ਰਿਟਾਇਰ ਸਰਕਾਰੀ ਮੁਲਾਜ਼ਮਾਂ ਲਈ ਅਹਿਮ ਤੇ ਜ਼ਰੂਰੀ ਖ਼ਬਰ,ਹੁਣ ਪੈਨਸ਼ਨ ਲੈਣ ਲਈ ਨਹੀਂ ਕੱਟਣੇ ਪੈਣਗੇ ਦਫ਼ਤਰ ਦੇ ਚੱਕਰ
Advertisement

ਰਿਟਾਇਰ ਸਰਕਾਰੀ ਮੁਲਾਜ਼ਮਾਂ ਲਈ ਅਹਿਮ ਤੇ ਜ਼ਰੂਰੀ ਖ਼ਬਰ,ਹੁਣ ਪੈਨਸ਼ਨ ਲੈਣ ਲਈ ਨਹੀਂ ਕੱਟਣੇ ਪੈਣਗੇ ਦਫ਼ਤਰ ਦੇ ਚੱਕਰ

ਮੁਲਾਜ਼ਮ ਭਵਿੱਖ ਨਿਧੀ ਸੰਗਠਨ EPFO ਨੇ ਆਪਣੇ ਲੱਖਾਂ ਪੈਨਸ਼ਨਧਾਰਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਅਤੇ ਹੁਣ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਆਪਣੀ ਪੀ ਐੱਫ Pf ਨਾਲ ਜੁੜੀ ਜਾਣਕਾਰੀ ਦੇ ਲਈ ਆਫਿਸ ਦੇ ਚੱਕਰ ਨਹੀਂ ਲਗਾਉਣੇ ਪੈਣਗੇ  

EPFO ਨੇ ਆਪਣੇ ਲੱਖਾਂ ਪੈਨਸ਼ਨ ਧਾਰਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ

ਦਿੱਲੀ : ਮੁਲਾਜ਼ਮ ਭਵਿੱਖ ਨਿਧੀ ਸੰਗਠਨ EPFO ਨੇ ਆਪਣੇ ਲੱਖਾਂ ਪੈਨਸ਼ਨ ਧਾਰਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਹੁਣ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਆਪਣੀ ਪੈਨਸ਼ਨ ਨਾਲ ਜੁੜੀ ਜਾਣਕਾਰੀਆਂ ਦੇ ਲਈ ਪੀਐਫ (PF) ਆਫਿਸ ਦੇ ਚੱਕਰ ਨਹੀਂ ਲਗਾਉਣੇ ਪੈਣਗੇ EPFO ਆਪਣੇ ਪੋਰਟਲ ਉੱਤੇ ਪੈਨਸ਼ਨਰਜ਼  ਦੇ ਲਈ ਕਈ ਸੁਵਿਧਾਵਾਂ ਦਿੱਤੀਆਂ ਹਨ 

ਜੀਵਨ ਪ੍ਰਮਾਣ ਪੱਤਰ ਦੀ ਹਰ ਜਾਣਕਾਰੀ ਮਿਲੇਗੀ  

ਪੈਨਸ਼ਨਰਜ਼ ਨੂੰ ਆਪਣੇ ਜੀਵਨ ਪ੍ਰਮਾਣ ਪੱਤਰ ਨਾਲ ਜੁੜੀ ਹਰ ਜਾਣਕਾਰੀ ਹੁਣ ਇਹ EPFO ਦੇ ਪੋਰਟਲ ਉੱਤੇ ਮਿਲ ਜਾਏਗੀ ਇਸ ਦੇ ਲਈ ਹੁਣ ਉਨ੍ਹਾਂ ਨੂੰ ਆਫਿਸ ਦੇ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਦਰਾਸਲ ਹਰ ਸਾਲ ਨਵੰਬਰ ਤੇ ਦਸੰਬਰ ਮਹੀਨੇ ਦੇ ਵਿੱਚ EPFO ਪੈਨਸ਼ਨਧਾਰਕਾਂ ਨੂੰ ਆਪਣਾ ਜੀਵਨ ਪ੍ਰਮਾਣ ਪੱਤਰ EPFO ਕਾ ਰੈਲੇ ਵਿੱਚ ਜਮ੍ਹਾ ਕਰਵਾਉਣਾ ਹੁੰਦਾ ਹੈ  

PPO ਨੰਬਰ ਨੂੰ ਵੀ ਜਾਣੋ 

ਰਿਟਾਇਰਮੈਂਟ ਦੇ ਬਾਅਦ ਮੁਲਾਜ਼ਮਾਂ ਨੂੰ ਪੈਨਸ਼ਨ PPO ਨੰਬਰ ਦੇ ਜ਼ਰੀਏ ਹੀ ਮਿਲ ਦੀ ਹੈ, ਪੀ ਪੀ ਓ ਨੰਬਰ ਇੱਕ 12 ਡਿਜੀਟ ਦਾ ਇੱਕ ਰੈਫਰੈਂਸ ਨੰਬਰ ਹੈ ਜੋ ਸੈਂਟਰਲ ਪੈਨਸ਼ਨ ਅਕਾਊਂਟਿੰਗ ਆਫ਼ਿਸ ਨੂੰ ਕੋਈ ਵੀ   ਕਮਿਊਨੀਕੇਸ਼ਨ ਕਰਨ ਦੇ ਲਈ ਹੁੰਦਾ ਹੈ, PPO ਨੰਬਰ ਪੈਨਸ਼ਨਰ ਦੀ ਪਾਸ ਬੁੱਕ ਵਿੱਚ ਦਰਜ ਹੋਣਾ ਜ਼ਰੂਰੀ ਹੈ, PPO ਨੰਬਰ ਹਰ ਮੋੜ ਉੱਤੇ ਕਾ ਮੰਨ ਦਾ ਹੈ ਜਿਵੇਂ ਅਗਰ ਪੈਨਸ਼ਨਰ ਆਪਣੇ ਅਕਾਉਂਟ ਬੈਂਕ ਦੀ ਬ੍ਰਾਂਚ ਤੋਂ ਦੂਜੀ ਬ੍ਰਾਂਚ ਵਿਚ ਟਰਾਂਸਫਰ ਕਰਨਾ ਚਾਹੁੰਦਾ ਹੈ ਤਾਂ PPO ਦੀ ਜ਼ਰੂਰਤ  ਹੁੰਦੀ ਹੈ ਹੁਣ ਮੁਲਾਜ਼ਮ ਪੋਰਟਲ ਤੋਂ ਇਹ ਇਸ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ, ਪੀਐਫ਼ PF ਨੰਬਰ ਰਜਿਸਟਰਡ ਬੈਂਕ ਐਕਾਉਂਟ  ਨੰਬਰ ਪਾਉਣ ਉੱਤੇ PPO ਨੰਬਰ ਮਿਲ ਜਾਏਗਾ  

ਪੈਨਸ਼ਨ ਦੇ ਬਾਰੇ ਮਿਲੇਗੀ ਜਾਣਕਾਰੀ

ਕਿਸੇ ਮੁਲਾਜ਼ਮ ਦੀ ਪੈਨਸ਼ਨ ਨਾਲ ਜੁੜੀ ਹਰ ਛੋਟੀ ਅਤੇ ਵੱਡੀ ਜਾਣਕਾਰੀ ਪੋਰਟਲ ਉੱਤੇ ਮਿਲ ਜਾਏਗੀ ਉਨ੍ਹਾਂ ਨੂੰ ਆਫਿਸ ਜਾਣ ਜਾਂ ਫਿਰ ਹੋਰ ਕਿਸੇ ਨੂੰ ਫੋਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਤੁਹਾਨੂੰ ਦੱਸ ਦਈਏ ਕਿ ਪੈਨਸ਼ਨਰਸ ਨੂੰ ਜੀਵਨ ਪ੍ਰਮਾਣ ਪੱਤਰ ਦੇ ਲਈ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਪਵੇਗੀ ਸੰਦੇਸ਼ ਐਪ ਅਤੇ ਸਰਕਾਰੀ ਆਫਿਸ ਵਿਚ ਵੀ ਅਟੈਂਡੈਂਸ ਲਗਾਉਣ ਦੇ ਲਈ ਆਧਾਰ ਪ੍ਰਮਾਣੀਕਰਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਸਰਕਾਰ ਨੇ ਇਕ ਆਦੇਸ਼ ਜਾਰੀ ਕੀਤਾ ਇਸ ਵਿੱਚ ਸੰਗਠਨਾਂ ਨੂੰ ਜੀਵਨ ਪ੍ਰਮਾਣ ਪੱਤਰ ਦੇਣ ਦਿੱਲੀ ਵਿਕਲਪ ਤਰੀਕੇ ਕੱਢਣ ਲਈ ਕਿਹਾ ਗਿਆ ਹੈ  

ਜੀਵਨ ਪ੍ਰਮਾਣ ਪੱਤਰ ਪੈਨਸ਼ਨਰਾਂ ਦੇ ਲਈ ਜ਼ਰੂਰੀ ਹਿੱਸਾ ਬਣ ਗਏ ਹਨ ਇਸ ਦੀ ਸ਼ੁਰੂਆਤ ਉਦੋਂ ਹੋਈ ਜਦ ਬਜ਼ੁਰਗਾਂ ਨੂੰ ਆਪਣੀ ਪੈਨਸ਼ਨ ਲੈਣ ਦੇ ਲਈ ਜੀਵਤ ਹੋਣ ਦਾ ਪ੍ਰਮਾਣ ਪੱਤਰ ਦੇਣ ਦੇ ਲਈ ਪਛਾਣ ਹੋਣਾ ਪੈਂਦਾ ਸੀ ਇੱਥੋਂ ਤੱਕ ਕਿ ਜਿੱਥੇ ਨੌਕਰੀ ਕਰਦੇ ਸੀ ਉੱਥੇ ਵੀ ਜੀਵਨ ਪ੍ਰਮਾਣ ਪੱਤਰ ਲੈ ਕੇ ਪੈਨਸ਼ਨ ਵਿਤਰਣ ਏਜੰਸੀ ਨੂੰ ਦੇਣਾ ਹੁੰਦਾ ਸੀ ਡਿਜੀਟਲ ਸੁਵਿਧਾ ਦੇ ਬਾਅਦ ਪੈਨਸ਼ਨਰਸ ਦਿੱਕਤਾਂ ਜ਼ਰੂਰ ਘਟ ਆਈਆਂ ਪਰ ਕਈ ਪੈਨਸ਼ਨਰਜ਼ ਦੇ ਕੋਲ ਆਧਾਰ ਕਾਰਡ ਨਾ ਹੋਣ ਕਾਰਨ ਉਨ੍ਹਾਂ ਨੂੰ ਪੈਨਸ਼ਨ ਮਿਲਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਇੱਕ ਵਕਤ ਤੋਂ ਬਾਅਦ ਉਨ੍ਹਾਂ ਦੇ ਅੰਗੂਠੇ ਦੇ ਨਿਸ਼ਾਨ ਮੇਲ ਨਹੀਂ ਸੀ ਖਾ ਰਹੇ

 ਇੱਥੇ ਪਾਓ ਜੀਵਨ ਪ੍ਰਮਾਣ ਪੱਤਰ ਦਾ ਸਟੇਟਸ

 ਪੈਨਸ਼ਨਰਜ਼ https://mis.epfindia.gov.in/PensionPaymentEnquiry/ ਇਸ ਲਿੰਕ ਨੂੰ ਓਪਨ ਕਰ ਕੇ ਆਪਣੇ ਪੋਰਟਲ ਉਤੇ ਜੀਵਨ ਪ੍ਰਮਾਣ ਪੱਤਰ ਪੇਮੇਂਟ ਸੰਬੰਧੀ ਜਾਣਕਾਰੀ ਅਤੇ ਪੈਨਸ਼ਨ ਸਟੇਟਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ

WATCH LIVE TV

Trending news