ਜੇ ਤੁਸੀਂ ਦਿਨ 'ਚ ਇੰਨੇ ਕਦਮ ਚਲ ਦੇ ਹੋ ਤਾਂ ਹੈਲਥ ਇੰਸ਼ੋਰੈਂਸ ਫ੍ਰੀ, ਇਹ ਕੰਪਨੀਆਂ ਦੇ ਰਹੀਆਂ ਨੇ ਆਫ਼ਰ

ਜੇਕਰ ਤੁਸੀਂ ਰੋਜ਼ਾਨਾ ਕਸਰਤ ਕਰਦੇ ਹੋ, ਦੌੜ ਦੇ ਹੋ ਅਤੇ ਆਪਣੀ ਫਿਟਨੈੱਸ ਦਾ ਖਿਆਲ ਰੱਖਦੇ ਹੋ ਤਾਂ ਤੁਹਾਨੂੰ ਹੈਲਥ ਇੰਸ਼ੋਰੈਂਸ ਫ੍ਰੀ ਵਿੱਚ ਮਿਲ ਸਕਦਾ ਹੈ

ਜੇ ਤੁਸੀਂ ਦਿਨ 'ਚ ਇੰਨੇ ਕਦਮ ਚਲ ਦੇ ਹੋ ਤਾਂ ਹੈਲਥ ਇੰਸ਼ੋਰੈਂਸ ਫ੍ਰੀ, ਇਹ ਕੰਪਨੀਆਂ ਦੇ ਰਹੀਆਂ ਨੇ ਆਫ਼ਰ
ਜੇਕਰ ਤੁਸੀਂ ਰੋਜ਼ਾਨਾ ਕਸਰਤ ਕਰਦੇ ਹੋ, ਦੌੜ ਦੇ ਹੋ ਅਤੇ ਆਪਣੀ ਫਿਟਨੈੱਸ ਦਾ ਖਿਆਲ ਰੱਖਦੇ ਹੋ ਤਾਂ ਤੁਹਾਨੂੰ ਹੈਲਥ ਇੰਸ਼ੋਰੈਂਸ ਫ੍ਰੀ ਵਿੱਚ ਮਿਲ ਸਕਦਾ ਹੈ

ਦਿੱਲੀ : ਜੇਕਰ ਤੁਸੀਂ ਰੋਜ਼ਾਨਾ ਕਸਰਤ ਕਰਦੇ ਹੋ, ਦੌੜ ਦੇ ਹੋ ਅਤੇ ਆਪਣੀ ਫਿਟਨੈੱਸ ਦਾ ਖਿਆਲ ਰੱਖਦੇ ਹੋ ਤਾਂ ਤੁਹਾਨੂੰ ਹੈਲਥ ਇੰਸ਼ੋਰੈਂਸ ਫ੍ਰੀ ਵਿੱਚ ਮਿਲ ਸਕਦਾ ਹੈ,   ਬੀਮਾ ਕੰਪਨੀਆਂ ਗਾਹਕਾਂ ਦੀ ਹੈਲਥ ਦੇ ਹਿਸਾਬ ਨਾਲ ਪ੍ਰੀਮੀਅਮ ਤੈਅ ਕਰ ਰਹੀਆਂ ਨੇ, ਗਾਹਕ ਜਿਨ੍ਹਾਂ ਸਿਹਤਮੰਦ ਹੋਵੇਗਾ ਉਨ੍ਹਾਂ ਹੀ ਘੱਟ ਉਸ ਦਾ ਪ੍ਰੀਮੀਅਮ ਹੋਵੇਗਾ। ਇਸ ਕੜੀ ਵਿੱਚ ਕੁੱਝ ਕੰਪਨੀਆਂ ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਬੀਮਾ ਪ੍ਰੀਮੀਅਮ ਫ੍ਰੀ ਕਰ ਦਿੱਤਾ ਹੈ, ਇਸ ਦੇ ਲਈ ਬੀਮਾ ਧਾਰੀ ਵਿਅਕਤੀ ਨੂੰ ਉਨ੍ਹਾਂ ਦੇ ਵੱਲੋਂ ਤੈਅ ਕੀਤੇ ਗਏ  ਫਿਟਨੈੱਸ ਮਾਣਕਾਂ 'ਤੇ ਖਰਾ ਉਤਰਨਾ ਹੋਵੇਗਾ

80-100 ਫ਼ੀਸਦ ਤੱਕ ਪ੍ਰੀਮੀਅਮ 'ਤੇ ਛੋਟ 

ਆਪਣੇ ਕਸਟਮਰਸ ਨੂੰ ਇੱਕ ਸਿਹਤਮੰਦ ਲਾਈਫ ਸਟਾਈਲ ਦੀ ਹੋਰ ਉਤਸ਼ਾਹਿਤ ਕਰਨ ਦੇ ਲਈ ਕਈ ਨਿੱਜੀ ਬੀਮਾ ਕੰਪਨੀਆਂ ਹੈਲਥ ਇੰਸ਼ੋਰੈਂਸ ਪ੍ਰੀਮੀਅਮ  ਦੇ ਰੀਨਿਊਵਲ 'ਤੇ 80-100 ਫ਼ੀਸਦ ਤੱਕ ਡਿਸਕਾਉਂਟ ਦੇ ਰਹੀਆਂ ਹਨ ਨਾਲ ਹੀ ਕਈ ਦੂਜਾ ਰਿਵਾਰਡਜ਼ ਅਤੇ ਬੈਨੀਫਿਟਸ ਵੀ ਆਫਰ ਕਰ ਰਹੀਆਂ ਹਨ ਜ਼ਿਆਦਾਤਰ ਕੰਪਨੀਆਂ ਕਸਟਮਰ ਨੂੰ ਕੋਈ ਕਲੇਮ ਨਹੀਂ ਲੈਣ 'ਤੇ NO ਕਲੇਮ ਬੋਨਸ ਵੀ ਦਿੰਦੀਆਂ ਨੇ ਪਰ ਆਮ ਤੌਰ 'ਤੇ  ਇਹ ਸਿਰਫ਼ 25 ਤੋਂ 50 ਫ਼ੀਸਦ ਦੇ ਵਿੱਚ ਹੁੰਦਾ ਹੈ  

Aditya Birla Health Insurance ਦੀ ਹੈ ਇਹ ਸਕੀਮ

 ਇਸ ਵਿੱਚਕਾਰ Aditya Birla Health Insurance ਗਾਹਕਾਂ ਦੇ ਲਈ 100 ਫ਼ੀਸਦ ਪ੍ਰੀਮੀਅਮ ਫ੍ਰੀ ਦਾ ਆਫਰ ਲੈ ਕੇ ਆਇਆ ਹੈ, ਇਸ ਦੇ ਲਈ ਬੀਮਾ ਕੰਪਨੀ ਨੇ 'Activ Dayz'  ਦਾ ਇੱਕ  ਮਾਣਕ ਤੈਅ ਕੀਤਾ ਹੈ ਜਿਸ ਦਾ ਮਤਲਬ ਹੈ ਇੱਕ ਦਿਨ ਵਿੱਚ ਤੁਸੀਂ 10 ਹਜ਼ਾਰ ਕਦਮ ਚੱਲਦੇ ਹੋ ਜਾਂ ਫਿਰ ਐਕਸਰਸਾਈਜ਼ ਦਾ ਕੋਈ ਟਾਰਗੇਟ ਪੂਰਾ ਕਰਦੇ ਹੋ, ਇਸੇ ਤਰ੍ਹਾਂ ਇੱਕ ਦੂਜੇ ਹੈਲਥ ਇੰਸ਼ੋਰੈਂਸ Future Generali ਕੰਪਨੀ ਨੇ ਬੀਤੇ ਦਿਨੀਂ ਇੱਕ ਪਾਲਿਸੀ ਲਾਂਚ ਕੀਤੀ ਸੀ ਜਿਸ ਵਿੱਚੋਂ  ਉਸ ਦੇ ਕਸਟਮਰ ਨੂੰ ਪਾਲਿਸੀ ਰੀਨਿਊਅਲ 'ਤੇ 80 ਫ਼ੀਸਦ ਦਾ ਡਿਸਕਾਊਂਟ ਮਿਲਦਾ ਹੈ, ਬਸ਼ਰਤੇ ਬੀਮਾ ਧਾਰੀ ਨੇ ਬੀਤੇ ਸਾਲ ਕੋਈ ਕਲੇਮ ਨਾ ਲਿਆ ਹੋਵੇ.

ਪ੍ਰੀਮੀਅਮ 'ਤੇ 100 ਫ਼ੀਸਦ ਮਿਲੇਗਾ ਡਿਸਕਾਉਂਟ 

Aditya Birla Health Insurance  ਆਪਣੇ ਕਸਟਮਰ ਦੀ ਫਿਟਨੈੱਸ ਨੂੰ ਮਾਨੀਟਰ ਕਰਨ ਦੇ ਲਈ ਇੱਕ ਬੇਹੱਦ ਐਡਵਾਂਸਡ Activ Health app ਦਾ ਇਸਤੇਮਾਲ ਕੀਤਾ ਹੈ ਕੰਪਨੀ ਦਾ ਕਹਿਣਾ ਹੈ ਕਿ ਨਵਾਂ ਪ੍ਰੋਡਕਟ ਉਸਦੇ ਮੌਜੂਦਾ Activ Health policy ਦਾ ਅਗਲਾ ਵਰਜ਼ਨ ਹੈ ਉਨ੍ਹਾਂ ਲਈ ਜੋ ਇੱਕ ਸਿਹਤਮੰਦ ਜ਼ਿੰਦਗੀ ਜੀਉਣ ਦੇ ਵਿੱਚ ਯਕੀਨ ਰੱਖਦੇ ਹਨ ਪਿਛਲੇ ਹਫਤੇ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਉਹ ਇਕੱਲੀ ਕੰਪਨੀ ਹੈ ਜੋ ਪ੍ਰੀਮੀਅਮ 'ਤੇ 100 ਫ਼ੀਸਦ ਡਿਸਕਾਊਂਟ ਆਫਰ ਕਰ ਰਹੀ ਹੈ  

ਡਿਸਕਾਉਂਟ ਦੇ ਲਈ ਕਰਨਾ ਹੋਵੇਗਾ ਇਹ 

ਕੰਪਨੀ ਦੇ CEO ਮਯੰਕ ਭਟਵਾਲ ਦੱਸਦੇ ਹਨ ਕਿ ਕੰਪਨੀਆਂ ਹਮੇਸ਼ਾ ਆਪਣੇ ਬੀਮਾ ਧਾਰਕਾਂ ਨੂੰ ਐਕਟਿਵ ਅਤੇ ਸਿਹਤਮੰਦ ਰਹਿਣ ਦੇ ਲਈ ਉਤਸ਼ਾਹਿਤ ਕਰਦੀ ਹੈ ਸਾਡੀ ਇਹ ਪਾਲਿਸੀ ਇੰਡਸਟਰੀ ਦੇ ਵਿੱਚ ਇੱਕ ਨਵੀਂ ਪਹਿਲ ਹੈ ਜੋ ਇਨਸੈਂਟਿਵ ਵੇਸਟ ਹੈਲਥ ਤੇ ਵੈੱਲਨੈੱਸ ਪ੍ਰੋਗਰਾਮ ਦੇ ਤਹਿਤ 100 ਫ਼ੀਸਦ ਤੱਕ ਹੈਲਥ ਰਿਟਰਨ ਦਿੰਦੀ ਹੈ, ਪਾਲਿਸੀ ਰੀਨਿਊਵਲ 'ਤੇ ਕਿਸੇ ਵੀ ਕਸਟਮਰ ਨੂੰ 100 ਫ਼ੀਸਦ ਹੈਲਥ ਰਿਟਰਨ ਮਿਲ ਸਕਦਾ ਹੈ, ਅਗਰ ਜ਼ਰੂਰੀ Activ Dayz ਨੂੰ ਪੂਰਾ ਕਰਦਾ ਹੈ. Activ Dayz ਦਾ  ਮਤਲਬ ਰੋਜ਼ਾਨਾ 10 ਹਜ਼ਾਰ ਸਟੈਪਸ, ਰੋਜ਼ਾਨਾ 300 ਕੈਲੋਰੀ ਘੱਟ ਕਰਨਾ ਜਾਂ ਫਿਰ ਰੋਜ਼ਾਨਾ 30 ਮਿੰਟ ਦਾ ਜਿੰਮ ਸੈਸ਼ਨ ਯਾਨੀ ਹਰ 6ਮਹੀਨੇ ਵਿੱਚ ਫਿੱਟਨੈੱਸ ਅਸੈਸਮੈਂਟ ਟੈਸਟ.

WATCH LIVE TV