ਹੁਣ ਤੁਹਾਡੀ ਜੇਬ ਭਰਨ ਨਾਲ ਜੁੜੇ ਇਸ ਅਹਿਮ Certificate ਦੇ ਲਈ ਜ਼ਰੂਰੀ ਨਹੀਂ ਆਧਾਰ ਕਾਰਡ, ਸਰਕਾਰ ਨੇ ਦਿੱਤੀ ਵੱਡੀ ਰਾਹਤ
Advertisement

ਹੁਣ ਤੁਹਾਡੀ ਜੇਬ ਭਰਨ ਨਾਲ ਜੁੜੇ ਇਸ ਅਹਿਮ Certificate ਦੇ ਲਈ ਜ਼ਰੂਰੀ ਨਹੀਂ ਆਧਾਰ ਕਾਰਡ, ਸਰਕਾਰ ਨੇ ਦਿੱਤੀ ਵੱਡੀ ਰਾਹਤ

ਮੋਦੀ ਸਰਕਾਰ ਨੇ ਪੈਨਸ਼ਨ ਪਾਉਣ ਵਾਲੇ ਰਿਟਾਇਰਡ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਨਵੇਂ ਨਿਯਮਾਂ ਦੇ ਮੁਤਾਬਿਕ ਹੁਣ ਪੈਨਸ਼ਨ ਲੈਣ ਲਈ  ਜਮ੍ਹਾਂ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ ਦੇ ਵਿਚ ਇਸ ਸਰਟੀਫਿਕੇਟ ਦੇ ਲਈ ਆਧਾਰ ਕਾਰਡ ਜ਼ਰੂਰੀ ਨਹੀਂ ਰਹਿ ਗਿਆ ਹੈ  

ਹੁਣ ਤੁਹਾਡੀ ਜੇਬ ਭਰਨ ਨਾਲ ਜੁੜੇ ਇਸ ਅਹਿਮ Certificate ਦੇ ਲਈ ਜ਼ਰੂਰੀ ਨਹੀਂ ਆਧਾਰ ਕਾਰਡ, ਸਰਕਾਰ ਨੇ ਦਿੱਤੀ ਵੱਡੀ ਰਾਹਤ

ਦਿੱਲੀ: ਪੈਨਸ਼ਨਰਸ ਨੂੰ ਹਰ ਸਾਲ ਦੀ ਸ਼ੁਰੂਆਤ ਵਿੱਚ ਜੀਵਨ ਪ੍ਰਮਾਣ ਪੱਤਰ ਦੇ ਲਈ ਭੱਜ ਦੌੜ ਕਰਨੀ ਹੁੰਦੀ ਹੈ ਇਹ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਜਦਕਿ ਕਿਸੇ ਪੈਨਸ਼ਨਰ ਨੂੰ ਆਧਾਰ ਕਾਰਡ ਵਿੱਚ ਦਿੱਤੀ ਗਈ ਬਾਇਓਮੀਟਰਿਕ ਜਾਣਕਾਰੀ ਅੱਪਡੇਟ ਨਹੀਂ ਹੁੰਦੀ ਜਾਂ ਫਿਰ  ਹੋਰ ਕੋਈ ਤਕਨੀਕੀ ਪਰੇਸ਼ਾਨੀ ਸਾਹਮਣੇ ਆਉਂਦੀ ਹੈ ਪਰ ਹੁਣ ਪੈਨਸ਼ਨਰਸ ਨੂੰ ਦਿੱਕਤ ਨਹੀਂ ਆਏਗੀ ਕਿਉਂਕਿ ਸਰਕਾਰ ਨੇ ਨਿਯਮਾਂ ਦੇ ਵਿੱਚ  ਢਿੱਲ ਦੇ ਦਿੱਤੀ ਹੈ  

ਬਦਲ ਗਏ ਹਨ ਨਿਯਮ 

ਨਵੇਂ ਨਿਯਮਾਂ ਨੂੰ ਲੈ ਕੇ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ  ਜਿਸ ਮੁਤਾਬਿਕ ਹੁਣ ਜੀਵਨ ਪ੍ਰਮਾਣ ਪੱਤਰ ਦੇ ਲਈ ਆਧਾਰ  ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਪੈਨਸ਼ਨਰਸ ਆਪਣੀ ਮਰਜ਼ੀ ਨਾਲ ਜਾਣਕਾਰੀ ਦੇ ਸਕਦੇ ਨੇ, ਜੇਕਰ ਪੈਨਸ਼ਨਰ ਨਹੀਂ ਚਾਉਂਦਾ ਕੀ ਉਹ ਆਧਾਰ ਵਿਖਾਏ ਤਾਂ ਉਸ ਤੇ ਦਬਾਅ ਨਹੀਂ ਪਾਇਆ ਜਾ ਸਕਦਾ ਹੈ 

ਡਿਜੀਟਲ ਲਾਈਫ ਸਰਟੀਫਿਕੇਟ  ਨਾਲ ਮਿਲੇਗੀ ਸੁਵਿਧਾ 

ਪੈਨਸ਼ਨਰਸ ਨੂੰ ਲਾਈਫ ਸਰਟੀਫਿਕੇਟ ਦੀ ਜ਼ਰੂਰਤ ਹਰ ਸਾਲ ਹੁੰਦੀ ਹੈ ਆਪਣੇ ਜ਼ਿੰਦਾ ਹੋਣ ਦਾ ਪ੍ਰਮਾਣ ਦੇਣ ਉੱਤੇ ਹੀ ਉਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਡਿਜੀਟਲ ਤਰੀਕੇ ਦੇ ਨਾਲ ਲਾਈਫ ਸਰਟੀਫਿਕੇਟ ਜਾਰੀ ਕਰਨ ਦੀ ਸੁਵਿਧਾ ਮਿਲਣ ਤੋਂ ਬਾਅਦ ਪੈਨਸ਼ਨਰਸ ਨੂੰ ਕਾਫ਼ੀ ਸੁਵਿਧਾਵਾਂ ਮਿਲ ਗਈਆਂ ਨੇ, ਪਹਿਲਾਂ  ਪੈਨਸ਼ਨਰਸ ਨੂੰ ਜਿੱਥੇ ਨੌਕਰੀ ਕੀਤੀ ਉਸ ਵਿਭਾਗ ਵਿੱਚ ਜਾਣਾ ਹੁੰਦਾ ਸੀ ਪਰ ਹੁਣ ਘਰ ਬੈਠੇ ਡਿਜੀਟਲ ਲਾਈਫ ਸਰਟੀਫਿਕੇਟ ਹਾਸਲ ਕੀਤਾ  ਜਾ ਸਕਦਾ ਹੈ ਆਧਾਰ ਕਾਰਡ ਦੀ ਜ਼ਰੂਰਤ ਖ਼ਤਮ ਹੋਣ ਦੇ ਨਾਲ ਡਿਜੀਟਲ ਲਾਈਫ ਸਰਟੀਫਿਕੇਟ ਮਿਲਣ ਵਿੱਚ ਆਸਾਨੀ ਹੋਵੇਗੀ 

Sandes ਦੇ ਲਈ ਵੀ ਜ਼ਰੂਰੀ ਨਹੀਂ ਆਧਾਰ

 ਡਿਜੀਟਲ ਲਾਈਫ ਸਰਵਿਸ ਦੇ ਇਲਾਵਾ ਸਰਕਾਰੀ ਆਫਿਸ ਵਿੱਚ ਹਾਜ਼ਰੀ ਲਗਾਉਣ ਦੇ ਲਈ ਜ਼ਰੂਰੀ ਕੀਤਾ ਗਿਆ ਐਪ ਸੰਦੇਸ਼ ਦੇ ਲਈ ਵੀ ਆਧਾਰ ਵੈਰੀਫਿਕੇਸ਼ਨ ਨੂੰ ਜ਼ਰੂਰੀ ਤੋਂ ਹਟਾ ਕੇ ਇੱਛੁਕ ਕਰ ਦਿੱਤਾ ਗਿਆ ਹੈ ਸੰਦੇਸ਼ ਇੰਸਟੈਂਟ ਮੈਸੇਜਿੰਗ ਸੌਲਿਊਸ਼ਨ ਐੱਪ ਹੈ ਜੋ ਸਰਕਾਰੀ  ਮੁਲਾਜ਼ਮਾਂ ਵਿੱਚ ਕਾਫ਼ੀ ਮਸ਼ਹੂਰ ਹੈ, ਹੁਣ ਮੁਲਾਜ਼ਮਾਂ ਨੂੰ ਸੰਦੇਸ਼ ਦੇ ਜ਼ਰੀਏ ਹੀ ਹਾਜ਼ਰੀ ਲਾਉਣੀ ਹੁੰਦੀ ਹੈ

WATCH LIVE TV

Trending news