਚਲਾਨ 

ਜੇਕਰ ਕਿਸੇ ਕੋਲ ਬਿਨਾਂ ਪਰਮਿਟ ਦੀ ਗੱਡੀ ਹੈ ਤਾਂ ਉਸ ਨੂੰ ਹੁਣ 10 ਹਜ਼ਾਰ ਤੱਕ ਚਲਾਨ ਦੇਣਾ ਹੋਵੇਗਾ, ਲਾਇਸੈਂਸ ਸ਼ਰਤਾਂ ਦਾ ਉਲੰਘਣ ਕਰਨ 'ਤੇ 1 ਲੱਖ ਤੱਕ ਰੁਪਏ ਦੇਣੇ ਪੈ ਸਕਦੇ ਨੇ,  ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ 'ਤੇ 5 ਹਜ਼ਾਰ, ਨਾਬਾਲਿਗ ਹੋਣ 'ਤੇ 10 ਹਜ਼ਾਰ ਦਾ ਚਾਲਾਨ, ਖ਼ਤਰਨਾਕ ਡਰਾਇਵਿੰਗ 'ਤੇ 5 ਹਜ਼ਾਰ ਤੱਕ ਦਾ ਚਲਾਨ ਭੁਗਤਣਾ ਪੈ ਸਕਦਾ ਹੈ