CNG-PNG Price: ਇਸ ਦਿਨ ਤੋਂ ਵਧਣਗੀਆਂ CNG-PNG ਗੈਸ ਦੀਆਂ ਕੀਮਤਾਂ! ਜਾਣੋ ਆਪਣੇ ਸ਼ਹਿਰ `ਚ RATE
CNG-PNG Price Hike: 1 ਅਪ੍ਰੈਲ ਤੋਂ ਵਧੇਗੀ ਗੈਸ ਦੀਆਂ ਕੀਮਤਾਂ, ਜਾਣੋ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਕੀ ਕਰ ਰਹੀ ਹੈ? - ਗੈਸ ਦੀਆਂ ਕੀਮਤਾਂ 1 ਅਪ੍ਰੈਲ ਤੋਂ ਵਧਣਗੀਆਂ. ਕੈਬਨਿਟ ਕੀਮਤ ਸੀਮਾ `ਤੇ ਵਿਚਾਰ ਕਰ ਰਹੀ ਹੈ।
CNG-PNG Price Hike: ਦੇਸ਼ 'ਚ ਰਹਿਣ-ਸਹਿਣ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਨੂੰ ਮਹਿੰਗਾਈ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਘਰ ਦੇ ਖਰਚੇ ਚਲਾਉਣੇ ਔਖੇ ਹੋ ਰਹੇ ਹਨ। ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਲਈ ਵੱਡੇ ਝਟਕੇੇ ਵਾਲੀ ਖ਼ਬਰ ਹੈ।
ਦੱਸ ਦੇਈਏ ਕਿ ਦੇਸ਼ 'ਚ ਗੈਸ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋ ਸਕਦਾ ਹੈ। ਸਰਕਾਰ ਦੇਸ਼ ਵਿੱਚ ਪੈਦਾ ਹੋਣ ਵਾਲੀ ਕੁਦਰਤੀ ਗੈਸ ਦੀਆਂ ਕੀਮਤਾਂ ਸਾਲ ਵਿੱਚ ਦੋ ਵਾਰ ਤੈਅ ਕਰਦੀ ਹੈ। ਇਸ ਗੈਸ ਨੂੰ ਵਾਹਨਾਂ ਵਿੱਚ ਵਰਤਣ ਲਈ CNG ਅਤੇ ਖਾਣਾ ਪਕਾਉਣ ਲਈ ਪਾਈਪ ਵਾਲੀ ਗੈਸ (PNG) ਵਿੱਚ ਬਦਲਿਆ ਜਾਂਦਾ ਹੈ। ਇਸ ਤੋਂ ਇਲਾਵਾ ਗੈਸ ਦੀ ਵਰਤੋਂ ਬਿਜਲੀ ਅਤੇ ਖਾਦ ਦੇ ਉਤਪਾਦਨ ਵਿੱਚ ਵੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: World news: ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, ਗੋਲਫ ਬਾਲ ਦੇ ਆਕਾਰ ਦੇ ਪਏ ਗੜੇ, 23 ਲੋਕਾਂ ਦੀ ਹੋਈ ਮੌਤ
ਇਸ ਦੌਰਾਨ ਕੇਂਦਰੀ ਮੰਤਰੀ ਮੰਡਲ ਜਲਦੀ ਹੀ ਦੇਸ਼ ਵਿੱਚ ਪੈਦਾ ਹੋਣ ਵਾਲੀ ਕੁਦਰਤੀ ਗੈਸ ਦੀਆਂ ਕੀਮਤਾਂ ਨੂੰ ਸੀਮਤ ਕਰਨ ਬਾਰੇ ਵਿਚਾਰ ਕਰੇਗਾ। ਇਸ ਕਦਮ ਦਾ ਉਦੇਸ਼ ਸੀਐਨਜੀ ਤੋਂ ਖਾਦ ਕੰਪਨੀਆਂ ਤੱਕ ਉਤਪਾਦਨ ਦੀ ਲਾਗਤ ਨੂੰ ਘਟਾਉਣਾ ਹੈ। ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਕੇਂਦਰ ਸਰਕਾਰ ਗੈਸ ਦੀ ਕੀਮਤ ਪਹਿਲਾਂ ਦੇ ਫਾਰਮੂਲੇ ਮੁਤਾਬਕ ਤੈਅ ਕਰਦੀ ਹੈ ਤਾਂ ਗੈਸ ਦੀ ਕੀਮਤ 10.7 ਡਾਲਰ ਪ੍ਰਤੀ ਐਮਐਮਬੀਟੀਯੂ ਤੱਕ ਹੋ ਸਕਦੀ ਹੈ। ਇਸ ਦੇ ਨਾਲ ਹੀ ਨਵੇਂ ਗੈਸ ਫੀਲਡਾਂ ਤੋਂ ਗੈਸ ਦੀ ਕੀਮਤ ਕੱਢਣ 'ਤੇ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।