LIC ਨੇ ਕੱਢਿਆ ਸ਼ਾਨਦਾਰ ਪਲਾਨ, ਇੱਕ ਵਾਰ ਕਰੋ ਨਿਵੇਸ਼ ਮਿਲੇਗਾ ਜ਼ਬਰਦਸਤ ਰਿਟਰਨ
Advertisement

LIC ਨੇ ਕੱਢਿਆ ਸ਼ਾਨਦਾਰ ਪਲਾਨ, ਇੱਕ ਵਾਰ ਕਰੋ ਨਿਵੇਸ਼ ਮਿਲੇਗਾ ਜ਼ਬਰਦਸਤ ਰਿਟਰਨ

ਚੰਗੇ ਰਿਟਰਨ ਦੇ ਲਈ ਕਿੱਥੇ ਨਿਵੇਸ਼ ਕੀਤਾ ਜਾਏ ਇਸ ਦੇ ਲਈ ਬਹੁਤ ਸਾਰੇ ਬਦਲ ਨੇ  ਪਰ ਇਨ੍ਹਾਂ ਸਭ ਦੇ ਵਿੱਚ LIC Nivesh Plus Plan ਦੀ ਵੱਖਰੀ ਥਾਂ ਹੈ ਇਸ ਪਲਾਨ ਦੇ ਵਿੱਚ ਸਿਰਫ਼ ਇੱਕ ਵਾਰ ਪ੍ਰੀਮੀਅਮ ਦੇਣਾ ਹੁੰਦਾ ਹੈ ਫਿਰ ਕੁੱਝ ਸਮੇਂ ਤੋਂ ਬਾਅਦ ਤੁਹਾਨੂੰ ਵਿਆਜ ਦੇ ਨਾਲ ਇੱਕ ਮੋਟੀ ਰਕਮ  ਮਿਲਦੀ ਹੈ  

LIC ਦੇ ਨਿਵੇਸ਼ ਪਲਸ ਪਲਾਨ ਦੇ ਵਿੱਚ ਸਿਰਫ਼ ਇੱਕ ਵਾਰ ਪ੍ਰੀਮੀਅਮ ਦੇਣ ਉੱਤੇ ਤੁਹਾਡੀ ਜ਼ਿੰਦਗੀ ਭਰ ਦੀ ਟੈਂਸ਼ਨ ਖ਼ਤਮ ਹੋ ਜਾਵੇਗੀ

ਦਿੱਲੀ  :  ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੰਨੀ- ਪਰਮਨੀ  ਬੀਮਾ ਕੰਪਨੀ LIC ਦੀ ਕਿਸੇ ਵੀ ਪਾਲਿਸੀ ਦੇ ਵਿੱਚ ਨਿਵੇਸ਼ ਕਰਨ ਉੱਤੇ ਤੁਹਾਨੂੰ ਜੀਵਨ ਬੀਮਾ ਤਾਂ ਮਿਲਦਾ ਹੀ ਹੈ ਨਾਲ ਚੰਗਾ ਰਿਟਰਨ ਵੀ ਮਿਲਦਾ ਮਹਿੰਗਾਈ ਅਤੇ ਵਧਦੇ ਖਰਚਿਆ ਦੇ ਵਿਚਕਾਰ LIC ਦਾ ਅਜਿਹਾ ਪਲਾਨ ਹੈ ਜਿਸ ਵਿੱਚ ਸਿਰਫ਼ ਇੱਕ ਵਾਰ ਨਿਵੇਸ਼ ਕਰਨ ਉੱਤੇ ਤੁਹਾਨੂੰ ਤੈਅ ਸਮੇਂ ਤੋਂ ਬਾਅਦ ਇੱਕ ਮੋਟੀ ਰਕਮ ਮਿਲ ਸਕਦੀ ਹੈ  

LIC ਦਾ ਨਿਵੇਸ਼ ਪਲਸ ਪਲਾਨ

LIC ਦੇ ਨਿਵੇਸ਼ ਪਲਸ ਪਲਾਨ ਦੇ ਵਿੱਚ ਸਿਰਫ਼ ਇੱਕ ਵਾਰ ਪ੍ਰੀਮੀਅਮ ਦੇਣ ਉੱਤੇ ਤੁਹਾਡੀ ਜ਼ਿੰਦਗੀ ਭਰ ਦੀ ਟੈਂਸ਼ਨ ਖ਼ਤਮ ਹੋ ਜਾਵੇਗੀ ਕਿਉਂਕਿ LIC ਦਾ ਇਹ ਪਲਾਨ ਪੂਰੀ ਤਰ੍ਹਾਂ ਨਾਲ ਰਵਾਇਤੀ ਪਲਾਨ ਹੈ  ਤੁਹਾਡਾ ਪੂਰਾ ਪੈਸਾ ਸੁਰੱਖਿਅਤ ਰਹੇਗਾ ਇਸ ਗੱਲ ਦੀ ਗਾਰੰਟੀ ਵੀ LIC ਦਿੰਦਾ ਹੈ ਇਸ ਤੋਂ ਇਲਾਵਾ ਪਲਾਨ ਦੇ ਹੋਰ ਵੀ ਬਹੁਤ ਫ਼ਾਇਦੇ ਨੇ ਇਸ ਪਲਾਨ ਵਿੱਚ ਨਿਵੇਸ਼ ਦੇ ਜ਼ਰੀਏ ਤੁਸੀਂ ਆਪਣੇ ਪਰਿਵਾਰ ਨੂੰ ਆਰਥਿਕ ਸੁਰੱਖਿਆ ਵੀ ਦੇ ਸਕਦੇ ਹੋ
  
ਘੱਟੋ ਘੱਟ 1 ਲੱਖ ਦਾ ਕਰੋ ਨਿਵੇਸ਼  

ਇਸ ਪਲਾਨ ਵਿੱਚ ਘੱਟੋ ਘੱਟ 1 ਲੱਖ ਰੁਪਏ ਦਾ ਨਿਵੇਸ਼ ਕਰਨਾ ਹੁੰਦਾ ਹੈ ਜਦਕਿ ਨਿਵੇਸ਼ ਦੀ ਕੋਈ ਜ਼ਿਆਦਾ ਸੀਮਾ ਤੈਅ ਨਹੀਂ ਕੀਤੀ ਗਈ ਹੈ ਇਸ ਪਾਲਿਸੀ ਨੂੰ 10 ਤੋਂ 25 ਸਾਲ ਤੱਕ ਲਿਆ ਜਾ ਸਕਦਾ ਹੈ 90 ਦਿਨ ਤੋਂ  65 ਸਾਲ ਤੱਕ ਦਾ ਵਿਅਕਤੀ  ਇਸ ਪਲਾਨ ਨੂੰ ਲੈ ਸਕਦਾ ਹੈ. ਪਲਾਨ ਦੀ ਮੈਚਿਓਰਿਟੀ ਦੀ ਉਮਰ 85 ਸਾਲ ਹੈ ਦੀ ਪਾਲਿਸੀ ਹੋਲਡਰ ਪਾਲਿਸੀ ਟਰਮ ਤੱਕ ਜ਼ਿੰਦਾ ਰਹਿੰਦਾ ਹੈ ਤਾਂ ਉਸ ਨੂੰ ਮੈਚਿਓਰਿਟੀ ਬੈਨੀਫਿਟ ਪ੍ਰਾਪਤ ਹੁੰਦਾ ਹੈ

ਚੰਗੇ ਰਿਟਰਨ ਦੀ ਪੂਰੀ ਗਾਰੰਟੀ 

ਇਸ ਪਲਾਨ ਨੂੰ ਤੁਸੀਂ ਆਪ ਆਫ ਲਾਈਨ ਦੇ ਨਾਲ ਨਾਲ ਆਨਲਾਈਨ ਵੀ ਖਰੀਦ ਸਕਦੇ ਹੋ ਪਾਲਿਸੀ ਲੈਣ ਵਾਲਿਆਂ ਦੇ ਲਈ ਬੇਸਿਕ Sum Assured ਚੁਣਨ ਦੀ ਵੀ ਸੁਵਿਧਾ ਮਿਲ ਦੀ ਹੈ,Sum Assured   ਦੇ ਵਿਕਲਪ ਸਿੰਗਲ ਪ੍ਰੀਮੀਅਮ ਦੇ  1.25 ਗੁਣਾਂ ਹਨ ਮੰਨ ਲਵੋ ਕਿ ਅਗਰ ਤੁਸੀਂ ਇਸ ਪਲਾਨ ਦੇ ਵਿੱਚ 1 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੈਅ ਸਮੇਂ ਤੋਂ ਬਾਅਦ ਤੁਹਾਨੂੰ 10 ਲੱਖ ਰੁਪਏ ਮਿਲਣਗੇ  ਇਸ ਪਲਾਨ ਦੇ ਵਿਚ 4 ਤਰ੍ਹਾਂ ਦੇ ਫੰਡ ਦਾ ਵਿਕਲਪ ਮਿਲਦਾ ਹੈ ਬਾਂਡ ਫੰਡ ਸਕਿਉਰਿਟੀ ਫੰਡ ਬੈਲੰਸ ਫੰਡ ਅਤੇ ਗ੍ਰੋਥ ਫੰਡ ਪਾਲਿਸੀ ਲੈਣ ਵੇਲੇ ਇਸ ਵਿਚੋਂ ਕਿਸੇ ਵੀ ਫੰਡ 'ਤੇ ਹੀ ਚੋਣ ਤੁਸੀਂ ਕਰ ਸਕਦੇ ਹੋ

ਇਸ ਤਰ੍ਹਾਂ ਕੰਮ ਕਰਦੀ ਹੈ ਪਾਲਿਸੀ

ਜੇਕਰ ਪਾਲਿਸੀ ਪੀਰੀਅਡ ਦੇ ਦੌਰਾਨ ਬੀਮਾ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਨੌਮਿਨੀ ਨੂੰ ਡੈੱਥ ਬੈਨਿਫਿਟ ਮਿਲੇਗਾ ਅਗਰ ਪਾਲਿਸੀ ਧਾਰਕ ਦੀ ਮੌਤ ਜੋਖ਼ਮ ਸ਼ੁਰੂ ਹੋਣ ਦੀ ਤਰੀਕ ਤੋਂ ਪਹਿਲਾਂ ਹੀ  ਹੋ ਜਾਂਦੀ ਹੈ ਤਾਂ ਯੂਨਿਟ ਫੰਡ ਵੈਲਿਊ ਦੇ ਬਰਾਬਰ ਰਾਸ਼ੀ ਨੌਮਿਨੀ ਨੂੰ ਮਿਲਦੀ ਰਹੇਗੀ LIC ਨਿਵੇਸ਼ ਪਲਸ ਪਲਾਨ ਚ ਕੰਪਨੀ ਗਾਹਕਾਂ ਨੂੰ ਛੇਵੀਂ ਪਾਲਿਸੀ ਸਾਲ ਦੇ ਬਾਅਦ ਅੰਸ਼ਿਕ ਨਿਕਾਸੀ ਕਰਨ ਦੀ ਵੀ ਇਜਾਜ਼ਤ ਦਿੰਦਾ ਹੈ ਜਿਸ ਦਾ ਮਤਲਬ ਇਹ ਹੋਇਆ ਕਿ ਪਾਲਿਸੀ ਦੇ ਵਿੱਚ 5 ਸਾਲ ਦਾ Lock in Period ਹੈ ਇਸ ਤੋਂ ਇਲਾਵਾ ਨਾਬਾਲਿਗਾ ਦੇ ਮਾਮਲੇ ਵਿੱਚ 18 ਸਾਲ ਦੀ ਉਮਰ ਤੋਂ ਬਾਅਦ ਆਂਸ਼ਿਕ ਨਿਕਾਸੀ ਕੀਤੀ ਜਾ ਸਕਦੀ ਹੈ.

WATCH LIVE TV

Trending news