ਜਾਣੋ ਅਪ੍ਰੈਲ ਫੂਲ ਡੇ ਕਿਉਂ ਮਨਾਇਆ ਜਾਂਦਾ ਹੈ, ਕੀ ਹੈ ਇਸ ਦੇ ਪਿੱਛੇ ਦੀਆਂ ਮਜ਼ੇਦਾਰ ਕਹਾਣੀਆਂ

 1 ਅਪ੍ਰੈਲ ਨੂੰ ਅਪ੍ਰੈਲ ਫੂਲ ਵੀ ਮਣਾਇਆ ਜਾਂਦਾ ਹੈ, ਕੀ ਤੁਹਾਨੂੰ ਪਤਾ ਹੈ ਕੀ ਅਪ੍ਰੈਲ ਫੂਲ ਦਾ  ਮਣਾਉਣ ਪਿੱਛੇ ਕੀ ਮਕਸਦ ਹੈ 

ਜਾਣੋ  ਅਪ੍ਰੈਲ ਫੂਲ ਡੇ ਕਿਉਂ ਮਨਾਇਆ ਜਾਂਦਾ ਹੈ, ਕੀ ਹੈ ਇਸ ਦੇ ਪਿੱਛੇ ਦੀਆਂ ਮਜ਼ੇਦਾਰ ਕਹਾਣੀਆਂ
1 ਅਪ੍ਰੈਲ ਨੂੰ ਅਪ੍ਰੈਲ ਫੂਲ ਮਣਾਇਆ ਜਾਂਦਾ ਹੈ

ਦਿੱਲੀ : ਅੱਜਕੱਲ੍ਹ ਇੰਟਰਨੈੱਟ ਨੇ ਸਾਨੂੰ ਇੱਕ ਛੋਟੇ ਪਿੰਡ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਜਿੱਥੇ ਅਸੀਂ ਬੈਠੇ ਇੱਕ ਥਾਂ ਤੋਂ ਦੂਜੀ ਜਗ੍ਹਾ ਬਾਰੇ ਜਾਣ ਸਕਦੇ ਹਾਂ ਉੱਥੋਂ ਦੇ ਤੌਰ ਤਰੀਕੇ ਕਿਹੜੇ ਤਿਉਹਾਰ ਮਨਾਏ ਜਾਂਦੇ ਹਨ ਸਾਰੀ ਜਾਣਕਾਰੀ ਰੱਖ ਸਕਦੇ ਹਾਂ, ਇਸੇ ਤਰ੍ਹਾਂ ਹਰ ਸਾਲ 1 ਅਪ੍ਰੈਲ ਨੂੰ ਅਪ੍ਰੈਲ ਫੂਲ ਵੀ ਮਣਾਇਆ ਜਾਂਦਾ ਹੈ, ਕੀ ਤੁਹਾਨੂੰ ਪਤਾ ਹੈ ਕੀ ਅਪ੍ਰੈਲ ਫੂਲ ਦਾ  ਮਣਾਉਣ ਪਿੱਛੇ ਕੀ ਮਕਸਦ ਹੈ 

1 ਅਪ੍ਰੈਲ ਹਰ ਸਾਲ Fool Day ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਇੱਕ ਦੂਜੇ ਦੇ ਨਾਲ ਕਈ ਤਰ੍ਹਾਂ ਦੇ ਮਜ਼ਾਕ ਕਰਦੇ ਨੇ ਅਤੇ ਉਨ੍ਹਾਂ ਨੂੰ ਮੂਰਖ ਬਣਾ ਕੇ ਕਾਫੀ ਖੁਸ਼ ਹੁੰਦੇ ਹਨ ਕਈ ਦੇਸ਼ਾਂ ਵਿੱਚ ਇਸ ਦਿਨ ਛੁੱਟੀ ਵੀ ਹੁੰਦੀ ਹੈ ਉੱਥੇ ਹੀ ਕਈ ਦੇਸ਼ਾਂ ਦੇ ਵਿੱਚ ਇਸ ਨੂੰ ਆਮ ਦਿਨ ਦੀ ਤਰ੍ਹਾਂ ਹੀ ਵੇਖਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਆਖਿਰ 1 ਅਪ੍ਰੈਲ ਨੂੰ ਹੀ Fool Day ਕਿਉਂ ਮਨਾਇਆ ਜਾਂਦਾ ਹੈ ਜੇ ਨਹੀਂ ਤਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਇਸ ਖ਼ਬਰ ਵਿੱਚ  

Fool Day ਹਰ ਸਾਲ 1 ਅਪ੍ਰੈਲ ਨੂੰ  ਮਨਾਇਆ ਜਾਂਦਾ ਹੈ ਇਸ ਦੇ ਪਿੱਛੇ ਕੋਈ ਠੋਸ ਸਬੂਤ ਤਾਂ ਨਹੀਂ ਹਨ ਜਿਸ ਦੀ ਵਜ੍ਹਾਂ ਨਾਲੇ ਹਾਲੇ ਵੀ ਸਸਪੈਂਡ ਹੀ ਹੈ ਕਈ ਲੋਕ ਇਸ ਦੇ ਪਿੱਛੇ ਵੱਖ ਵੱਖ ਕਹਾਣੀਆਂ ਦੱਸਦੇ ਨੇ ਕਈ ਇਤਿਹਾਸਕਾਰ ਮੰਨਦੇ ਨੇ ਕਿ ਇਸ ਦਿਨ ਦਾ ਇਤਿਹਾਸ ਤਕਰੀਬਨ 438 ਸਾਲ ਪੁਰਾਣਾ ਹੈ ਜਦਕਿ 1582   ਵਿੱਚ ਫਰਾਂਸ ਦੇ ਜੂਲੀਅਨ ਕੈਲੰਡਰ ਨੂੰ ਛੱਡ ਕੇ ਗ੍ਰੇਗੋਰੀਅਨ ਕਲੰਡਰ ਅਪਣਾਇਆ ਸੀ  

 ਜੂਲੀਅਨ ਕੈਲੰਡਰ ਦੇ ਵਿੱਚ 1 ਅਪ੍ਰੈਲ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਸੀ ਤਾਂ ਉੱਥੇ ਹੀ ਗ੍ਰੇਗੋਰੀਅਨ ਕੈਲੰਡਰ ਦੇ ਵਿੱਚ 1 ਜਨਵਰੀ ਤੋਂ ਨਵਾਂ ਸਾਲ ਸ਼ਿਫਟ ਹੋ ਗਿਆ ਉੱਥੇ ਇਸ ਨੂੰ ਲੈ ਕੇ ਕਿਹਾ ਜਾਂਦਾ ਕਿ ਕੈਲੰਡਰ ਬਦਲਣ ਦੇ ਨਾਲ  ਇਸ ਬਦਲਾਅ ਨੂੰ ਨਹੀਂ ਸਮਝ ਪਾਏ ਅਤੇ ਉਹ 1 ਅਪ੍ਰੈਲ ਨੂੰ ਹੀ ਨਵਾਂ ਸਾਲ ਮਨਾਉਂਦੇ ਨੇ, ਮਾਰਚ ਦੇ ਅਖ਼ੀਰਲੇ ਹਫ਼ਤੇ ਦੇ ਵਿੱਚ ਉਨ੍ਹਾਂ ਦਾ ਸੈਲੀਬਿਰੇਸ਼ਨ ਸ਼ੁਰੂ ਹੁੰਦਾ ਸੀ ਅਤੇ 1 ਅਪ੍ਰੈਲ ਤੱਕ ਚਲਦਾ ਸੀ ਅਜਿਹੇ ਵਿੱਚ ਇਹ ਸਾਰੇ ਲੋਕ ਮਜ਼ਾਕ ਦਾ ਕਾਰਨ ਬਣ ਗਏ ਜਿਸ ਵਜ੍ਹਾ ਨਾਲ ਉਨ੍ਹਾਂ ਨੂੰ April fool  ਕਿਹਾ ਜਾਣ ਲੱਗਿਆ ਅਤੇ ਇਸ ਦਿਨ ਦੀ ਸ਼ੁਰੂਆਤ ਹੋ ਗਈ.

 ਇਸ ਤੋਂ ਇਲਾਵਾ Fool Day ਮਨਾਉਣ ਦੇ ਵਿੱਚ ਕੁੱਝ ਇਤਿਹਾਸਕਾਰਾਂ ਨੇ ਇਸ ਨੂੰ ਹਿਲੇਰੀ ਨਾਲ ਵੀ ਜੋੜਿਆ, ਹਿਲੇਰੀ ਇੱਕ ਲੈਟਿਨ ਸ਼ਬਦ ਹੈ ਜਿਸ ਦਾ ਮਤਲਬ ਹੈ ਖੁਸ਼ੀ, ਉੱਥੇ ਹੀ ਹਿਲੇਰੀ ਪ੍ਰਾਚੀਨ ਰੋਮ ਦੇ ਵਿੱਚ ਇੱਥੇ Group  ਵੱਲੋਂ ਮਨਾਏ ਜਾਣ ਵਾਲਾ ਇੱਕ ਤਿਉਹਾਰ ਸੀ ਜੋ ਕਿ ਮਾਰਚ ਦੇ  ਅਖ਼ੀਰ ਵਿੱਚ ਮਨਾਇਆ ਜਾਂਦਾ ਸੀ.  ਇਸ ਵਿੱਚ ਲੋਕ ਇੱਕ ਦੂਜੇ ਨੂੰ  ਮੂਰਖ ਬਣਾਉਂਦੇ ਸਨ, ਇਸ ਕਰਕੇ ਕਿਹਾ ਜਾਂਦਾ ਹੈ ਕਿ ਇੱਥੋਂ ਵੀ April Fool ਮਨਾਉਣ ਦੀ ਸ਼ੁਰੂਆਤ ਹੋ ਸਕਦੀ ਹੈ.

 ਇਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਇਸ ਨੂੰ ਵੱਖ ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ. ਇਟਲੀ ਬੈਲਜੀਅਮ ਅਤੇ ਫਰਾਂਸ ਦੇ ਲੋਕ ਇਸ ਦਿਨ ਇੱਕ ਦੂਜੇ ਦੀ ਪਿੱਠ ਉੱਤੇ ਕਾਗਜ਼ ਦੀ ਬਣੀ ਹੋਈ  ਮੱਛੀ ਚਿਪਕਾ ਦਿੰਦੇ ਹਨ. ਜਿਸ ਦੀ ਵਜ੍ਹਾ ਨਾਲ ਇਹ ਲੋਕ ਇਸ ਨੂੰ April Fish ਵੀ ਕਹਿੰਦੇ ਹਨ ਲੋਕ ਇਸ ਤਰੀਕੇ ਨੂੰ ਕਿਸੇ ਨੂੰ ਬੇਵਕੂਫ਼ ਬਣਾਉਣ ਦੇ ਲਈ ਇਸਤੇਮਾਲ ਕਰਦੇ ਹਨ

WATCH LIVE TV