ਪੈਟਰੋਲ ਡੀਜ਼ਲ ਦੇ ਰੇਟਾਂ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ! ਰੇਟਾਂ ਵਿਚ ਤੇਜ਼ੀ ਨਾਲ ਆਏਗੀ ਕਮੀ,ਪੈਟਰੋਲੀਅਮ ਮੰਤਰੀ ਨੇ ਦਿੱਤੇ ਇਹ ਸੰਕੇਤ
Advertisement

ਪੈਟਰੋਲ ਡੀਜ਼ਲ ਦੇ ਰੇਟਾਂ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ! ਰੇਟਾਂ ਵਿਚ ਤੇਜ਼ੀ ਨਾਲ ਆਏਗੀ ਕਮੀ,ਪੈਟਰੋਲੀਅਮ ਮੰਤਰੀ ਨੇ ਦਿੱਤੇ ਇਹ ਸੰਕੇਤ


ਪੈਟਰੋਲ ਡੀਜ਼ਲ ਦੇ ਰੇਟਾਂ ਵਿਚ ਅਗਲੇ ਕੁਝ ਦਿਨਾਂ ਦੇ ਵਿੱਚ ਕਮੀ ਹੋ ਸਕਦੀ ਹੈ. ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦਾ ਕਹਿਣਾ ਹੈ ਕਿ ਕੌਮਾਂਤਰੀ ਮਾਰਕੀਟ ਵਿੱਚ ਰੇਟਾਂ ਚ ਕਮੀ ਆਏਗੀ ਤਾਂ ਉਸ ਦਾ ਲਾਭ ਆਮ ਲੋਕਾਂ ਨੂੰ ਵੀ ਪਹੁੰਚਾਇਆ ਜਾਏਗਾ.

 

ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਆਉਣ ਲੱਗੀ ਕਮੀ

ਨਵੀਂ ਦਿੱਲੀ: ਪੈਟਰੋਲ ਡੀਜ਼ਲ ਦੇ ਵਧੇ ਰੇਟਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਅਗਲੇ ਕੁੱਝ ਦਿਨਾਂ ਵਿੱਚ ਰਾਹਤ ਮਿਲ ਸਕਦੀ ਹੈ. ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਉਣ ਵਾਲੇ ਸਮੇਂ ਵਿੱਚ ਪੈਟਰੋਲੀਅਮ ਦੇ ਰੇਟਾਂ ਵਿੱਚ ਕਮੀ ਦੇ ਸੰਕੇਤ ਦਿੱਤੇ ਹਨ.

ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਆਉਣ ਲੱਗੀ ਕਮੀ 
ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਐਤਵਾਰ ਨੂੰ ਕਿਹਾ ਕਿ ਪੈਟਰੋਲ ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਹੁਣ ਘੱਟ ਹੋਣ ਲੱਗੀਆਂ ਹਨ ਆਉਣ ਵਾਲੇ ਦਿਨਾਂ ਵਿਚ ਇਸ ਵਿਚ ਹੋਰ ਕਮੀ ਆਏਗੀ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਇਸ ਵਿੱਚ ਕਮੀ ਹੋਣ ਤੇ ਅਸੀਂ ਇਸ ਦਾ ਫ਼ਾਇਦਾ ਆਮ ਲੋਕਾਂ ਨੂੰ ਵੀ ਦੇਵਾਂਗੇ.

ਪਿਛਲੇ 7 ਸਾਲਾਂ ਵਿੱਚ ਵਧੇ ਰੇਟ 
ਪੈਟਰੋਲ ਮੰਤਰੀ ਇਸ ਤੋਂ ਪਹਿਲਾਂ ਪੈਟ੍ਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਪੈਟਰੋਲ ਡੀਜ਼ਲ ਐਲਪੀਜੀ ਪ੍ਰਾਈਸ ਨੂੰ ਲੋਕ ਸਭਾ ਵਿਚ ਸੰਸਦਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ. ਲੋਕ ਸਭਾ ਵਿਚ ਪੈਟਰੋਲੀਅਮ ਪਦਾਰਥਾਂ ਦੀ ਵਧਦੀ ਕੀਮਤ ਉੱਤੇ ਸਵਾਲ ਪੁੱਛਣ ਤੇ ਉਨ੍ਹਾਂ ਨੇ ਸਵੀਕਾਰਿਆ ਸੀ ਕਿ ਪਿਛਲੇ 7 ਸਾਲਾਂ ਵਿੱਚ ਇਸ ਦੇ ਰੇਟ ਵਧੇ ਹਨ ਪੈਟਰੋਲ ਅਤੇ ਡੀਜ਼ਲ ਉੱਤੇ ਟੈਕਸ 459 ਫੀਸਦ ਵਧਿਆ ਹੈ.  

ਰਸੋਈ ਗੈਸ ਅਤੇ ਕੈਰੋਸੀਨ ਉਤੇ ਸਬਸਿਡੀ ਹੋਈ ਖਤਮ 
ਪੈਟਰੋਲੀਅਮ ਮੰਤਰੀ ਨੇ ਰਸੋਈ ਗੈਸ ਅਤੇ ਕੈਰੋਸਿਨ ਦੇ ਵਧੇ ਰੇਟਾਂ ਦੇ ਕਾਰਨਾਂ ਦੀ ਵੀ ਲੋਕ ਸਭਾ ਵਿੱਚ ਜਾਣਕਾਰੀ ਦਿੱਤੀ. ਉਨ੍ਹਾਂ ਨੇ ਕਿਹਾ ਕਿ ਰਸੋਈ ਗੈਸ ਅਤੇ ਕੈਰੋਸੀਨ ਉੱਤੇ ਮਿਲਣ ਵਾਲੀ ਸਬਸਿਡੀ ਨੂੰ ਹੌਲੀ ਹੌਲੀ ਖਤਮ ਕਰ ਦਿੱਤਾ ਗਿਆ ਹੈ. ਇਹੀ ਵਜ੍ਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਧ ਗਈ ਹੈ. ਦਸੰਬਰ 2020 'ਚ ਇਸ ਦੀ ਕੀਮਤ 594 ਰੁਪਏ ਪ੍ਰਤੀ ਸਿਲੰਡਰ ਸੀ ਉੱਥੇ ਹੀ ਹੁਣ ਰਸੋਈ ਗੈਸ ਸਿਲੰਡਰ ਦੀ ਕੀਮਤ 819ਰੁਪਏ ਚੱਲ ਰਹੀ ਹੈ  

WATCH LIVE TV

Trending news