Republic Day Offer:ਸਭ ਤੋਂ ਵੱਧ ਵੈਲੀਡਿਟੀ ਦੇ ਨਾਲ BSNL ਦਾ ਪੂਰੇ ਸਾਲ ਦਾ ਖ਼ਾਸ ਪਲਾਨ, ਜਾਣੋ ਪੂਰੀ ਡਿਟੇਲ

Republic Day Offer: BSNLਨੇ ਆਪਣੇ 2,399 ਰੁਪਏ ਵਾਲੇ ਲੌਂਗ ਟਰਮ ਪ੍ਰੀਪੇਡ ਪਲਾਨ ਦੇ ਵਿੱਚ ਵੀ ਬਦਲਾਵ ਕੀਤਾ ਹੈ. ਇਸ ਪਲਾਂ ਦੇ ਨਾਲ ਹਾਲੇ 365 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ.

Republic Day Offer:ਸਭ ਤੋਂ ਵੱਧ ਵੈਲੀਡਿਟੀ ਦੇ ਨਾਲ BSNL ਦਾ ਪੂਰੇ ਸਾਲ ਦਾ ਖ਼ਾਸ ਪਲਾਨ, ਜਾਣੋ ਪੂਰੀ ਡਿਟੇਲ

ਨਵੀਂ ਦਿੱਲੀ: ਲੌਂਗ ਟਰਮ ਪ੍ਰੀਪੇਡ ਪਲਾਨ ਦੇ ਮਾਮਲੇ ਵਿੱਚ ਏਅਰਟੈੱਲ, ਜੀਓ ਅਤੇ ਵੋਡਾਫੋਨ ਆਈਡਿਆ (Vi) ਸਾਰੀਆਂ ਨੂੰ ਪਿੱਛੇ ਛੱਡਦੇ ਹੋਏ ਸਰਕਾਰੀ ਟੈਲੀਕੋਮ ਕੰਪਨੀ BSNL ਨੇ ਆਪਣੇ ਦੋ ਲੌਂਗ ਟਰਮ ਪਲਾਨ (Long Term Plans) ਦੀ ਵੈਲੀਡਿਟੀ ਨੂੰ ਵੱਧਾ ਦਿੱਤਾ ਹੈ. ਬੀ ਐਸ ਐਨ ਐਲ ਰਿਪਬਲਿਕ ਡੇਅ (Republic Day) ਦੇ ਮੌਕੇ ਉੱਤੇ ਆਪਣੇ ਗਾਹਕਾਂ ਦੇ ਲਈ ਇਹ ਖ਼ਾਸ ਆਫ਼ਰ ਲੈਕੇ ਆਇਆ ਹੈ.

ਇੱਕ ਸਾਲ ਦੀ ਵੈਲੀਡਿਟੀ ਵਾਲੇ ਇਨ੍ਹਾਂ ਪਲਾਨ ਦੇ ਨਾਲ ਯੂਜ਼ਰਸ ਨੂੰ 72 ਦਿਨ ਤੱਕ ਦੀ ਵੈਲੀਡਿਟੀ (BSNL Extra Validity Plan) ਮਿਲੇਗੀ. ਹਾਲਾਂਕਿ ਬੀ ਐਸ ਐਨ ਐਲ  (BSNL) ਦਾ ਇਹ ਆਫ਼ਰ ਲਿਮਿਟਿਡ ਟਾਈਮ ਦੇ ਲਈ ਹੈ ਅਤੇ ਇਹ 31 ਜਨਵਰੀ ਦੇ ਬਾਅਦ ਐਕਸਪਾਇਰ ਹੋ ਜਾਏਗਾ।

2,399 ਰੁਪਏ ਵਾਲਾ ਲੌਂਗ ਟਰਮ ਪ੍ਰੀਪੇਡ ਪਲਾਨ

BSNLਨੇ ਆਪਣੇ 2,399 ਰੁਪਏ ਵਾਲੇ ਲੌਂਗ ਟਰਮ ਪ੍ਰੀਪੇਡ ਪਲਾਨ ਦੇ ਵਿਚ ਵੀ ਬਦਲਾਵ ਕੀਤਾ ਹੈ. ਇਸ ਪਲਾਨ ਦੇ ਨਾਲ ਹਾਲੇ 365 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ ਪਰ ਕੰਪਨੀ ਨੇ 72ਵੇਂ ਰਿਪਬਲਿਕ ਡੇਅ ਦੇ ਮੌਕੇ ਉੱਤੇ ਇਸ ਦੇ ਨਾਲ ਐਡੀਸ਼ਨਲ 72 ਦਿਨਾਂ ਦੀ ਵੈਲੀਡਿਟੀ ਵੀ ਦੇ ਦਿੱਤੀ ਹੈ. ਹੁਣ ਤੇ 2,399 ਰੁਪਏ ਵਾਲਾ ਪਲਾਨ ਟੋਟਲ 437 ਦਿਨਾਂ ਦੀ ਵੈਲੀਡਿਟੀ ਦੇ ਨਾਲ ਹੋਵੇਗਾ। 72 ਦਿਨਾਂ ਦੀ ਵੈਲੀਡਿਟੀ ਪ੍ਰਮੋਸ਼ਨਲ ਆਫਰ ਦੇ ਤੌਰ ਉੱਤੇ ਦਿੱਤੀ ਜਾ ਰਹੀ ਹੈ ਜੋ ਕਿ 31 ਮਾਰਚ 2021 ਤਕ ਵੈਲਿਡ ਰਹੇਗਾ।  ਇਸ ਪਲਾਨ ਚ ਅਨਲਿਮਟਿਡ ਫ੍ਰੀ ਕਾਲਿੰਗ ਮਿਲੇਗੀ ਯਾਨੀ ਰੋਜ਼ 250 ਮਿਨਟ ਵਾਲੀ ਲਿਮਿਟ ਹਟਾ ਦਿੱਤੀ ਗਈ ਹੈ. ਇਸ ਦੇ ਨਾਲ ਹੀ ਇਸ ਪਲਾਨ ਚ ਯੂਜ਼ਰਸ ਨੂੰ 3 ਜੀ ਬੀ ਇੰਟਰਨੈੱਟ ਡਾਟਾ ਵੀ ਰੋਜ਼ ਮਿਲੇਗਾ। ਇਸ ਪਲਾਨ ਦੇ ਨਾਲ 100 ਐਸਐਮਐਸ ਅਤੇ 1 ਸਾਲ ਦੇ ਲਈ EROS Now ਦਾ ਸਬਸਕ੍ਰਿਪਸ਼ਨ ਵੀ ਹੈ.

1,999 ਰੁਪਏ ਵਾਲਾ ਪਲਾਨ

1,999 ਰੁਪਏ ਵਾਲਾ ਪਲਾਨ ਵਿੱਚ ਬੀ ਐਸ ਐਨ ਐਲ ਨੇ 21 ਦਿਨਾਂ ਦੀ ਵੇਲੀਡਿਟੀ ਵਧਾਈ ਹੈ.ਇਸਦੇ ਵਿੱਚ ਤੁਹਾਨੂੰ 386 ਦਿਨ ਦੀ ਵੈਲੀਡਿਟੀ ਮਿਲੇਗੀ. ਇਸ ਪ੍ਰੀਪੇਡ ਪਲਾਨ ਵਿੱਚ ਗ੍ਰਾਹਕਾਂ ਨੂੰ ਰੋਜ਼ 3GB ਡੇਟਾ, ਅਨਲਿਮਿਟਿਡ ਵਾਈਸ ਕਾਲਿੰਗ ਅਤੇ ਰੋਜ਼ 100 SMS ਮਿਲਣਗੇ. ਇਸ ਪਲਾਨ ਦੇ ਵਿੱਚ ਦੋ ਮਹੀਨੇ ਦੇ ਲਈ ਫੋਨ ਤਿਉਂ ਕੰਟੈਂਟ ਅਤੇ 365 ਦਿਨਾਂ ਦੇ ਲਈ Eros Now ਦਾ ਸਬਸਕ੍ਰਿਪਸ਼ਨ ਵੀ ਹੈ.

WATCH LIVE TV