PPF ਖਾਤੇ 'ਤੇ ਮਿਲੇਗਾ ਜਿਆਦਾ ਵਿਆਜ ! ਬਸ ਅਪਨਾਉਣੀ ਹੋਵੇਗੀ ਇਹ Trick. ਜਾਣੋ ਪੂਰੀ Calculation
Advertisement

PPF ਖਾਤੇ 'ਤੇ ਮਿਲੇਗਾ ਜਿਆਦਾ ਵਿਆਜ ! ਬਸ ਅਪਨਾਉਣੀ ਹੋਵੇਗੀ ਇਹ Trick. ਜਾਣੋ ਪੂਰੀ Calculation

 ਨਿਵੇਸ਼ ਲਈ PPF ਕੁਝ ਪਾਪੁਲਰ ਬਦਲ ਵਿੱਚੋਂ ਇੱਕ ਹੈ, ਜਿਸ ਵਿੱਚ ਤੁਹਾਨੂੰ ਚੰਗਾ ਰਿਟਰਨ ਤਾਂ ਮਿਲਦਾ ਹੀ ਹੈ ਨਾਲ ਹੀ ਟੈਕਸ ਦੀ ਬੱਚਤ ਵੀ ਹੁੰਦੀ ਹੈ । ਪਰ ਜੇਕਰ ਤੁਹਾਨੂੰ ਇਹ ਪਤਾ ਚੱਲ ਜਾਵੇ ਕਿ PPF 'ਤੇ ਵਿਆਜ ਕਿਵੇਂ ਕੈਲਕੁਲੇਟ ਹੁੰਦਾ ਹੈ ਤੇ ਤੁਸੀਂ ਵੱਧ ਤੋਂ ਵੱਧ ਵਿਆਜ ਹਾਸਿਲ ਕਰ ਸਕਦੇ ਹੋ 

PPF ਖਾਤੇ 'ਤੇ ਮਿਲੇਗਾ ਜਿਆਦਾ ਵਿਆਜ ! ਬਸ ਅਪਨਾਉਣੀ ਹੋਵੇਗੀ ਇਹ Trick. ਜਾਣੋ ਪੂਰੀ Calculation

ਦਿੱਲੀ : ਨਿਵੇਸ਼ ਲਈ Public Provident Fund PPF ਕੁਝ ਪਾਪੁਲਰ ਬਦਲ ਵਿੱਚੋਂ ਇੱਕ ਹੈ, ਜਿਸ ਵਿੱਚ ਤੁਹਾਨੂੰ ਚੰਗਾ ਰਿਟਰਨ ਤਾਂ ਮਿਲਦਾ ਹੀ ਹੈ ਨਾਲ ਹੀ ਟੈਕਸ ਦੀ ਬੱਚਤ ਵੀ ਹੁੰਦੀ ਹੈ । ਇਨਾਂ ਮਸ਼ਹੂਰ ਹੋਣ ਦੇ ਬਾਵਜੂਦ ਵੀ ਕਈ ਲੋਕ ਇਸ ਦਾ ਪੂਰਾ ਲਾਹਾ ਨਹੀਂ ਚੁੱਕ ਸਕ ਰਹੇ । ਪਰ ਜੇਕਰ ਤੁਹਾਨੂੰ ਇਹ ਪਤਾ ਚੱਲ ਜਾਵੇ ਕਿ PPF 'ਤੇ ਵਿਆਜ ਕਿਵੇਂ ਕੈਲਕੁਲੇਟ ਹੁੰਦਾ ਹੈ ਤੇ ਤੁਸੀਂ ਵੱਧ ਤੋਂ ਵੱਧ ਵਿਆਜ ਹਾਸਿਲ ਕਰ ਸਕਦੇ ਹੋ ਤਾਂ ਤੁਹਾਡੀ ਰਕਮ ਕਈ ਗੁਣਾਂ ਵਧ ਸਕਦੀ ਹੈ ।

ਪਿਛਲੇ ਸਾਲ ਹੀ ਘਟੀਆਂ ਨੇ PPF ਉੱਤੇ ਵਿਆਜ ਦੀਆਂ ਦਰਾਂ 

ਅੱਜ ਤੋਂ ਕਰੀਬ ਸਾਲ ਭਰ ਪਹਿਲਾਂ 30 ਮਾਰਚ 2020 ਨੂੰ ਸਰਕਾਰ ਨੇ ਨਿੱਕੀ ਬੱਚਤ ਯੋਜਨਾਵਾਂ ਦੀ ਦਰਾਂ ਵਿੱਚ ਭਾਰੀ ਕਟੌਤੀ ਕੀਤੀ ਸੀ । PPF 'ਤੇ ਵਿਆਜ ਦਰਾਂ 7.1 ਫ਼ੀਸਦ ਹਨ । ਤੁਹਾਨੂੰ ਦੱਸ ਦਈਏ ਕਿ ਨਿੱਕੀ ਬੱਚਤ ਯੋਜਨਾਵਾਂ ਅਤੇ PPF ਉੱਤੇ ਮਿਲਣ ਵਾਲੇ ਵਿਆਜ ਦੀ ਸਮੀਖਿਆ ਹਰ ਤਿਮਾਹੀ ਵਿੱਚ ਹੁੰਦੀ ਹੈ । ਇਨ੍ਹਾਂ ਵਿਆਜ ਦਰਾਂ ਦਾ ਮਹਿੰਗਾਈ ਦੀ ਦਰ ਉੱਤੇ ਵੱਡਾ ਅਸਰ ਪੈਂਦਾ ਹੈ ।

PPF ਉੱਤੇ ਹਰ ਮਹੀਨੇ ਇਸ ਤਰ੍ਹਾਂ ਕੈਲਕੂਲੇਟ ਹੁੰਦਾ ਹੈ ਵਿਆਜ

PPF ਉੱਤੇ ਹਰ ਮਹੀਨੇ ਵਿਆਜ ਦੀ ਗਿਣਤੀ ਹੁੰਦੀ ਹੈ, ਪਰ ਖਾਤੇ ਵਿਚ ਵਿੱਤ ਸਾਲ ਦੇ ਅਖੀਰ ਵਿਚ ਕ੍ਰੈਡਿਟ ਕੀਤਾ ਜਾਂਦਾ ਹੈ । ਯਾਨੀ ਹਰ ਮਹੀਨੇ ਜੋ ਵੀ ਵਿਆਜ ਤੁਸੀਂ ਕਮਾਉਣੇ ਹੋ ਉਹ 31 ਮਾਰਚ ਨੂੰ ਤੁਹਾਡੇ PPF ਖਾਤੇ ਵਿੱਚ ਪਾਇਆ ਜਾਂਦਾ ਹੈ । ਹਾਲਾਂਕਿ PPF ਖਾਤੇ ਵਿੱਚ ਪੈਸਾ ਕਦੋਂ ਜਮ੍ਹਾਂ ਕਰਨਾ ਹੈ ਇਸ ਦੀ ਕੋਈ ਤੈਅ ਤਰੀਕ ਨਹੀਂ ਹੈ । ਤੁਸੀਂ ਮਾਸਿਕ, ਤਿਮਾਹੀ, ਛਿਮਾਹੀ ਅਤੇ ਸਾਲਾਨਾ ਤੌਰ 'ਤੇ ਵੀ PPF ਜਮ੍ਹਾਂ ਕਰਾ ਸਕਦੇ ਹੋ ।

PPF ਉੱਤੇ ਵੱਧ ਵਿਆਜ ਪਾਉਣ ਦਾ ਤਰੀਕਾ

ਹੁਣ ਤੁਹਾਨੂੰ ਦੱਸਦੇ ਹਾਂ PPF 'ਤੇ ਵਿਆਜ ਦੀ ਗਿਣਤੀ ਕਿਵੇਂ ਹੁੰਦੀ ਹੈ । PPF ਉੱਤੇ ਵਿਆਜ ਦੀ ਗਿਣਤੀ ਹਰ ਮਹੀਨੇ ਦੀ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਖਾਤੇ ਦੇ ਵਿੱਚ ਮੌਜੂਦ ਰਕਮ 'ਤੇ ਹੁੰਦੀ ਹੈ । ਯਾਨੀ ਜੇਕਰ ਤੁਹਾਨੂੰ ਕਿਸੇ ਮਹੀਨੇ ਦੀ ਪੰਜ ਤਰੀਕ ਤੱਕ PPF 'ਚ ਪੈਸੇ ਪਾ ਦਿੱਤੇ ਗਏ ਹਨ ਤਾਂ ਉਸ ਮਹੀਨੇ ਵਿੱਚ ਹੀ ਤੁਹਾਨੂੰ ਉਸ ਦਾ ਵਿਆਜ ਮਿਲ ਜਾਏਗਾ। ਪਰ ਜੇਕਰ ਤੁਸੀਂ 5 ਤਰੀਕ ਦੇ ਬਾਅਦ ਯਾਨੀ 6 ਤਰੀਕ ਨੂੰ ਪੈਸੇ ਜਮ੍ਹਾਂ ਕਰਦੇ ਹੋ ਤਾਂ ਜਮ੍ਹਾਂ ਕੀਤੀ ਗਈ ਰਕਮ 'ਤੇ ਵਿਆਜ ਅਗਲੇ ਮਹੀਨੇ ਮਿਲੇਗਾ ।

ਇਸ PPF ਕੈਲਕੁਲੇਸ਼ਨ ਨੂੰ ਇੱਕ ਅਸਾਨ ਉਦਾਹਰਣ ਨਾਲ ਸਮਝਦੇ ਹਾਂ । ਜਿਸ ਨਾਲ ਤੁਹਾਨੂੰ ਇਹ ਪਤਾ ਚੱਲ ਜਾਵੇਗਾ ਕਿ ਕਿਵੇਂ ਸਹੀ ਸਮੇਂ 'ਤੇ ਪੈਸੇ ਨਿਵੇਸ਼ ਕਰ ਕੇ ਵੱਧ ਵਿਆਜ ਪਾ ਸਕੇ ਨੇ ।

ਉਦਾਹਰਣ ਨੰਬਰ-1

ਮੰਨ ਲਓ ਕਿ ਤੁਸੀਂ 5 ਅਪ੍ਰੈਲ ਨੂੰ ਆਪਣੇ ਖਾਤੇ ਵਿੱਚ 50,000 ਰੁਪਏ ਜਮਾਂ ਕੀਤੇ, 31 ਮਾਰਚ ਤੱਕ ਆਪਣੇ ਖਾਤੇ ਵਿੱਚ ਪਹਿਲਾਂ ਤੋਂ ਹੀ 10 ਲੱਖ ਰੁਪਏ ਮੌਜੂਦ ਹਨ । 5 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਤੁਹਾਡੇ PPF ਖਾਤੇ ਵਿਚ ਕੁਲ ਰਕਮ ਹੋਈ 10,50,000 ਰੁਪਏ, ਜੋ ਕਿ ਘੱਟੋ ਘੱਟ ਬੈਲੇਂਸ ਹੈ। ਤਾਂ ਇੱਸ ਉੱਤੇ 7.1 ਫ਼ੀਸਦ ਦੇ ਮੁਤਾਬਕ ਮਹਿਨਵਵਰ ਵਿਆਜ ਹੋਇਆ (7.1%/12 X 1050000) = 6212 ਰੁਪਏ 

ਉਦਾਹਰਣ ਨੰਬਰ -2

ਹੁਣ ਮੰਨ ਲਓ ਕਿ ਤੁਸੀਂ 5 ਅਪ੍ਰੈਲ ਤੱਕ 50,000 ਰੁਪਏ ਦੀ ਰਕਮ ਜਮ੍ਹਾਂ ਨਹੀਂ ਕੀਤੀ ਅਤੇ ਉਸ ਤੋਂ ਬਾਅਦ 6 ਅਪ੍ਰੈਲ ਨੂੰ ਪੈਸੇ ਜਮਾਂ ਕਰਵਾਏ । 5 ਅਪ੍ਰੈਲ ਤੋਂ 30 ਅਪ੍ਰੈਲ ਤਕ ਤੁਹਾਡੇ ਖਾਤੇ ਵਿੱਚ ਘੱਟੋ ਘੱਟ ਬਕਾਇਆ 10 ਲੱਖ ਰੁਪਏ ਹੋਵੇਗਾ । ਇਸ 'ਤੇ 7.1% ਦੇ ਮੁਤਾਬਕ ਮਹੀਨਾਵਾਰ ਵਿਆਜ ਕਿੰਨਾ ਹੋਇਆ?

WATCH LIVE TV

Trending news