ਦਿੱਲੀ: 50 ਲੱਖ ਤੋਂ ਮੁਲਾਜ਼ਮਾਂ ਅਤੇ 60 ਲੱਖ ਤੋਂ ਵੱਧ ਪੈਨਸ਼ਨਰਜ਼ ਦੇ ਲਈ ਵੱਡੀ ਖ਼ਬਰ ਆਈ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਿਕ ਸਰਕਾਰ ਮੁਲਾਜ਼ਮਾਂ ਦੇ DA ਵਿੱਚ 4 ਫ਼ੀਸਦੀ ਦਾ ਵਾਧਾ ਕਰਨ ਜਾ ਰਹੀ ਹੈ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਐਲਾਨ ਇਸੇ ਮਹੀਨੇ ਕੀਤਾ ਜਾ ਸਕਦਾ ਹੈ, ਇਹ ਦਾਅਵਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਲੇਬਰ ਵਿਭਾਗ ਨੇ ਆਲ ਇੰਡੀਆ ਕਨਜ਼ੀਊਮਰ ਪ੍ਰਾਈਸ ਇੰਡੈਕਸ ਦਾ ਐਲਾਨ ਕੁੱਝ ਸਮਾਂ ਪਹਿਲਾਂ ਹੀ ਕੀਤਾ ਹੈ, ਇਸ ਤੋਂ ਕੇਂਦਰੀ ਮੁਲਾਜ਼ਮਾਂ ਵਿੱਚ DA 'ਚ ਵਾਧੇ ਨੂੰ ਲੈਕੇ ਉਮੀਦ ਵਧੀ ਹੈ
TA ਵਿੱਚ ਵੀ ਸਰਕਾਰ ਕਰੇਗੀ ਵਾਧਾ
ਮੀਡੀਆ ਰਿਪੋਰਟ ਦੇ ਮੁਤਾਬਿਕ ਸਰਕਾਰ ਮਹਿੰਗਾਈ ਭੱਤੇ ਦੇ ਵਿੱਚ 4 ਫ਼ੀਸਦ ਦਾ ਵਾਧਾ ਕਰੇਗੀ। ਇਸ ਦੇ ਲਈ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਫਾਇਦਾ ਮਿਲੇਗਾ। ਅਗਰ ਕੇਂਦਰੀ ਮੁਲਾਜ਼ਮ ਦੇ DA ਦੇ ਵਿੱਚ 4 ਫ਼ੀਸਦੀ ਵਾਧਾ ਕੀਤੀ ਜਾ ਸਕਦੀ ਹੈ. ਤਾਂ ਉਨ੍ਹਾਂ ਦੇ ਯਾਤਰਾ ਭੱਤੇ ਦੇ ਵਿੱਚ ਵੀ 4 ਫ਼ੀਸਦ ਦਾ ਵਾਧਾ ਹੋ ਜਾਏਗੀ। ਹਾਲਾਂਕਿ ਕੇਂਦਰੀ ਮੁਲਾਜ਼ਮਾਂ ਨੂੰ 1 ਜੁਲਾਈ 2020 ਤੋਂ 1 ਜਨਵਰੀ 2021 ਤੱਕ ਦਾ DA ਨਹੀਂ ਦਿੱਤਾ ਜਾਏਗਾ, ਦਰਅਸਲ ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਦੇ ਕਾਰਨ ਅਪ੍ਰੈਲ 2020 ਦੇ ਵਿੱਚ ਮਹਿੰਗਾਈ ਭੱਤੇ 'ਤੇ ਰੋਕ ਲੱਗਾ ਦਿੱਤੀ ਸੀ, ਉਦੋਂ ਕੀਤੇ ਗਏ ਕੇਂਦਰ ਦੇ ਐਲਾਨ ਦੇ ਮੁਤਾਬਿਕ ਜੂਨ 2021 ਤੱਕ ਕੇਂਦਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਨਹੀਂ ਮਿਲੇਗਾ।
ਤੁਹਾਨੂੰ ਦੱਸ ਦਈਏ ਕਿ ਕੇਂਦਰੀ ਕਰਮਚਾਰੀਆਂ ਨੂੰ ਹਾਲੇ ਮਹਿੰਗਾਈ ਭੱਤਾ 17 ਫ਼ੀਸਦ ਦਿੱਤਾ ਜਾ ਰਿਹਾ ਸੀ DA ਵਿੱਚ 4 ਫ਼ੀਸਦ ਵਾਧੇ ਤੋਂ ਬਾਅਦ ਮਹਿੰਗਾਈ ਭੱਤਾ 21 ਫ਼ੀਸਦ ਹੋ ਜਾਏਗਾ, ਅਤੇ ਟਰੈਵਲ ਐਲਾਊਂਸ ਵੀ 4 ਫ਼ੀਸਦ ਵਧਾ ਦਿੱਤਾ ਜਾਏਗਾ। ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਨਾਲ ਮੁਲਾਜ਼ਮਾਂ ਦੀ ਸੈਲਰੀ ਅਤੇ ਪੈਨਸ਼ਨਰਜ਼ ਦੀ ਪੈਨਸ਼ਨ ਵਿੱਚ 3 ਤੋਂ 4 ਹਜ਼ਾਰ ਰੁਪਏ ਦਾ ਵਾਧਾ ਹੋ ਜਾਏਗੀ
WATCH LIVE TV