ਮੇਕਅੱਪ ਖ਼ਰਾਬ ਨਾ ਹੋਵੇ ਇਸ ਕਰਕੇ ਲਾੜੀ ਨੇ ਨਹੀਂ ਲਾਇਆ ਮਾਸਕ, ਪੁਲਿਸ ਨੇ ਕੀਤੀ ਇਹ ਕਾਰਵਾਈ

ਦੇਸ਼ ਚ ਵੱਧ ਰਹੇ ਕੋਰੋਨਾ ਵਾਇਰਸ ਦਾ ਲਾਗ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ, 

ਮੇਕਅੱਪ ਖ਼ਰਾਬ ਨਾ ਹੋਵੇ ਇਸ ਕਰਕੇ ਲਾੜੀ ਨੇ ਨਹੀਂ ਲਾਇਆ ਮਾਸਕ, ਪੁਲਿਸ ਨੇ ਕੀਤੀ ਇਹ ਕਾਰਵਾਈ

 ਬਜ਼ਮ ਸ਼ਰਮਾ/ਚੰਡੀਗੜ੍ਹ: ਦੇਸ਼ ਚ ਵੱਧ ਰਹੇ ਕੋਰੋਨਾ ਵਾਇਰਸ ਦਾ ਲਾਗ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਤਹਿਤ ਕਈ ਜਗ੍ਹਾ ਲੌਕਡਾਊਨ ਲਗਾਇਆ ਗਿਆ ਹੈ ਤਾਕਿ ਤੋਂ ਕੋਵਿਡ ਨਿਯਮਾਂ ਦੀ ਪਾਲਣਾ ਕਰਵਾਈ ਜਾ ਸਕੇ। ਇਸ ਦੌਰਾਨ ਨਿਯਮਾਂ ਅਤੇ ਤਰਕਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ। ਇਸਦੇ ਚਲਦੇ ਚੰਡੀਗੜ੍ਹ 'ਚ  ਪ੍ਰਸ਼ਾਸਨ ਵੱਲੋਂ  ਸੈਕਟਰ 8-9 ਵਿਖੇ ਨਾਕਾ ਲਗਾਇਆ ਗਿਆ ਸੀ. ਜਿੱਥੇ ਲਾਲ ਬੱਤੀ ਹੋਣ ਕਰਕੇ ਇੱਕ ਗੱਡੀ ਰੁਕੀ ਜਿਸ ਵਿੱਚ ਲਾੜੀ ਬਿਨਾਂ ਮਾਸਕ ਦੇ ਬੈਠੀ ਹੋਈ ਸੀ, ਪੁਲਿਸ ਨੇ ਬਿਨਾ ਦੇਰ ਕੀਤੇ ਲਾੜੀ ਦਾ ਵੀ ਚਲਾਨ ਕੱਟ ਦਿੱਤਾ।  

 

ਚਲਾਨ ਤੋਂ ਬੱਚਣ ਲਈ ਭਰਾ ਨੇ ਬਣਾਏ ਇਹ ਬਹਾਨੇ  
ਲਾੜੀ ਦੇ ਭਰਾ ਨੇ ਆਪਣੀ ਭੈਣ ਨੂੰ ਚਲਾਨ ਤੋਂ ਬਚਾਉਣ ਲਈ ਕਿ ਬਹਾਨੇ ਬਣਾਏ। ਉਸ ਨੇ ਕਿਹਾ ਕਿ ਭੈਣ ਦਾ ਵਿਆਹ ਸੈਕਟਰ -8 ਦੇ ਗੁਰਦੁਆਰੇ ਵਿਖੇ ਹੋ ਰਿਹਾ ਹੈ। ਉਹ ਖੰਨੇ ਤੋਂ ਵਿਆਹ ਲਈ ਚੰਡੀਗੜ੍ਹ ਆਏ ਹਨ. ਲਾੜੀ ਬਿਨਾਂ ਮੇਕਅਪ ਦੇ ਸੈਲੂਨ ਪਹੁੰਚੀ ਸੀ, ਅਤੇ ਹੁਣ ਆਪਣਾ ਮੇਕਅੱਪ ਕਰਵਾ ਕੇ ਵਿਆਹ ਵਿੱਚ ਜਾ ਰਹੀ ਹੈ।  ਭਰਾ ਨੇ ਲਾੜੀ ਨੂੰ ਸੈਕਟਰ -8 ਦੇ ਗੁਰਦੁਆਰੇ 'ਚ ਛੱਡਣ ਦੀ ਇਜਾਜ਼ਤ ਮੰਗੀ, ਮਾਸਕ ਮੇਕਅਪ ਦੇ ਕਾਰਨ ਨਹੀਂ ਲਾਇਆ ਕਿਉਂਕਿ ਮਾਸਕ ਨਾਲ ਲਾੜੀ ਦਾ ਮੇਕਅੱਪ ਖ਼ਰਾਬ ਹੋ ਜਾਵੇਗਾ। ਪਰ ਪੁਲਿਸ ਨੇ ਉਹਨਾਂ ਦੀ ਇੱਕ ਨਾ ਸੁਣੀ। 

ਪੁਲਿਸ ਨੇ ਦਿੱਤਾ ਇਹ ਤਰਕ
 ਪੁਲਿਸ ਨੇ ਕਿਹਾ ਕਿ ਨਿਯਮ ਸਭ ਦੇ ਲਈ ਬਰਾਬਰ ਹਨ, ਅਸੀਂ ਆਪਣੀ ਡਿਊਟੀ ਕਰ ਰਹੇ ਹਾਂ. ਮਾਸਕ ਹਰ ਕਿਸੇ ਲਈ ਲਾਜ਼ਮੀ ਹੈ ਫਿਰ ਚਾਹੇ ਉਹ ਲਾੜੀ ਹੀ ਕਿਉ ਨਾ ਹੋਵੇ।

 

WATCH LIVE TV