ਕੀ ਤੁਹਾਡੇ ਕੋਲ ਫੱਟੇ ਨੋਟ ਤਾਂ ਨਹੀਂ ਆ ਗਏ,ਪਰੇਸ਼ਾਨ ਨਾ ਹੋਵੋ, ਇਸ ਤਰ੍ਹਾਂ ਬੈਂਕ ਤੋਂ ਕਰਵਾਓ ਚੇਂਜ
Advertisement

ਕੀ ਤੁਹਾਡੇ ਕੋਲ ਫੱਟੇ ਨੋਟ ਤਾਂ ਨਹੀਂ ਆ ਗਏ,ਪਰੇਸ਼ਾਨ ਨਾ ਹੋਵੋ, ਇਸ ਤਰ੍ਹਾਂ ਬੈਂਕ ਤੋਂ ਕਰਵਾਓ ਚੇਂਜ

ATM ਤੋਂ ਪੈਸੇ  ਕੱਢਣ ਵੇਲੇ ਕਦੇ -ਕਦੇ ਮਸ਼ੀਨ ਸਾਂਨੂੰ  ਫਟੇ ਨੋਟ ਦੇ ਦਿੰਦੀ ਹੈ, ਅਜਿਹੇ ਵਿੱਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਤੁਹਾਡਾ ਕੋਈ  ਨੁਕਸਾਨ ਨਹੀਂ ਹੋਵੇਗਾ, ਜਦਕਿ ਅਜਿਹੇ ਫਟੇ ਨੋਟਾਂ ਨੂੰ ਬਦਲਵਾਉਣਾ ਬਹੁਤ ਆਸਾਨ ਹੈ 

ਫਟੇ ਨੋਟਾਂ ਨੂੰ ਬਦਲਵਾਉਣਾ ਬਹੁਤ ਆਸਾਨ ਹੈ

ਦਿੱਲੀ : ATM ਤੋਂ ਪੈਸੇ  ਕੱਢਣ ਵੇਲੇ ਕਦੇ -ਕਦੇ ਮਸ਼ੀਨ ਸਾਂਨੂੰ  ਫਟੇ ਨੋਟ ਦੇ ਦਿੰਦੀ ਹੈ, ਅਜਿਹੇ ਵਿੱਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਤੁਹਾਡਾ ਕੋਈ  ਨੁਕਸਾਨ ਨਹੀਂ ਹੋਵੇਗਾ, ਜਦਕਿ ਅਜਿਹੇ ਫਟੇ ਨੋਟਾਂ ਨੂੰ ਬਦਲਵਾਉਣਾ ਬਹੁਤ ਆਸਾਨ ਹੈ ATM ਤੋਂ  ਫਟੇ ਨੋਟ ਮਿਲਣ 'ਤੇ ਸਭ ਤੋਂ ਪਹਿਲਾਂ ਉਸ ਬੈਂਕ  ਵਿੱਚ ਜਾਉ ਜਿੱਥੇ  ATM ਦੇ ਵਿੱਚ  ਫਟੇ ਨੋਟ ਮਿਲਣ  'ਤੇ ਤੁਸੀਂ ਰੁਪਏ ਕੱਢੇ ਨੇ ਇੱਥੇ ਤੁਹਾਨੂੰ ਇੱਕ ਫਾਰਮ ਮਿਲੇਗਾ ਜਿਸ 'ਚ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੋਵੇਗੀ ਜਿਵੇਂ ਨੋਟ ਕਿਸੇ ATM ਤੋਂ ਕੱਢੇ ਕਿਸ ਵੇਲੇ ਕੱਢੇ ਕਿੰਨੇ ਪੈਸੇ ਕੱਢੇ ਅਤੇ ਉਸ ਵਿੱਚ ਕਿੰਨੇ ਨੋਟ ਖ਼ਰਾਬ ਨਿਕਲੇ ਨੇ ਅਤੇ ਕੁੱਲ ਕਿੰਨੀ ਰਾਸ਼ੀ ਬਣਦੀ ਹੈ  

ATM ਦੀ ਸਲਿਪ ਨਹੀਂ ਤਾਂ ਵੀ ਨਹੀਂ ਹੈ ਪਰੇਸ਼ਾਨੀ ਦੀ ਗੱਲ

ਭਾਵੇਂ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਤੁਹਾਡੇ ATM ਵਿੱਚ ਨਿਕਲੀ ਸਲਿੱਪ ਲਗਾਉਣੀ ਜ਼ਰੂਰੀ ਹੁੰਦੀ ਹੈ ਜੇਕਰ ਸਲਿਪ ਨਹੀਂ ਹੈ ਤਾਂ ਵੀ ਕੋਈ ਪਰੇਸ਼ਾਨੀ ਦੀ ਗੱਲ ਨਹੀਂ ਤੁਸੀਂ ਮੋਬਾਈਲ ਉੱਤੇ ATM ਦੇ ਜ਼ਰੀਏ  ਵੀਰ ਤਾਂ ਸੈਕਸ਼ਨ ਵੈਰੀਫਾਈ ਕਰਵਾ ਸਕਦੇ ਹੋ  

ਕੁੱਝ ਮਿੰਟਾਂ 'ਚ ਹੀ ਮਿਲ ਜਾਂਦੇ ਨੇ ਪੈਸੇ 

ਇੱਕ ਵਾਰ ਤੁਸੀਂ ਆਪਣਾ ਟ੍ਰਾਂਜੈਕਸ਼ਨ ਵੈਰੀਫਾਈ ਕਰਾ ਲਓ ਇਸ ਦੇ ਬਾਅਦ ਬੈਂਕ ਤੁਹਾਨੂੰ ਨਵੇਂ ਨੋਟ ਦੇਵੇਗਾ ਅਤੇ ਖ਼ਰਾਬ ਨੋਟ ਵਾਪਸ ਲੈ ਲਏਗਾ, ਜੇਕਰ ਕੋਈ ਬੈਂਕ ਅਜਿਹਾ ਕਰਨ ਤੋਂ ਮਨਾਂ ਕਰਦਾ ਹੈ ਇਹ ਨੋਟ ਬਦਲਣ ਵਿੱਚ ਬਹੁਤ ਜ਼ਿਆਦਾ ਸਮਾਂ ਲਗਾਉਂਦਾ ਹੈ ਤਾਂ ਤੁਸੀਂ ਪੁਲਿਸ ਨੂੰ ਬੁਲਾ  ਸਕਦੇ ਹੋ RBI  ਨਿਯਮਾਂ ਦੇ ਮੁਤਾਬਿਕ ਅਜਿਹੇ ਬੈਂਕ ਉੱਤੇ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ  

 ਫਟੇ ਨੋਟ ਬਦਲਵਾਉਣ ਦੀ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ATM ਦੇ ਇਲਾਵਾ ਅਗਰ ਕਿਧਰੇ ਹੋਰ ਤੋਂ ਤੁਹਾਡੇ ਕੋਲ  ਫਟੇ ਨੋਟ ਆਏ ਹਨ ਤਾਂ ਤੁਸੀਂ ਆਪਣੇ ਬੈਂਕ ਵਿੱਚ ਜਾ ਕੇ ਉਨ੍ਹਾਂ ਨੂੰ ਬਦਲਵਾ ਸਕਦੇ ਹੋ ਹਾਲਾਂਕਿ ਇਹ ਪੈਸੇ ਤੁਹਾਡੇ ਕੋਲ ਕਿਸੇ ਵੈਦ ਤਰੀਕੇ ਨਾਲ ਆਉਣੇ ਚਾਹੀਦੇ ਹਨ ਕਿਉਂਕਿ ਬੈਂਕ ਤੁਹਾਡੇ ਤੋਂ ਪੁੱਛ ਸਕਦਾ ਹੈ ਕਿ ਇਹ ਨੋਟ ਤੁਹਾਨੂੰ ਕਿੱਥੋਂ ਮਿਲੇ ਹਨ

WATCH LIVE TV

Trending news