ਕੀ ਤੁਸੀਂ ਘਰ ਜਾਣ ਦੇ ਲਈ ਏਜੰਟ ਤੋਂ ਬੁੱਕ ਕਰਵਾਈ ਹੈ ਟਿਕਟ ? TT ਕਰ ਸਕਦਾ ਹੈ ਇਹ ਵੱਡੀ ਕਾਰਵਾਈ!

ਇੱਕ ਹੀ PNR ਉੱਤੇ ਕਈ ਯਾਤਰੀਆਂ ਦੇ ਸਫ਼ਰ ਕਰਨ ਦੇ ਬਾਅਦ ਇੰਡੀਅਨ ਰੇਲਵੇ active ਮੂਡ ਵਿਚ ਆ ਗਿਆ ਹੈ.ਤਿਉਹਾਰ ਦੇ ਮੱਦੇਨਜ਼ਰ ਤਤਕਾਲ ਟਿਕਟਾਂ ਦੀ ਬੁਕਿੰਗ ਉੱਤੇ ਨਿਗਰਾਨੀ ਰੇਲਵੇ ਵਲੋਂ ਤੇਜ਼ ਕਰ ਦਿੱਤੀ ਗਈ ਹੈ

ਕੀ ਤੁਸੀਂ ਘਰ ਜਾਣ ਦੇ ਲਈ ਏਜੰਟ ਤੋਂ ਬੁੱਕ ਕਰਵਾਈ ਹੈ ਟਿਕਟ ?  TT ਕਰ ਸਕਦਾ ਹੈ ਇਹ ਵੱਡੀ ਕਾਰਵਾਈ!
ਤਤਕਾਲ ਟਿਕਟਾਂ ਦੀ ਨਿਗਰਾਨੀ ਹੋਈ ਤੇਜ਼

ਦਿੱਲੀ : ਤਿਉਹਾਰਾਂ ਦੇ ਮੱਦੇਨਜ਼ਰ ਭਾਰਤੀ ਰੇਲਵੇ ਦੀਆਂ ਸਾਰੀ ਟ੍ਰੇਨਿੰਗ ਵਿੱਚ ਰਿਜ਼ਰਵੇਸ਼ਨ ਫੁੱਲ ਹੈ AC ਸਲੀਪਰ ਦੇ ਵਿੱਚ ਬੁਕਿੰਗ ਫੁੱਲ ਹੋਣ ਤੋਂ ਬਾਅਦ ਏਜੰਟਾਂ ਦੀ ਚਾਂਦੀ ਹੋ ਗਈ ਹੈ ਏਜੰਟ ਰੇਲਵੇ ਨੂੰ ਹੀ ਚੂਨਾ ਲਗਾ ਰਹੇ ਹਨ.

ਦਰਅਸਲ ਭਾਰਤੀ ਰੇਲਵੇ ਦੇ ਉੱਤਰ  ਮੱਧ ਰੇਲਵੇ ਜ਼ੋਨ ਦੇ ਵਿਚ ਝਾਂਸੀ ਦਾ ਆਪਣਾ ਇੱਕ ਮੰਡਲ ਹੈ . ਇਸ ਮੰਡਲ ਵਿਚ ਰਿਜ਼ਰਵੇਸ਼ਨ ਘਰਾਂ ਵਾਲੇ ਕੁੱਝ ਏਜੰਟ IRCTC ਨੂੰ ਹੈਕ ਕਰਕੇ ਇੱਕ ਹੀ NPR ਨੰਬਰ ਤੋਂ ਕਈ ਟਿਕਟਾਂ ਬਣਾ ਰਹੇ ਹਨ  

ਤਤਕਾਲ ਟਿਕਟਾਂ ਦੀ ਨਿਗਰਾਨੀ ਹੋਈ ਤੇਜ਼
 ਇੱਕ ਹੀ PNR ਉਤੇ ਕਈ ਯਾਤਰੀਆਂ ਦੇ ਸਫਰ ਕਰਨ ਦੇ ਬਾਅਦ ਇੰਡੀਅਨ ਰੇਲਵੇ ਵੀ ਐਕਟਿਵ ਮੋਡ ਵਿੱਚ ਆ ਗਿਆ ਹੈ ਇਸ ਮਾਮਲੇ ਲੈ ਕੇ ਰੇਲਵੇ ਨੇ ਅਲਰਟ ਜਾਰੀ ਕੀਤਾ ਹੈ ਤਿਉਹਾਰ ਦੇ ਮੱਦੇਨਜ਼ਰ ਤਤਕਾਲ ਟਿਕਟਾਂ ਦੀ ਬੁਕਿੰਗ ਉੱਤੇ ਨਿਗਰਾਨੀ ਰੇਲਵੇ ਵੱਲੋਂ ਤੇਜ਼ ਕਰ ਦਿੱਤੀ ਗਈ ਹੈ  

ਘੱਟ ਗਿਣਤੀ ਵਿੱਚ ਚੱਲ ਰਹੀਆਂ ਹਨ ਸਪੈਸ਼ਲ ਟ੍ਰੇਨਾਂ
 ਕੋਰੋਨਾ ਦੇ ਦੂਜੇ ਫੇਜ਼ ਦੀ ਵਜ੍ਹਾ ਨਾਲ ਰੇਲਵੇ ਘੱਟਗਿਣਤੀ ਵਿਚ ਸਪੈਸ਼ਲ ਟਰੇਨਾਂ ਚਲਾ ਰਿਹਾ ਹੈ ਹੋਲੀ ਦੇ ਕਾਰਨ ਤਕਰੀਬਨ ਸਾਰੀ ਟਰੇਨਾਂ ਦਾ ਰਿਜ਼ਰਵੇਸ਼ਨ ਪਹਿਲਾਂ ਹੀ ਫੁੱਲ ਹੋ ਚੁੱਕਿਆ ਹੈ ਜੋ ਯਾਤਰੀ ਟਿਕਟ ਬੁੱਕ ਨਹੀਂ ਕਰਾ ਪਾਏ ਹਨ ਉਹ ਵੇਟਿੰਗ ਦੀ ਵਜ੍ਹਾ ਨਾਲ ਬਰਥ  ਪਾਉਣ ਦੇ ਲਈ ਸੰਘਰਸ਼ ਕਰ ਰਹੇ ਹਨ  

ਏਜੰਟ ਇਸ ਤਰ੍ਹਾਂ ਕਰਦੇ ਹਨ ਟਿਕਟ ਬੁੱਕ 
ਇਸ ਵਿਚਕਾਰ ਜਾਣਕਾਰੀ ਮਿਲੀ ਹੈ ਕਿ ਕਈ ਏਜੰਟ IRCTC ਵਿਚ ਸੇਂਧ ਮਾਰੀ ਕਰ ਕੇ ਇੱਕ ਖਾਸ ਸਾਫਟਵੇਅਰ ਦਾ ਇਸਤੇਮਾਲ ਕਰ ਰਹੇ ਹਨ ਇਹ ਸਾਫਟਵੇਅਰ ਦੀ ਮਦਦ ਨਾਲ ਏਜੰਟ ਪਹਿਲਾਂ IRCTC ਨੂੰ ਹੈਕ ਕਰ ਲੈਂਦਾ ਹੈ ਤੇ ਬਾਅਦ ਵਿੱਚ ਆਪਣੇ ਸਾਫਟਵੇਅਰ ਦੀ ਮਦਦ  ਦੇ ਨਾਲ ਖੁਦ ਟਿਕਟ ਬੁੱਕ ਕਰਦਾ ਹੈ  

ਇਕ ਹੀ PNR ਨੰਬਰ ਦੀਆਂ ਮਿਲ ਰਹੀਆਂ ਸਨ ਸ਼ਿਕਾਇਤਾਂ

ਮੀਡੀਆ ਰਿਪੋਰਟਸ ਦੇ ਮੁਤਾਬਕ ਹਾਲ ਹੀ ਦੇ ਵਿੱਚ ਰੇਲਵੇ ਦੇ ਕੋਲ ਇੱਕੋ ਹੀ PNR ਨੰਬਰ ਉੱਤੇ ਕਈ ਯਾਤਰੀਆਂ ਦੀ ਯਾਤਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਰੇਲਵੇ ਨੇ IRCTC ਉੱਤੇ ਨਿਗਰਾਨੀ ਸਖਤ ਕਰ ਦਿੱਤੀ ਹੈ ਇਸ ਉੱਤੇ ਲਗਾਮ ਲਗਾਉਣ ਦੇ ਲਈ ਰੇਲਵੇ ਨੇ ਸਪੈਸ਼ਲ ਚੈਕਿੰਗ ਦੇ ਨਿਰਦੇਸ਼ ਜਾਰੀ ਕੀਤੇ ਹਨ ਦੱਸ ਦੇਈਏ ਕਿ ਤਿਉਹਾਰ ਦੇ ਸੀਜ਼ਨ ਵਿੱਚ ਸਾਰੀਆਂ ਟਰੇਨਾਂ ਫੁਲ ਹੋ ਜਾਂਦੀਆਂ ਹਨ ਇਸ ਤੋਂ ਬਾਅਦ ਇਕ ਏਜੰਟ ਇਕ ਟਿਕਟ ਦੇ ਲਈ  ਯਾਤਰੀਆਂ ਤੋਂ ਮਨਮਾਨੇ ਪੈਸੇ ਵਸੂਲਦੇ ਹਨ  

ਜਾਂਚ ਵਿੱਚ ਜੁਟੀ RPF
ਰੇਲਵੇ ਦੇ ਇਕ ਅਧਿਕਾਰੀ ਦੇ ਮੁਤਾਬਕ ਰੇਲਵੇ ਸਤਰਕਤਾ ਅਤੇ ਕਾਮਰਸ ਵਿਭਾਗ ਵਿਸ਼ੇਸ਼ ਨਿਗਰਾਨੀ ਰੱਖ ਰਿਹਾ ਹੈ RPF  ਦੀ ਟੀਮ ਵੀ ਜਾਂਚ ਚ ਜੁਟੀ ਹੋਈ RPF ਦੀ ਟੀਮ ਨੇ ਅਜਿਹੇ ਥਾਂਵਾਂ ਨੂੰ  ਨਿਗ੍ਹਾ ਵਿੱਚ ਰਖ ਕੇ ਜਾਂਚ ਤੇਜ਼ ਕਰ ਦਿੱਤੀ ਹੈ

WATCH LIVE TV