ਨਗਰ ਕੀਰਤਨ ਦੌਰਾਨ ਗੱਡੀ ਹੋਈ ਹਾਦਸੇ ਦਾ ਸ਼ਿਕਾਰ, 20 ਦੇ ਕਰੀਬ ਸ਼ਰਧਾਲੂ ਹੋਏ ਜਖ਼ਮੀ

ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਵੇਈ-ਪੂਈ ਤੋ ਬਾਬਾ ਬਕਾਲਾ ਸਾਹਿਬ ਨੂੰ ਜਾ ਰਿਹਾ ਸੀ।

ਨਗਰ ਕੀਰਤਨ ਦੌਰਾਨ ਗੱਡੀ ਹੋਈ ਹਾਦਸੇ ਦਾ ਸ਼ਿਕਾਰ, 20 ਦੇ ਕਰੀਬ ਸ਼ਰਧਾਲੂ ਹੋਏ ਜਖ਼ਮੀ

ਮੁਨੀਸ਼ ਸ਼ਰਮਾ/ਤਰਨ ਤਾਰਨ: ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਵੇਈ-ਪੂਈ ਤੋ ਬਾਬਾ ਬਕਾਲਾ ਸਾਹਿਬ ਨੂੰ ਜਾ ਰਿਹਾ ਸੀ। ਇਸ ਦੌਰਾਨ ਸ਼ਰਧਾਲੂਆਂ ਨਾਲ ਭਰੀ ਗੱਡੀ ਓਵਰਟੇਕ ਦੇ ਚੱਕਰ ਵਿੱਚ ਦਰਖੱਤ ਨਾਲ ਜਾ ਟਕਰਾਈ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਨਗਰ ਕੀਰਤਨ  ਦੌਰਾਨ ਗੱਡੀ ਹੋਈ ਹਾਦਸੇ ਦਾ ਸ਼ਿਕਾਰ,

ਇਸ ਹਾਦਸੇ ਵਿੱਚ 20 ਤੋਂ ਵੱਧ ਸ਼ਰਧਾਲੂ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਭੇਜਿਆ ਗਿਆ ਅਤੇ ਕਈ ਅਮ੍ਰਿਤਸਰ ਰੈਫ਼ਰ ਕੀਤੇ ਗਏ। ਘਟਨਾ ਤਰਨ ਤਾਰਨ ਦੇ ਪਿੰਡ ਰਾਮਪੁਰ ਭੂਤਵਿੰਡ ਦੀ ਹੈ।

ਨਗਰ ਕੀਰਤਨ  ਦੌਰਾਨ ਗੱਡੀ ਹੋਈ ਹਾਦਸੇ ਦਾ ਸ਼ਿਕਾਰ,

ਇਸ ਮੌਕੇ ਸ਼ਰਧਾਲੂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵੇਈ-ਪੂਈ ਤੋ ਬਾਬਾ ਬਕਾਲਾ ਸਾਹਿਬ ਨੂੰ ਜਾਂਦੇ ਹੋਇਆ ਪਿੰਡ ਰਾਮਪੁਰ ਭੂਤਵਿੰਡ ਦੇ ਕੋਲ ਹਾਦਸਾ ਵਾਪਰ ਗਿਆ। ਇਸ ਮੌਕੇ ‘ਤੇ ਪੁੱਜੀ ਐਬੂਲੈਂਸ ਰਾਂਹੀ ਜਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ

ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਕੀਰਤਨ ਵੇਈ ਪੂਈ ਤੋ ਬਾਬਾ ਬਕਾਲਾ ਸਾਹਿਬ ਨੂੰ ਜਾ ਰਿਹਾ ਸੀ ਜੋ ਰਸਤੇ 'ਚ ਹਾਦਸਾ ਵਾਪਰਿਆ, ਜਿਸ ਚ 20 ਦੇ ਲਗਭਗ ਲੋਕ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਪਹੁਚਾਇਆ ਉਨ੍ਹਾਂ ਦਾ ਕਹਿਣਾ ਹੈ ਜੋ ਵੀ ਬਣਦੀ ਕਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ਐੱਸਐੱਮਓ ਡਾਕਟਰ ਸਵਰਨਜੀਤ ਧਵਨ ਦਾ ਕਹਿਣਾ ਹੈ ਕਿ 

ਸਿਵਿਲ ਹਸਪਤਾਲ ਦੇ ਐੱਸਐੱਮਓ ਡਾਕਟਰ ਸਵਰਨਜੀਤ ਧਵਨ ਨੇ ਦੱਸਿਆ ਕਿ ਤਰਨਤਾਰਨ ਸਿਵਿਲ ਹਸਪਤਾਲ ਵਿੱਚ 15 ਜਖ਼ਮੀ ਸ਼ਰਧਾਲੂ ਆਏ ਸਨ ਅਤੇ ਇੱਕ ਦੀ ਹਾਲਤ ਗੰਭੀਰ ਸੀ, ਜਿਸ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ ਹੈ।

WATCH LIVE TV