PM Kisan ਸਕੀਮ ਅਧੀਨ ਹੁਣ ਕਿਸਾਨਾਂ ਨੂੰ ਮਿਲੇਗੀ ਵਧੀ ਹੋਈ ਰਕਮ ? ਸਰਕਾਰ ਦਾ ਆਇਆ ਇਹ ਅਹਿਮ ਜਵਾਬ
Advertisement

PM Kisan ਸਕੀਮ ਅਧੀਨ ਹੁਣ ਕਿਸਾਨਾਂ ਨੂੰ ਮਿਲੇਗੀ ਵਧੀ ਹੋਈ ਰਕਮ ? ਸਰਕਾਰ ਦਾ ਆਇਆ ਇਹ ਅਹਿਮ ਜਵਾਬ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-KISAN) ਵਿੱਚ ਵਾਧਾ ਕਰ ਸਕਦੀ ਹੈ ਪਰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸਾਫ਼ ਕਰ ਦਿੱਤਾ ਹੈ

PM Kisan ਸਕੀਮ ਅਧੀਨ ਹੁਣ ਕਿਸਾਨਾਂ ਨੂੰ ਮਿਲੇਗੀ ਵਧੀ ਹੋਈ ਰਕਮ ? ਸਰਕਾਰ ਦਾ ਆਇਆ ਇਹ ਅਹਿਮ ਜਵਾਬ

ਨਵੀਂ ਦਿੱਲੀ  :  ਪ੍ਰਧਾਨ ਮੰਤਰੀ ਕਿਸਾਨ ਸਕੀਮ ਬੜੇ ਦਿਨਾਂ ਤੋਂ ਚਰਚਾ ਵਿੱਚ ਹੈ, ਕਿ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-KISAN)  ਵਿੱਚ ਵਾਧਾ ਕਰ ਸਕਦੀ ਹੈ ਪਰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸਾਫ਼ ਕਰ ਦਿੱਤਾ ਹੈ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ ਉਨ੍ਹਾਂ ਨੇ ਸੰਸਦ ਵਿੱਚ ਦੱਸਿਆ ਕਿ  PM-KISAN ਇਸ ਸਕੀਮ ਦੀ ਰਾਸ਼ੀ ਨੂੰ ਵਧਾਉਣ ਦੀ ਕੋਈ ਤਜਵੀਜ਼ ਨਹੀਂ ਹੈ
 
PM-KISAN ਦੀ ਰਕਮ ਨਹੀਂ ਵਧੇਗੀ

ਲੋਕਸਭਾ ਵਿੱਚ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਕ ਲਿਖਿਤ ਜਵਾਬ ਵਿੱਚ ਦੱਸਿਆ ਹੈ  PM-KISAN ਦੀ ਰਕਮ ਵਧਾਉਣ ਨੂੰ ਲੈ ਕੇ ਕੋਈ ਤਜਵੀਜ਼ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕਿਸਾਨਾਂ ਨੂੰ  6000 ਰੁਪਏ ਸਾਲਾਨਾ ਦਿੱਤੇ ਜਾ ਰਹੇ ਨੇ ਰਕਮ ਦਾ ਭੁਗਤਾਨ ਹਾਲੇ  ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਛੱਡ ਕੇ ਆਧਾਰ ਬੇਸਡ ਡਾਟਾਂ ਉੱਤੇ ਲਾਭ ਲੈਣ ਵਾਲਿਆਂ ਨੂੰ ਦਿੱਤਾ ਜਾ ਰਿਹਾ ਹੈ ਇਨ੍ਹਾਂ ਸੂਬਿਆਂ ਨੂੰ 31 ਮਾਰਚ  2021 ਤੱਕ ਇਸ ਤੋਂ ਛੋਟ ਮਿਲੀ ਹੋਈ  

ਸੂਬੇਵਾਰ ਤਰੀਕੇ  ਨਾਲ ਨਹੀਂ ਜਾਂਦਾ ਵੰਡ  

ਉਨ੍ਹਾਂ ਨੇ ਦੱਸਿਆ ਕਿ   PM-KISAN ਸਕੀਮ ਦੇ ਤਹਿਤ ਰਕਮ ਦਾ ਵੰਡ ਵੰਡਾਰਾ  ਮਨਜ਼ੂਰੀ ਸੂਬੇਵਾਰ  ਤਰੀਕੇ ਤੋਂ ਨਹੀਂ ਕੀਤੀ ਜਾਂਦੀ ਰਾਜਸਥਾਨ ਦੇ ਵਿੱਚ ਕਰੀਬ  70,82,035   ਕਿਸਾਨ ਪਰਿਵਾਰਾਂ ਨੂੰ ਇਸ ਦਾ ਫਾਇਦਾ ਪਹੁੰਚਾਇਆ ਗਿਆ ਹੈ ਸੂਬੇ ਦੇ ਵਿੱਚ ਸਕੀਮ ਦੇ ਤਹਿਤ   7,632.695 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਨੇ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਵਿੱਚ ਇਸ ਸਕੀਮ ਦੇ ਤਹਿਤ 1,45,799 ਲਾਭ ਮਿਲਿਆ ਜਦਕਿ ਸੂਬੇ ਦੇ ਦੋਸਾ ਜ਼ਿਲ੍ਹੇ ਵਿੱਚ 1,71,661 ਲਾਭ ਲੈਣ ਵਾਲੇ ਹਨ  

  PM-KISAN ਇਕ ਲਗਾਤਾਰ ਚੱਲਣ ਵਾਲੀ ਸਕੀਮ ਹੈ ਜਦ ਤੱਕ ਸੂਬਿਆਂ ਤੋਂ ਲਾਭ ਲੈਣ ਵਾਲਿਆਂ ਦਾ ਸਹੀ ਡਾਟਾ ਮਿਲਦਾ ਰਹੇਗਾ DBT ਦੇ ਜ਼ਰੀਏ ਲਾਭ ਲੈਣ ਵਾਲਿਆਂ ਦੇ ਖਾਤੇ ਵਿੱਚ ਪੈਸੇ ਪਾਏ ਜਾਂਦੇ   

ਕਿਸਾਨ ਚੈੱਕ ਕਰਨ ਸਟੇਟਸ

 ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਲਾਭ ਲੈਣ ਵਾਲੇ ਕਿਸਾਨਾਂ ਨੂੰ ਸਾਲ ਵਿੱਚ  6,000 ਰੁਪਏ ਦਿੱਤੇ ਜਾਂਦੇ ਹਨ ਜੋ ਉਨ੍ਹਾਂ ਦੇ ਖਾਤੇ ਵਿੱਚ ਡਾਇਰੈਕਟ ਬੈਨੀਫਿਟ ਟਰਾਂਸਫਰ ਕੀਤੇ ਜਾਂਦੇ ਹਨ   2000 ਰੁਪਏ ਦੀਆਂ ਚਾਰ ਕਿਸ਼ਤਾਂ ਪਾਈਆਂ ਜਾਂਦੀਆਂ ਹਨ ਇਸ ਲਈ ਯੋਜਨਾ ਦੇ ਤਹਿਤ ਰਜਿਸਟਰਡ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਯੋਜਨਾ ਦਾ ਸਟੇਟਸ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਟੇਟਸ ਕਿਵੇਂ ਚੈੱਕ ਕੀਤਾ ਜਾਂਦਾ ਹੈ  

1. ਰਜਿਸਟਰਡ ਕਿਸਾਨਾਂ ਨੂੰ  PM-KISAN ਸਨਮਾਨ ਯੋਜਨਾ ਦੀ ਅਧਿਕਾਰਿਕ ਵੈੱਬਸਾਈਟ  pmkisan.gov.in ਉੱਤੇ ਜਾਣਾ ਹੋਵੇਗਾ   

2. ਹੋਮ ਪੇਜ ਉੱਤੇ  'Farmer's Corner' ਨੂੰ ਕਲਿੱਕ ਕਰੋ  

3. 'Beneficiary Status' ਨੂੰ ਕਲਿੱਕ ਕਰਕੇ ਇਕ ਨਵਾਂ ਪੇਜ ਖੁਲ੍ਹ ਜਾਏਗਾ 

4. ਆਪਣਾ ਆਧਾਰ ਕਾਰਡ ਨੰਬਰ ਬੈਂਕ ਅਕਾਉਂਟ ਨੰਬਰ ਯਾਰ ਰਜਿਸਟਰਡ ਮੋਬਾਇਲ ਨੰਬਰ ਦਰਜ ਕਰਵਾਉਣਾ ਹੋਵੇਗਾ  

5. ਇਨ੍ਹਾਂ ਤਿੰਨਾਂ ਵਿੱਚੋਂ ਇੱਕ ਜਾਣਕਾਰੀ ਦਰਜ ਕਰਨ ਤੋਂ ਬਾਅਦ   'Get Data' ਇੱਥੇ ਕਲਿੱਕ ਕਰਨਾ ਹੋਵੇਗਾ

WATCH LIVE TV

Trending news