ਪਟਾਕਿਆਂ ਵਾਲੀ ਰੇਹੜੀ ਚ ਲੱਗੀ ਅੱਗ ਇੱਕ ਹਲਾਕ, ਸੜਕ ਦੀ ਹਾਲਤ ਖਸਤਾ ਹੋਣ ਕਰਕੇ ਵਾਪਰਿਆ ਹਾਦਸਾ

ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ ਇੱਕ ਪਟਾਕਿਆਂ ਨਾਲ਼ ਭਰੀ ਰੇਹੜੀ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ।

ਪਟਾਕਿਆਂ  ਵਾਲੀ ਰੇਹੜੀ ਚ ਲੱਗੀ ਅੱਗ ਇੱਕ ਹਲਾਕ, ਸੜਕ ਦੀ ਹਾਲਤ ਖਸਤਾ ਹੋਣ ਕਰਕੇ ਵਾਪਰਿਆ ਹਾਦਸਾ

ਹਰਪ੍ਰੀਤ ਸਿੰਘ/ਸ੍ਰੀ ਫ਼ਤਿਹਗੜ੍ਹ ਸਾਹਿਬ: ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ ਇੱਕ ਪਟਾਕਿਆਂ ਨਾਲ਼ ਭਰੀ ਰੇਹੜੀ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ ਹੈ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਤੇ ਇਕ ਵਿਅਕਤੀ ਝੁਲਸ ਗਿਆ ਹੈ, ਜ਼ਖਮੀਆਂ ਨੂੰ ਇਲਾਜ ਲਈ ਅਮਲੋਹ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਕਿ ਰੇਹੜੀ 'ਚ ਹੋਇਆ ਧਮਾਕਾ ਬਹੁਤ ਜ਼ਬਰਦਸਤ ਸੀ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਨਾਲ ਕਈ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।

ਜ਼ਖ਼ਮੀ ਰੇਹੜੀ ਚਾਲਕ ਦਾ ਕਹਿਣਾ ਕਿ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਹੋ ਸਕਦਾ ਹੈ ਕਿ ਪਟਾਕੇ ਆਪਸ 'ਚ ਟਕਰਾਉਣ ਕਾਰਨ ਅੱਗ ਫੜ ਗਏ, ਜਿਸ ਕਾਰਨ ਇਹ ਧਮਾਕਾ ਹੋ ਗਿਆ।

ਉਧਰ ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਜਿਸ ਸਬੰਧੀ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਪਤਾ ਕੀਤਾ ਜਾ ਸਕੇ ਕਿ ਕਿੱਥੋਂ ਸਮਾਨ ਲੈ ਕੇ ਆਏ ਸੀ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਉਹ ਅਮਲ 'ਚ ਲਿਆਉਂਦੀ ਜਾਵੇਗੀ।

 

WATCH LIVE TV