ਸੂਬੇ 'ਚ ਫਿਰ ਤੋਂ ਭਾਰੀ ਮੀਂਹ ਦਾ ਖਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਆਰੇਂਜ ਅਲਰਟ
Advertisement

ਸੂਬੇ 'ਚ ਫਿਰ ਤੋਂ ਭਾਰੀ ਮੀਂਹ ਦਾ ਖਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਆਰੇਂਜ ਅਲਰਟ

ਪੰਜਾਬ 'ਚ ਬੇਸ਼ੱਕ ਮੌਨਸੂਨ ਪਹੁੰਚ ਚੁੱਕਿਆ ਹੈ ਪਰ ਫਿਰ ਵੀ ਕਦੀ ਬਾਰਿਸ਼ ਤੇ ਕਦੀ ਵਧਦੇ ਤਾਪਮਾਨ ਨੇ ਲੋਕਾਂ ਦੇ ਮਨਾਂ ਚ ਹਲਚਲ ਮਚਾਈ ਹੋਈ ਹੈ

ਸੂਬੇ 'ਚ ਫਿਰ ਤੋਂ ਭਾਰੀ ਮੀਂਹ ਦਾ ਖਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਆਰੇਂਜ ਅਲਰਟ

ਚੰਡੀਗੜ੍ਹ : ਪੰਜਾਬ 'ਚ ਬੇਸ਼ੱਕ ਮੌਨਸੂਨ ਪਹੁੰਚ ਚੁੱਕਿਆ ਹੈ ਪਰ ਫਿਰ ਵੀ ਕਦੀ ਬਾਰਿਸ਼ ਤੇ ਕਦੀ ਵਧਦੇ ਤਾਪਮਾਨ ਨੇ ਲੋਕਾਂ ਦੇ ਮਨਾਂ ਚ ਹਲਚਲ ਮਚਾਈ ਹੋਈ ਹੈ.  ਹੁਣ ਸ਼ੁੱਕਰਵਾਰ ਤੋਂ ਮੌਨਸੂਨ ਨੇ ਸੂਬੇ ਵਿੱਚ ਫਿਰ ਤੋਂ ਰੁੱਖ ਕੀਤਾ ਹੋਇਆ ਹੈ. ਮੌਸਮ ਵਿਭਾਗ ਦੀ ਮੰਨੀਏ ਤਾਂ ਐਤਵਾਰ ਦੁਪਹਿਰ ਬਾਅਦ ਇੱਕ ਵਾਰ ਫਿਰ ਤੋਂ ਪੂਰੇ ਪੰਜਾਬ ਵਿੱਚ ਮਾਨਸੂਨ  ਦੀ ਲਹਿਰ ਆਏਗੀ ਅਤੇ ਕਈ ਇਲਾਕਿਆਂ ਚ ਹਲਕੀ ਬਾਰਿਸ਼ ਹੋ ਸਕਦੀ ਹੈ. ਉੱਥੇ ਹੀ ਸੋਮਵਾਰ ਨੂੰ ਮਾਨਸੂਨ ਪੂਰੇ ਰੰਗ ਵਿਖਾਏਗਾ ਤੇ ਪੂਰੇ ਸੂਬੇ ਚ ਤੇਜ਼ ਬਾਰਸ਼ ਹੋ ਸਕਦੀ ਹੈ. ਜਦਕਿ ਕੁਝ ਜ਼ਿਲ੍ਹਿਆਂ ਵਿੱਚ ਵੀ ਤੇਜ਼ ਬਾਰਸ਼ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ.

ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਤਿੰਨ ਦਿਨ ਦੇ ਲਈ ਆਰੈਂਜ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਏ ਕੇ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ੁੱਕਰਵਾਰ ਨੂੰ ਸੂਬੇ ਵਿੱਚ ਮੌਨਸੂਨ  ਆਪਣੀ ਝਲਕ ਨਹੀਂ ਵਿਖਾ ਰਿਹਾ ਪਰ ਐਤਵਾਰ ਨੂੰ ਇਕ ਵਾਰ ਫਿਰ ਤੋਂ ਮੌਨਸੂਨ ਪਰਤ ਆਏਗਾ. ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮਾਨਸੂਨ ਕਾਫੀ ਪ੍ਰਭਾਵਸ਼ਾਲੀ ਹੈ ਜਿਸ ਨਾਲ ਭਾਰੀ ਮੀਂਹ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਡਾਇਰੈਕਟਰ ਵੀ ਕੇ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਤਿੰਨ ਦਿਨ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ.

ਜਿਸ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਸ਼ਨੀਵਾਰ ਨੂੰ ਸੂਬੇ ਚ ਕਿਤੇ ਵੀ ਬਾਰਿਸ਼ ਰਿਕਾਰਡ ਨਹੀਂ ਕੀਤੀ ਗਈ ਜਿਸ ਦੀ ਵਜ੍ਹਾ ਨਾਲ ਗਰਮੀ ਵਧ ਗਈ ਸੀ.  ਲੁਧਿਆਣਾ ਵਿੱਚ ਤਾਪਮਾਨ 36.1 ਅਤੇ ਘੱਟੋ ਘੱਟ ਤਾਪਮਾਨ 28.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ. ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 35.6 ਤੇ 28.6 ਬਠਿੰਡਾ ਵਿੱਚ 30.5 ਤੇ 27.0 ਪਟਿਆਲਾ 'ਚ 36.3 ਤੇ 28.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ. ਗਿਆ ਗਰਮੀ ਤੋਂ ਰਾਹਤ ਦਿਵਾਉਣ ਦੇ ਲਈ ਹੁਣ ਉਮੀਦ ਹੈ ਕਿ ਐਤਵਾਰ ਨੂੰ  ਮੀਂਹ ਪਵੇਗਾ ਤੇ ਤਾਪਮਾਨ ਵਿੱਚ ਗਿਰਾਵਟ ਆਏਗੀ.

WATCH LIVE TV

Trending news