Indian Railways: ਟਰੇਨ ਟਿਕਟ ਉੱਤੇ ਮਿਲੇਗਾ 10 ਫ਼ੀਸਦ ਡਿਸਕਾਉਂਟ! ਜਾਣੋ ਕਿਵੇਂ

 Indian Railways: ਟ੍ਰੇਨ ਤੋਂ ਸਫਰ ਕਰਨ ਉੱਤੇ ਤੁਹਾਨੂੰ ਡਿਸਕਾਉਂਟ (Train Ticket Rebate)  ਮਿਲ ਸਕਦਾ ਹੈ ਅਤੇ ਇਹ ਡਿਸਕਾਊਂਟ ਤੁਹਾਨੂੰ ਰੇਲਵੇ ਖ਼ੁਦ ਦੇਵੇਗੀ

Indian Railways: ਟਰੇਨ ਟਿਕਟ ਉੱਤੇ ਮਿਲੇਗਾ 10 ਫ਼ੀਸਦ ਡਿਸਕਾਉਂਟ! ਜਾਣੋ ਕਿਵੇਂ

ਨਵੀਂ ਦਿੱਲੀ: Indian Railways: ਟ੍ਰੇਨ ਤੋਂ ਸਫਰ ਕਰਨ ਉੱਤੇ ਤੁਹਾਨੂੰ ਡਿਸਕਾਉਂਟ (Train Ticket Rebate)  ਮਿਲ ਸਕਦਾ ਹੈ ਅਤੇ ਇਹ ਡਿਸਕਾਊਂਟ ਤੁਹਾਨੂੰ ਰੇਲਵੇ ਖ਼ੁਦ ਦੇਵੇਗੀ ਦਰਅਸਲ ਕੋਰੋਨਾ ਕਾਲ ਦੇ ਵਜ੍ਹਾ ਨਾਲ ਟ੍ਰੇਨਾਂ ਦੇ ਵਿੱਚ ਹੁਣ ਵੀ ਸੀਟਾਂ ਖਾਲੀ ਜਾ ਰਹੀਆਂ ਹਨ ਅਤੇ ਰੇਲਵੇ ਘਾਟੇ ਤੋਂ ਬਚਣ ਦੇ ਲਈ  ਆਪਣੇ ਯਾਤਰੀਆਂ ਨੂੰ ਕਿਰਾਏ ਦੇ ਵਿਚ ਛੋਟ ਦੇ ਰਿਹਾ ਹੈ. ਤਾਂ ਕਿ ਮੁਸਾਫਿਰਾਂ ਨੂੰ ਯਾਤਰਾ ਦੇ ਵਿਚ ਸੁਵਿਧਾ ਮਿਲ ਸਕੇ ਅਤੇ ਸੀਟਾਂ ਖਾਲੀ ਨਾ ਜਾਣ ਤੇ ਰੇਲਵੇ ਦੀ ਝੋਲੀ ਭਰ ਜਾਵੇ. 

1/4 ਟਰੇਨਾਂ ਦੀ ਖਾਲੀ ਬਰਥ ਉੱਤੇ 10 ਫ਼ੀਸਦ ਡਿਸਕਾਉਂਟ

  ਕਿਸੇ ਵੀ ਟ੍ਰੇਨ ਦੇ ਨਿਕਲਣ ਦੇ ਆਧਾਰਿਤ ਸਮੇਂ ਤੋਂ ਪਹਿਲਾਂ ਇਕ ਚਾਰਟ ਤਿਆਰ ਕੀਤਾ ਜਾਂਦਾ ਹੈ. ਜਿਸ ਦੇ ਵਿੱਚ ਅਗਰ ਰੇਲਵੇ ਦੇ ਕੋਲ ਬਰਥ ਖਾਲੀ ਹੈ ਤਾਂ ਉਸ ਦੇ ਉੱਤੇ 10 ਫ਼ੀਸਦ ਤੱਕ ਦੀ ਛੋਟ ਦਿੱਤੀ ਜਾ ਸਕੇਗੀ. ਇਸ ਦਾ ਫ਼ਾਇਦਾ ਟ੍ਰੇਨ ਨਿਕਲਣ ਦੇ ਅੱਧੇ ਘੰਟੇ ਪਹਿਲਾਂ ਲਏ ਗਏ  ਟਿਕਟ ਦੇ ਉੱਤੇ ਮਿਲੇਗਾ. ਮਤਲਬ ਅਗਰ ਟ੍ਰੇਨ ਦੇ ਵਿਚ ਸੀਟਾਂ ਖਾਲੀ ਹਨ ਤੇ ਤੁਸੀਂ ਟ੍ਰੇਨ ਨਿਕਲਣ ਦੇ ਅੱਧਾ ਘੰਟਾ ਪਹਿਲਾਂ ਹੀ ਆਨਲਾਈਨ (IRCTC) ਜਾਂ ਕਾਊਂਟਰ ਤੇ ਜਾ ਕੇ ਟਿਕਟ ਲੈਂਦੇ ਹੋ ਤਾਂ ਤੁਹਾਨੂੰ ਦੱਸ ਫੀਸਦੀ ਡਿਸਕਾਊਂਟ ਮਿਲੇਗਾ. ਇਹ ਸੁਵਿਧਾ ਇੰਟਰਸਿਟੀ ਦੇ ਚੇਅਰਕਾਰ ਸਣੇ ਸਪੈਸ਼ਲ  ਟ੍ਰੇਨਰ ਵਿੱਚ ਮਿਲਣੀ ਸ਼ੁਰੂ ਹੋ ਗਈ ਹੈ. 

2/4 ਰੇਲਵੇ ਨੂੰ ਨਹੀਂ ਮਿਲ ਰਹੇ ਮੁਸਾਫ਼ਿਰ

ਦਰਅਸਲ ਕੁਝ ਰੂਟਸ ਉੱਤੇ ਯਾਤਰੀਆਂ ਦੀ ਟਿਕਟ ਕਨਫਰਮ ਨਹੀਂ ਹੋ ਰਹੀ ਪਰ ਕਾਫ਼ੀ ਰੂਟਸ ਅਜਿਹੇ ਵੀ ਨੇ ਜਿਥੇ ਰੇਲਵੇ ਯਾਤਰੀਆਂ ਨੂੰ ਤਰਸ ਰਿਹਾ ਹੈ. ਇਸ ਦੀ ਵਜ੍ਹਾ ਨਾਲ ਰੇਲਵੇ ਨੂੰ ਯਾਤਰੀ ਟਰੇਨਾਂ ਨੂੰ ਕੈਂਸਲ ਕਰਨਾ ਪੈ ਰਿਹਾ ਹੈ ਜਾਂ ਫਿਰ ਘੱਟ ਚੱਕਰ ਲਗਾਏ ਜਾ ਰਹੇ ਹਨ. 

3/4 2017  ਵਿੱਚ ਸ਼ੁਰੂ ਹੋਈ ਸੀ ਸਕੀਮ

ਦਰਅਸਲ 10 ਫੀਸਦ ਛੋਟ ਦਾ ਇਹ ਨਿਯਮ 1 ਜਨਵਰੀ 2017 ਨੂੰ ਲਾਗੂ ਕੀਤਾ ਗਿਆ ਸੀ. ਰਾਜਧਾਨੀ/ਦੁਰੰਤੋ/ਸ਼ਤਾਬਦੀ ਵਰਗੀ ਟ੍ਰੇਨਾਂ ਵਿੱਚ ਇਸਦੀ ਸ਼ੁਰੂਆਤ ਕੀਤੀ ਗਈ ਸੀ. ਇਸ ਦੇ ਬਾਅਦ ਰੇਲਵੇ ਨੇ ਸਾਰੀ ਰਿਜ਼ਰਵ ਕਲਾਸ ਟ੍ਰੇਨਾਂ ਦੇ ਵਿੱਚ ਇਸ ਨੂੰ ਸ਼ੁਰੂ ਕਰ ਦਿੱਤਾ. 

4/4 10 ਫੀਸਦ ਛੋਟ ਦੇ ਲਈ ਨਿਯਮ

 
* ਤੁਹਾਨੂੰ ਟਰੇਨ ਟਿਕਟ ਉੱਤੇ  ਇਹ ਛੋਟ ਕਿਸ ਤਰ੍ਹਾਂ ਮਿਲੇਗੀ ਇਸ ਦਾ ਤਰੀਕਾ ਰੇਲਵੇ ਪਹਿਲਾਂ ਹੀ ਦੱਸ ਚੁੱਕਿਆ ਹੈ.
* 10 ਫੀਸਦ ਛੋਟ ਵਾਲਾ ਪਹਿਲਾ ਚਾਰਟ ਬਣਨ ਦੇ ਆਖ਼ਰੀ ਟਿਕਟ ਉੱਤੇ ਬੇਸਿਕ ਫੇਅਰ ਉੱਤੇ ਮਿਲੇਗੀ. 
 * ਰਿਜ਼ਰਵੇਸ਼ਨ ਫੀਸ ਸੁਪਰਫਾਸਟ ਚਾਰਜ ਅਤੇ ਸਰਵਿਸ ਟੈਕਸ ਵਗੈਰਾ ਚ ਕੋਈ ਛੋਟ ਨਹੀਂ ਮਿਲੇਗੀ, ਯਾਤਰੀ ਨੂੰ ਇਸ ਨੂੰ ਦੇਣਾ ਹੀ ਹੋਵੇਗਾ. 
* 10 ਫ਼ੀਸਦ ਦਾ ਡਿਸਕਾਉਂਟ ਉਨ੍ਹਾਂ ਖਾਲੀ ਸੀਟਾਂ ਉੱਤੇ ਵੀ ਮਿਲੇਗਾ ਜਿਸ ਨੂੰ TTE ਅਲਰਟ ਕਰਨਗੇ.

WATCH LIVE TV