ਅਗਲੇ 3 ਦਿਨ ਫਿਰ ਪੰਜਾਬ ਵਿਚ ਹੋ ਸਕਦੀ ਹੈ ਭਾਰੀ ਵਰਖਾ! ਕਿਸਾਨਾਂ ਲਈ ਜਾਰੀ ਕੀਤੀਆਂ ਹਦਾਇਤਾਂ
Advertisement

ਅਗਲੇ 3 ਦਿਨ ਫਿਰ ਪੰਜਾਬ ਵਿਚ ਹੋ ਸਕਦੀ ਹੈ ਭਾਰੀ ਵਰਖਾ! ਕਿਸਾਨਾਂ ਲਈ ਜਾਰੀ ਕੀਤੀਆਂ ਹਦਾਇਤਾਂ

ਮਾਨਸੂਨ ਪੰਜਾਬ ਦੇ ਵਿੱਚ ਅੱਜ ਤੋਂ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਗਿਆ ਹੈ ਮੰਗਲਵਾਰ ਸਵੇਰ ਤੋਂ ਹੀ ਸ਼ਹਿਰ ਦੇ ਵਿੱਚ  ਕਾਲੇ ਬੱਦਲ ਵਿਖਾਈ ਦਿੱਤੇ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਹਲਕੀ ਬਰਸਾਤ ਵੀ ਹੋਈ ਇਸ ਦੌਰਾਨ ਤਾਪਮਾਨ ਛੱਬੀ ਡਿਗਰੀ ਸੈਲਸੀਅਸ ਰਿਹਾ ਉਧਰ ਜਲੰਧਰ ਦੁਪਹਿਰ ਬਾਅਦ ਤੱਕ ਮੀਂਹ ਪੈਂਦਾ ਰਿਹਾ ਅਤੇ ਮੌਸਮ ਵੀ ਚੰਗਾ ਰਿਹਾ.

ਅਗਲੇ 3 ਦਿਨ ਫਿਰ ਪੰਜਾਬ ਵਿਚ ਹੋ ਸਕਦੀ ਹੈ ਭਾਰੀ ਵਰਖਾ! ਕਿਸਾਨਾਂ ਲਈ ਜਾਰੀ ਕੀਤੀਆਂ ਹਦਾਇਤਾਂ

ਚੰਡੀਗੜ੍ਹ : ਮਾਨਸੂਨ ਪੰਜਾਬ ਦੇ ਵਿੱਚ ਅੱਜ ਤੋਂ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਗਿਆ ਹੈ ਮੰਗਲਵਾਰ ਸਵੇਰ ਤੋਂ ਹੀ ਸ਼ਹਿਰ ਦੇ ਵਿੱਚ  ਕਾਲੇ ਬੱਦਲ ਵਿਖਾਈ ਦਿੱਤੇ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਹਲਕੀ ਬਰਸਾਤ ਵੀ ਹੋਈ ਇਸ ਦੌਰਾਨ ਤਾਪਮਾਨ ਛੱਬੀ ਡਿਗਰੀ ਸੈਲਸੀਅਸ ਰਿਹਾ ਉਧਰ ਜਲੰਧਰ ਦੁਪਹਿਰ ਬਾਅਦ ਤੱਕ ਮੀਂਹ ਪੈਂਦਾ ਰਿਹਾ ਅਤੇ ਮੌਸਮ ਵੀ ਚੰਗਾ ਰਿਹਾ. ਭਾਰਤੀ ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਅਗਲੇ 48 ਤੋਂ ਬਹੱਤਰ ਘੰਟਿਆਂ ਦੇ ਵਿੱਚ ਪੰਜਾਬ ਭਰ ਚ ਹੋਰ ਤੇਜ਼ੀ ਦੇ ਨਾਲ ਪੈ ਸਕਦੀ ਹੈ. ਦੋਵੇਂ ਸੂਬਿਆਂ ਦੇ ਵਧੇਤਰ ਹਿੱਸਿਅਾਂ ਦੇ ਵਿੱਚ ਹਲਕੀ ਤੋਂ ਮੱਧਮ ਮੀਂਹ ਦਰਜ ਕੀਤਾ ਜਾ ਸਕਦਾ ਹੈ  ਉਥੇ ਹੀ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ ਹਨ.

  ਦੱਸ ਦੇਈਏ ਕਿ ਜਲੰਧਰ ਸਣੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਪੰਜਾਬ ਖੇਤੀ ਵਿਸ਼ਵ ਵਿਦਿਆਲੇ ਦੇ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ ਕੇ ਕੇ ਗਿੱਲ ਦਾ ਕਹਿਣਾ ਹੈ ਕਿ ਪਹਿਲੀ ਵਾਰ ਹੈ ਕਿ ਹਲਕੀ ਬਾਰਸ਼ ਵੀ ਦਿਨ ਦਾ ਤਾਪਮਾਨ ਇੰਨਾ ਹੇਠਾਂ ਆਇਆ ਹੋਵੇ ਹਾਲਾਂਕਿ  ਪਹਿਲਾਂ ਵੀ ਜੁਲਾਈ ਵਿੱਚ ਜ਼ਿਆਦਾਤਰ ਤਾਪਮਾਨ ਪੱਚੀ ਤੋਂ ਸਤਾਈ ਡਿਗਰੀ ਸੈਲਸੀਅਸ ਤੱਕ ਪਹੁੰਚਿਆ ਹੈ ਪਰ ਉਸ ਵੇਲੇ ਲਗਾਤਾਰ ਕਈ ਦਿਨ ਬਾਰਸ਼ ਹੋਣ ਤੋਂ ਬਾਅਦ ਅਜਿਹਾ ਹੋਇਆ ਸੀ 

ਉਧਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੇ ਕੇ ਗਿੱਲ ਨੇ ਕਿਸਾਨਾਂ ਦੇ ਲਈ ਖ਼ਦਸ਼ਾ ਜਤਾਇਆ ਕਿ ਤਿੰਨ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਨੂੰ ਵੇਖਦੇ ਹੋਏ ਕਿਸਾਨ ਆਪਣੀ ਫਸਲਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਸਪਰੇਅ ਨਾ ਕਰਨ ਇਸ ਵੇਲੇ ਵੱਡੇ ਕਿਸਾਨ ਝੋਨਾ ਅਤੇ ਨਰਮੇ ਨੂੰ ਕੀਟਾਂ ਤੋਂ ਬਚਾਉਣ ਦੇ ਲਈ ਸਪਰੇਅ ਕਰਦੇ ਹਨ ਡਾ ਗਿੱਲ ਨੇ ਕਿਹਾ ਕਿ ਕਿਸਾਨਾਂ ਦਾ ਸਪਰੇਅ ਕਰਦੇ ਹਨ ਅਤੇ ਮੀਂਹ ਪੈ ਜਾਂਦਾ ਹੈ ਦਾ ਸਪਰੇਅ ਤੋਂ ਫ਼ਸਲ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਜਦ ਕਿਮੀ ਹੋਣ ਦੇ ਨਾਲ ਫਸਲ ਨੂੰ ਨੁਕਸਾਨ ਪਹੁੰਚਾਣ ਲਈ ਕੀਟ ਆਪੇ ਹੀ ਹੇਠਾਂ ਡਿੱਗ ਜਾਂਦੇ ਹਨ  ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖੇਤਾਂ ਵਿੱਚ ਪਾਣੀ ਦੀ ਨਿਕਾਸੀ ਦੇ ਲਈ ਵੀ ਪ੍ਰਬੰਧ ਕੀਤਾ ਜਾਏ ਕਿਉਂਕਿ ਅਗਰ ਫਸਲ ਚ ਜ਼ਿਆਦਾ ਪਾਣੀ ਖੜ੍ਹਾ ਹੋ ਜਾਏਗਾ ਤਾਂ ਉਹ ਵੀ ਉਸ ਨੂੰ ਖਰਾਬ ਕਰੇਗਾ

WATCH LIVE TV

Trending news