ਖੰਘ ਸਿਰਫ਼ ਕੋਰੋਨਾ ਵੱਲ ਇਸ਼ਾਰਾ ਨਹੀਂ ਇਸ ਗੰਭੀਰ ਬਿਮਾਰੀ ਦੇ ਵੀ ਸੰਕੇਤ,ਪਰ ਸਮੇਂ 'ਤੇ ਇਲਾਜ ਮੁੰਮਕਿਨ

ਜੇਕਰ ਤੁਹਾਡਾ ਕੋਰੋਨਾ ਟੈਸਟ ਨੈਗੇਟਿਵ ਹੈ ਫਿਰ ਵੀ ਤੁਹਾਨੂੰ ਖਾਂਸੀ  ਦੀ ਸਮੱਸਿਆ ਹੈ ਤਾਂ ਤੁਹਾਨੂੰ  ਫੌਰਨ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ, ਘੱਟੋ ਘੱਟ 50 ਫ਼ੀਸਦ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਜੇਕਰ ਤਿੰਨ ਹਫ਼ਤੇ ਤੋਂ ਵੱਧ ਸਮੇਂ ਤੱਕ ਖਾਂਸੀ ਰਹਿੰਦੀ ਹੈ ਤਾਂ ਇਹ ਲੰਗ ਕੈਂਸਰ ਦੇ ਸੰਕੇਤ ਹੋ ਸਕਦੇ ਹਨ.  

ਖੰਘ ਸਿਰਫ਼ ਕੋਰੋਨਾ ਵੱਲ ਇਸ਼ਾਰਾ ਨਹੀਂ ਇਸ ਗੰਭੀਰ ਬਿਮਾਰੀ ਦੇ ਵੀ ਸੰਕੇਤ,ਪਰ ਸਮੇਂ 'ਤੇ ਇਲਾਜ ਮੁੰਮਕਿਨ
ਜੇਕਰ ਤੁਹਾਡਾ ਕੋਰੋਨਾ ਟੈਸਟ ਨੈਗੇਟਿਵ ਹੈ ਫਿਰ ਵੀ ਤੁਹਾਨੂੰ ਖਾਂਸੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਫੌਰਨ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ

ਦਿੱਲੀ:   ਇੱਕ ਸਾਲ ਤੋਂ ਤੁਸੀਂ ਵੀ ਇਹ ਹੀ ਮਹਿਸੂਸ ਕੀਤਾ ਹੋਣ ਕਿ ਤੁਹਾਡੇ ਆਲੇ-ਦੁਆਲੇ ਜਿਵੇਂ ਹੀ ਕੋਈ ਖੰਘਦਾ ਹੈ ਜਾਂ ਫਿਰ ਤੁਹਾਨੂੰ ਖੁਦ ਨੂੰ ਵੀ ਖਾਂਸੀ ਆਉਂਦੀ ਹੈ ਤਾਂ ਪਹਿਲਾ ਸਵਾਲ ਮਨ ਵਿੱਚ ਆਉਂਦਾ ਹੈ ਕਿ ਕਿੱਥੇ ਕੋਰੋਨਾ ਤਾਂ ਨਹੀਂ ਜੇਕਰ ਤੁਹਾਨੂੰ ਖਾਂਸੀ ਦੇ ਇਲਾਵਾ ਬੁਖਾਰ ਸੁੰਘਣ ਅਤੇ ਸੁਆਦ ਲੈਣ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਫ਼ੌਰਨ ਡਾਕਟਰ ਨੂੰ ਵਿਖਾਓ। ਨਾਲ ਹੀ ਕੋਰੋਨਾ ਟੈਸਟ ਕਰਵਾਓ। ਜੇਕਰ ਤੁਹਾਡਾ ਕੋਰੋਨਾ ਟੈਸਟ ਨੈਗੇਟਿਵ ਹੈ ਫਿਰ ਵੀ ਤੁਹਾਨੂੰ ਖਾਂਸੀ  ਦੀ ਸਮੱਸਿਆ ਹੈ ਤਾਂ ਤੁਹਾਨੂੰ  ਫੌਰਨ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ, ਘੱਟੋ ਘੱਟ 50 ਫ਼ੀਸਦ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਜੇਕਰ ਤਿੰਨ ਹਫ਼ਤੇ ਤੋਂ ਵੱਧ ਸਮੇਂ ਤੱਕ ਖਾਂਸੀ ਰਹਿੰਦੀ ਹੈ ਤਾਂ ਇਹ ਲੰਗ ਕੈਂਸਰ ਦੇ ਸੰਕੇਤ ਹੋ ਸਕਦੇ ਹਨ.  

ਅਕਸਰ ਦੇਰੀ ਨਾਲ ਹੁੰਦੀ ਹੈ ਲੰਗ ਕੈਂਸਰ ਦੀ ਪਛਾਣ

ਡਾਕਟਰਾਂ ਦੀ ਮੰਨੀਏ ਤਾਂ ਕਿ ਕਿਸੇ ਵਿਅਕਤੀ ਨੂੰ ਲੰਗ ਕੈਂਸਰ ਹੋ ਜਾਂਦਾ ਹੈ ਤਾਂ ਸ਼ੁਰੂਆਤੀ ਸਟੇਜ ਵਿੱਚ ਅਜਿਹੇ ਲੱਛਣ ਨਹੀਂ ਦੇਖਦੇ, ਜ਼ਿਆਦਾਤਰ ਮਰੀਜ਼ਾਂ ਦੀ ਪਛਾਣ ਉਦੋਂ ਹੁੰਦੀ ਹੈ ਜਦੋਂ ਉਨ੍ਹਾਂ ਦੀ ਬਿਮਾਰੀ ਐਡਵਾਂਸ ਸਟੇਜ ਵਿੱਚ ਪਹੁੰਚ ਜਾਂਦੀ ਹੈ, ਬਹੁਤ ਸਾਰੇ ਲੋਕ ਇਹ ਵੀ ਸੋਚਦੇ ਹਨ ਕਿ ਸਮੋਕਿੰਗ ਕਰਨ ਵਾਲਿਆਂ ਨੂੰ ਹੀ ਲੰਗ ਕੈਂਸਰ ਹੁੰਦਾ ਹੈ, ਪਰ ਅਜਿਹਾ ਨਹੀਂ ਹੈ, ਪਰ  ਸਮੋਕਿੰਗ ਨਾ ਕਰਨ ਵਾਲਿਆਂ ਨੂੰ ਵੀ ਲੰਗ ਕੈਂਸਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲਿਹਾਜ਼ਾ ਆਪਣੀ ਖਾਂਸੀ ਨੂੰ ਸਾਧਾਰਨ ਇਨਫੈਕਸ਼ਨ,  ਸਰਦੀ ਜ਼ੁਕਾਮ ਸਮਝ ਕੇ ਨਜ਼ਰ ਅੰਦਾਜ਼ ਕਰਨ ਦੀ ਬਜਾਏ   ਡਾਕਟਰ ਨੂੰ ਵਿਖਾ ਲਵੋ ਅਤੇ ਜ਼ਰੂਰੀ ਟੈਸਟ ਵੀ ਕਰਵਾਊ, ਖਾਂਸੀ ਦੇ ਇਲਾਵਾ ਇਹ ਲੱਛਣ ਵੀ ਹੋ ਸਕਦੇ ਹਨ ਲੰਗ ਕੈਂਸਰ ਦੇ ਸੰਕੇਤ
  
1. ਖੰਘਣ ਦੇ ਤਰੀਕੇ ਦੇ ਵਿੱਚ ਬਦਲਾਅ

 ਅਗਰ ਤੁਹਾਨੂੰ ਤਿੰਨ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੱਕ ਖਾਂਸੀ ਹੈ ਅਤੇ ਖੰਘਣ ਵਕਤ ਆਵਾਜ਼ ਭਾਰੀ ਹੋ ਜਾਂਦੀ ਹੈ. ਖੰਘ ਦੇ ਨਾਲ ਖੂਨ ਵੀ ਆਉਂਦਾ ਹੈ ਤਾਂ ਜਾਂ ਫਿਰ  ਮਿਉਕਸ ਖੰਘ ਦੇ ਨਾਲ ਨਿਕਲ ਰਿਹਾ ਹੈ ਤਾਂ ਜ਼ਰੂਰ ਡਾਕਟਰਾਂ ਨੂੰ ਵਿਖਾਉ ਇਹ ਲੰਗ ਕੈਂਸਰ ਦੇ ਵੱਲ ਇਸ਼ਾਰਾ ਹੋ ਸਕਦਾ ਹੈ.

2. ਸਾਹ ਨਾਲ ਜੁੜੀਆਂ ਪਰੇਸ਼ਾਨੀਆਂ 

ਜੇਕਰ ਖਾਂਸੀ ਦੇ ਨਾਲ ਵਾਰ ਵਾਰ ਸਾਹ ਫੁੱਲ ਰਿਹਾ ਹੋਵੇ ਸਾਹ ਲੈਣ ਵਿੱਚ ਤਕਲੀਫ਼ ਹੋਵੇ  ਤਾਂ ਇਹ ਵੀ ਲੰਗ ਕੈਂਸਰ ਦਾ ਇੱਕ ਲੱਛਣ ਹੋ ਸਕਦਾ ਹੈ, ਜੇਕਰ ਛੋਟੇ ਮੋਟੇ ਕੰਮਾਂ ਤੋਂ ਬਾਅਦ ਸਾਹ ਫੁੱਲਣ ਲੱਗਦਾ ਹੈ ਤਾਂ ਇਹ ਵੀ ਲੰਗ ਕੈਂਸਰ ਦੇ ਲੱਛਣਾਂ ਵਿਚਕਾਰ ਆਉਂਦਾ ਹੈ.

3.  ਚੈਸਟ ਏਰੀਆ ਵਿੱਚ ਦਰਦ

 ਲੰਗ ਕੈਂਸਰ ਦੀ ਵਜ੍ਹਾ ਦੇ ਨਾਲ ਚੈਸਟ ਯਾਨੀ ਛਾਤੀ ਦੇ ਨਾਲ ਹੀ ਮੋਢੇ ਅਤੇ ਪਿੱਠ ਦੇ ਵਿੱਚ ਵੀ ਦਰਦ ਹੁੰਦਾ ਹੈ. ਪਰ ਇਹ ਦਰਦ ਸਿਰਫ ਖੰਘਣ ਵੇਲੇ ਨਹੀਂ ਬਲਕਿ ਬਿਨਾਂ ਖੰਘ ਤੋਂ ਵੀ ਹੋ ਸਕਦਾ ਹੈ,ਜੇਕਰ ਛਾਤੀ ਦੇ ਕੋਲ ਬੇਹੱਦ  ਤੇਜ਼ ਦਰਦ ਹੈ, ਜਾਂ ਵਿੱਚ ਵਿੱਚ ਮਹਿਸੂਸ ਹੋ ਰਿਹਾ ਹੈ ਤਾਂ ਡਾਕਟਰ ਨੂੰ ਜ਼ਰੂਰ ਦੱਸੋ।

4.  ਸਾਹ ਲੈਣ ਵੇਲੇ ਘਬਰਾਹਟ 

ਜਦ ਏਅਰਵੇਜ਼ ਯਾਨੀ ਹਵਾਈ ਜਹਾਜ਼ ਵਿੱਚ ਇਨਫਲੇਮੇਸ਼ਨ ਹੋ ਜਾਂਦਾ ਹੈ ਤਾਂ  ਸਾਹ ਲੈਣ ਵਿੱਚ ਸਮੱਸਿਆ ਆਉਂਦੀ ਹੈ ਅਤੇ ਸਾਹ ਲੈਣ ਵੇਲੇ ਸਿਟੀ ਵਰਗੀ ਆਵਾਜ਼ ਜਾਂ ਫਿਰ ਘਬਰਾਹਟ ਮਹਿਸੂਸ ਹੁੰਦੀ ਹੈ. ਅਗਰ ਘਬਰਾਹਟ ਦੀ ਸਮਸਿਆ ਐਲਰਜ਼ੀ ਅਸਥਮਾ ਦੀ ਵਜ੍ਹਾ ਨਾਲ ਹੈ ਤਾਂ ਇਸ ਨੂੰ ਇਗਨੋਰ ਨਾ ਕਰੋ. ਇਹ ਵੀ ਲੰਗ ਕੈਂਸਰ ਦਾ ਲੱਛਣ ਹੋ ਸਕਦੇ ਹਨ.

5.  ਅਚਾਨਕ ਵਜ਼ਨ ਘਟਣਾ

 ਅਗਰ ਬਿਨਾਂ ਡਾਈਟਿੰਗ ਕੀਤੇ ਹੀ ਅਚਾਨਕ ਵਜ਼ਨ ਘੱਟ ਹੋਣ ਲੱਗੇ ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦੇ ਹਨ ਕਿ ਸਰੀਰ ਦੇ ਵਿੱਚ ਟਿਊਮਰ ਵਧ ਰਿਹਾ ਹੈ। ਇਹ ਹੀ ਕਾਰਨ ਹੈ ਕਿ ਕੈਂਸਰ ਸੈੱਲ ਸਰੀਰ ਦੀ ਸਾਰੀ ਅਨਰਜੀ ਖਿੱਚ ਲੈਂਦੇ ਹਨ,  ਤੇਜ਼ੀ ਨਾਲ ਵਜਨ ਘੱਟ ਹੋਣ ਲੱਗਦਾ ਹੈ, ਇਹ ਸਿਰਫ਼ ਲੰਗ ਕੈਂਸਰ ਦਾ ਹੀ ਨਹੀਂ ਬਲਕਿ ਹੋਰ ਵੀ ਕਿਸੇ ਕੈਂਸਰ ਦਾ ਇੱਕ ਆਮ ਲੱਛਣ ਹੋ ਸਕਦਾ ਹੈ.

WATCH LIVE TV