ਨਵੀਂ ਕਲਾਸ 'ਚ ਜਾਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਲਈ ਵੱਡੀ ਖ਼ਬਰ,ਪੰਜਾਬ ਸਰਕਾਰ ਨੇ ਨਿਯਮਾਂ ਵਿੱਚ ਕੀਤਾ ਵੱਡਾ ਬਦਲਾਅ

ਸਿੱਖਿਆ ਵਿਭਾਗ ਦੇ ਵੱਲੋਂ ਦਾਖ਼ਲੇ ਦੇ ਨਿਯਮ ਵਿੱਚ ਜ਼ਰੂਰੀ ਬਦਲਾਅ ਕੀਤਾ ਗਿਆ ਹੈ ਅਤੇ ਨਵੀਆਂ  ਗਾਇਡਲਾਇੰਸ ਜਾਰੀ ਕੀਤੀਆਂ ਗਈਆਂ ਨੇ

ਨਵੀਂ ਕਲਾਸ 'ਚ ਜਾਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਲਈ ਵੱਡੀ ਖ਼ਬਰ,ਪੰਜਾਬ ਸਰਕਾਰ ਨੇ ਨਿਯਮਾਂ ਵਿੱਚ ਕੀਤਾ ਵੱਡਾ ਬਦਲਾਅ
ਸਿੱਖਿਆ ਵਿਭਾਗ ਦੇ ਵੱਲੋਂ ਦਾਖ਼ਲੇ ਦੇ ਨਿਯਮ ਵਿੱਚ ਜ਼ਰੂਰੀ ਬਦਲਾਅ ਕੀਤਾ ਗਿਆ ਹੈ

ਚੰਡੀਗੜ੍ਹ : ਸਿੱਖਿਆ ਵਿਭਾਗ ਦੇ ਵੱਲੋਂ ਦਾਖ਼ਲੇ ਦੇ ਨਿਯਮ ਵਿੱਚ ਜ਼ਰੂਰੀ ਬਦਲਾਅ ਕੀਤਾ ਗਿਆ ਹੈ ਅਤੇ ਨਵੀਆਂ  ਗਾਇਡਲਾਇੰਸ ਜਾਰੀ ਕੀਤੀਆਂ ਗਈਆਂ ਨੇ, ਜਿਸ ਦੇ ਤਹਿਤ ਸਕੂਲਾਂ ਦੇ ਮੁਖੀ ਅਤੇ ਪ੍ਰਿੰਸੀਪਲਸ ਲਈ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ 

ਹੁਣ  ਦਾਖ਼ਲੇ ਮੌਕੇ ਵਿਦਿਆਰਥੀਆਂ ਤੋਂ ਕੋਈ ਵੀ ਦਸਤਾਵੇਜ਼ ਨਹੀਂ ਮੰਗਿਆ ਜਾਵੇਗਾ, ਵਿਦਿਆਰਥੀਆਂ ਦੇ ਦਾਖਲੇ ਸਕੂਲ ਮੁਖੀ ਪ੍ਰੋਵੀਜ਼ਨਲ ਤੌਰ 'ਤੇ ਕਰ ਸਕਣਗੇ ਵਿਦਿਆਰਥੀਆਂ ਦਾ ਦਾਖ਼ਲਾ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਦਸਤਾਵੇਜ਼ ਪੂਰੇ ਕੀਤੇ ਜਾ ਸਕਦੇ ਨੇ, ਸਿੱਖਿਆ ਵਿਭਾਗ ਨੇ ਇਹ ਵੀ ਕਿਹਾ ਹੈ ਕਿ 9ਵੀਂ ਅਤੇ 12ਵੀਂ ਦੇ ਵਿਦਿਆਰਥੀਆਂ  ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਵਿਦਿਆਰਥੀ ਦਾ ਰਜਿਸਟ੍ਰੇਸ਼ਨ ਨੰਬਰ ਨਾ ਮੰਗਿਆ ਜਾਵੇ ਇਸ ਸਬੰਧੀ  ਪੰਜਾਬ ਪੋਰਟਲ ਉੱਤੇ ਜਲਦ ਹੀ ਸੋਧ ਕਰ ਦਿੱਤੀ ਜਾਏਗੀ ਇਹ ਬਦਲਾਅ 21 ਮਾਰਚ ਨੂੰ  ਅਧਿਆਪਕਾਂ ਦੇ ਨਾਲ ਹੋਈ ਮੀਟਿੰਗ ਦੇ ਬਾਅਦ ਮਿਲੇ ਸੁਝਾਵਾਂ ਦੇ ਤਹਿਤ ਕੀਤੇ ਗਏ ਹਨ  

ਇਸ ਮੀਟਿੰਗ ਵਿਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਾਕ ਨੋਡਲ ਅਫਸਰ ਅਤੇ ਸਕੂਲ ਮੁਖੀਆਂ ਦੇ ਵੱਲੋਂ ਸਕੂਲ ਵਿਚ ਦਾਖ਼ਲੇ ਲੈ ਕੇ ਆ ਰਹੀ ਪ੍ਰੇਸ਼ਾਨੀ ਸਬੰਧੀ ਮੁੱਦੇ ਚੁੱਕੇ ਗਏ ਸਨ ਇਸ ਦੌਰਾਨ ਸਿੱਖਿਆ ਸਕੱਤਰ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਪਹਿਲੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ  ਦਾ ਦਾਖ਼ਲਾ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ RTA  ਐਕਟ ਦੇ ਤਹਿਤ ਹੀ ਕੀਤਾ ਜਾਵੇ ਕਿਸੇ ਵੀ ਵਿਦਿਆਰਥੀ ਦੇ ਦਾਖ਼ਲੇ ਵਿਚਕਾਰ ਦਸਤਾਵੇਜ਼ ਦੀ ਕਮੀ ਹੋਣ ਉੱਤੇ ਇਨਕਾਰ ਨਾ ਕੀਤਾ ਜਾਏ ਅਗਰ ਕੋਈ ਵਿਦਿਆਰਥੀ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈਂਦਾ ਹੈ ਤਾਂ ਵਿਦਿਆਰਥੀ ਤੋਂ ਟਰਾਂਸਫਰ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਸਕੂਲ ਮੁਖੀ ਤਸਲੀ ਮੁਤਾਬਿਕ ਖ਼ੁਦ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਸਕਦੇ ਨੇ ਪਰ ਮਾਪਿਆਂ ਤੋਂ ਬੱਚੇ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ  ਕਰਾਉਣ ਸਬੰਧੀ ਲਿਖਤ ਵਿਚ ਜ਼ਰੂਰ ਲਿਆ ਜਾਵੇ  

ਵਿਦਿਆਰਥੀਆਂ ਦਾ ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਵੀ ਉਸ ਦਾ ਦਾਖਲਾ ਨਾ ਰੋਕਿਆ ਜਾਏ ਦਾਖਲਾ ਕਰਾਉਣ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀ ਦਾ ਆਧਾਰ ਕਾਰਡ ਬਣਵਾਇਆ ਜਾਏ ਜਿਨ੍ਹਾਂ ਵਿਦਿਆਰਥੀਆਂ ਦਾ ਜਨਮ ਸਰਟੀਫਿਕੇਟ ਨਹੀਂ ਹੈ ਪਰ ਸਕੂਲ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਮੌਕੇ ਉੱਤੇ  ਜਨਮ ਸਰਟੀਫਿਕੇਟ ਦੇਣ ਦੇ ਲਈ ਮਜਬੂਰ ਨਾ ਕੀਤਾ ਜਾਏ ਦਾਖ਼ਲੇ ਤੋਂ ਬਾਅਦ ਸਰਟੀਫਿਕੇਟ ਲਿਆ ਜਾ ਸਕਦਾ ਹੈ ਸਿੱਖਿਆ ਸਕੱਤਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਾਰੀ ਪ੍ਰਾਇਮਰੀ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨ ਦੀ ਵੀ ਅਪੀਲ  ਕੀਤੀ ਹੈ ਤਾਂ ਕਿ ਕੋਈ ਵਿਦਿਆਰਥੀ ਪੜਾਈ ਤੋਂ ਵਾਂਝਾ ਨਾ ਰਹਿ ਜਾਏ