ਚੋਰੀ ਹੋਣ ਦੇ ਡਰੋਂ ਕਿਸਾਨ ਨੇ 51 ਲੱਖ ‘ਚ ਵੇਚੀ World Record ਬਣਾਉਣ ਵਾਲੀ ਮੱਝ ਸਰਸਵਤੀ, ਹੁਣ ਬਣੀ ਲੁਧਿਆਣਾ ਦੀ ਸ਼ਾਨ

ਮੱਝ ਦੇ ਪੁਰਾਣੇ ਮਾਲਕ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਸਰਸਵਤੀ ਨੂੰ ਵੇਚਣਾ ਨਹੀਂ ਚਾਹੁੰਦੇ ਸਨ ਪਰ ਪਿੰਡ 'ਚ ਹੋ ਰਹੀ ਮੱਝਾ ਦੀ ਚੋਰੀ ਨੂੰ ਦੇਖਦਿਆਂ ਹੋਏ ਉਨ੍ਹਾਂ ਨੇ ਮੱਝ ਨੂੰ ਵੇਚਣ ਦਾ ਫੈਸਲਾ ਲਿਆ.

ਚੋਰੀ ਹੋਣ ਦੇ ਡਰੋਂ ਕਿਸਾਨ ਨੇ 51 ਲੱਖ ‘ਚ ਵੇਚੀ World Record ਬਣਾਉਣ ਵਾਲੀ ਮੱਝ ਸਰਸਵਤੀ, ਹੁਣ ਬਣੀ ਲੁਧਿਆਣਾ ਦੀ ਸ਼ਾਨ

ਲੁਧਿਆਣਾ: ਹਰਿਆਣਾ ਦੇ ਹਿਸਾਰ ਦੀ ਮੂਰਾ ਨਸਲ ਦੀ ਮੱਝ ਸਰਸਵਤੀ ਤਾਂ ਤੁਹਾਨੂੰ ਯਾਦ ਹੀ ਹੋਣੀ ਹੈ. ਜੀ ਹਾਂ ਅਸੀ ਉਸ ਸਰਸਵਤੀ ਮੱਝ ਦੀ ਹੀ ਗੱਲ ਕਰ ਰਹੇ ਹਾਂ ਜਿਸਨੇ 32 ਕਿਲੋ ਦੁੱਧ ਦਿੰਦਿਆ ਵਿਸ਼ਵ ਰਿਕਾਰਡ ਬਣਾ ਕੇ ਪਾਕਿਸਤਾਨੀ ਮੱਝਾਂ ਨੂੰ ਵੀ ਪਛਾੜ ਦਿੱਤਾ ਸੀ. ਪਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਹੁਣ ਹਰਿਆਣਾ ਦੀ ਸਰਸਵਤੀ ਪੰਜਾਬ ਦੀ ਹੋ ਚੁੱਕੀ ਹੈ.

ਦਸ ਦਈਏ ਕਿ ਲੁਧਿਆਣਾ ਦੇ ਕਿਸਾਨ ਪਵਿੱਤਰ ਸਿੰਘ ਨੇ ਮੱਝ ਸਰਸਵਤੀ ਨੂੰ 51 ਲੱਖ ਰੁਪਏ ਵਿੱਚ ਖਰੀਦਿਆ ਹੈ. ਦਰਅਸਲ ਮੱਝ ਦੇ ਪੁਰਾਣੇ ਮਾਲਕ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਸਰਸਵਤੀ ਨੂੰ ਵੇਚਣਾ ਨਹੀਂ ਚਾਹੁੰਦੇ ਸਨ ਪਰ ਪਿੰਡ 'ਚ ਹੋ ਰਹੀ ਮੱਝਾ ਦੀ ਚੋਰੀ ਨੂੰ ਦੇਖਦਿਆਂ ਹੋਏ ਉਨ੍ਹਾਂ ਨੇ ਮੱਝ ਨੂੰ ਵੇਚਣ ਦਾ ਫੈਸਲਾ ਲਿਆ. ਇਹ ਮੱਝ ਉਸ ਵੇਲ੍ਹੇ ਸੁਰਖਿਆਂ ਵਿੱਚ ਆਈ ਸੀ ਜਦੋਂ ਇਸਨੇ 33.131 ਕਿੱਲੋਗ੍ਰਾਮ ਦੁੱਧ ਦੇ ਕੇ ਵਿਸ਼ਵ ਰਿਕਾਰਡ ਬਣਾਇਆ ਸੀ. ਇਸ ਤੋਂ ਪਹਿਲਾਂ ਇਹ ਰਿਕਾਰਡ 32 ਕਿੱਲੋ 50 ਗ੍ਰਾਮ ਦੁੱਧ ਦੇਣ ਵਾਲੀ ਪਾਕਿਸਤਾਨੀ ਮੱਝ ਦੇ ਨਾਮ ਸੀ.

ਮੱਝ ਦੇ ਮਾਲਕ ਸੁਖਬੀਰ ਸਿੰਘ ਨੇ ਇਸਨੂੰ ਲਗਭਗ 4 ਸਾਲ ਪਹਿਲਾਂ ਖਰੀਦਿਆ ਸੀ. ਸੁਖਬੀਰ ਤੇ ਉਨਾਂ ਦੇ ਪਰਿਵਾਰ ਨੇ ਸਰਸਵਤੀ ਦੇ ਖਾਣ ਪੀਣ  ਜਿਸਤੋਂ ਬਾਅਦ ਸਰਸਵਤੀ ਨੇ ਕਈ ਬੱਚਿਆਂ ਨੂੰ ਜਨਮ ਦਿੱਤਾ. ਦਸ ਦਈਏ ਮੱਝ ਸਰਸਵਤੀ ਨੂੰ ਕਰੋੜਾਂ ਚ ਖਰੀਦਣਾ ਚਾਹੁੰਦੇ ਸਨ ਪਰ ਸੁਖਬੀਰ ਸਿੰਘ ਨੇ ਚੋਰੀ ਦੇ ਡਰ ਤੋਂ  ਲੁਧਿਆਣਾ ਦੇ ਕਿਸਾਨ ਨੂੰ ਮੱਝ ਸਰਸਵਤੀ ਨੂੰ ਵੇਚਣਾ ਠੀਕ ਸੱਮਝਿਆ ਤੇ ਹੁਣ ਸਰਸਵਤੀ ਲੁਧਿਆਣਾ ਦੀ ਸ਼ਾਨ ਬਣ ਚੁੱਕੀ ਹੈ.

ਜਾਨਕਾਰੀ ਲਈ ਤੁਹਾਨੂੰ ਦਸ ਦਈਏ ਕਿ ਸੁਖਬੀਰ ਕੁਝ ਦਿਨ ਪਹਿਲਾਂ ਹੀ ਸਰਸਵਤੀ ਨੂੰ ਲੈ ਕੇ ਲੁਧਿਆਣਾ ਦੇ ਜਗਰਾਓਂ ਦੀ ਡੇਅਰੀ ਐਂਡ ਐਗਰੀ ਐਕਸਪੋ ਚ ਭਾਗ ਲਿਆ. ਜਿਥੇ ਸਰਸਵਤੀ ਨੇ 32 ਕਿਲੋ 66 ਗ੍ਰਾਮ ਦੁੱਧ ਦੇ ਕੇ ਵਿਸ਼ਵ ਰਿਕਾਰਡ ਬਣਾਇਆ ਸੀ ਅਤੇ ਮੱਝ ਨੇ 2 ਲੱਖ ਦਾ ਇਨਾਮ ਵੀ ਆਪਣੇ ਨਾਮ ਕੀਤਾ. ਇਸਤੋਂ ਪਹਿਲਾ ਪਾਕਿਸਤਾਨ ਦੀ ਮੱਝ ਦੇ ਨਾਮ 32 ਕਿਲੋ 50 ਗ੍ਰਾਮ ਦੁੱਧ ਦੇਣ ਦਾ ਰਿਕਾਰਡ ਸੀ.