ਅੰਡਾ ਖਰਾਬ ਹੈ ਜਾਂ ਫਿਰ ਸਹੀ? ਖ਼ਰੀਦਣ ਤੋਂ ਪਹਿਲਾਂ ਇਸ ਤਰ੍ਹਾਂ ਕਰੋ ਚੈੱਕ
Advertisement

ਅੰਡਾ ਖਰਾਬ ਹੈ ਜਾਂ ਫਿਰ ਸਹੀ? ਖ਼ਰੀਦਣ ਤੋਂ ਪਹਿਲਾਂ ਇਸ ਤਰ੍ਹਾਂ ਕਰੋ ਚੈੱਕ

ਵੈਸੇ ਤਾਂ ਆਂਡੇ ਨੂੰ ਤੋੜ ਕੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਖਰਾਬ ਹੈ ਜਾਂ ਫਿਰ ਸਹੀ. ਪਰ ਇਸ ਦਾ ਇੱਕ ਹੋਰ ਤਰੀਕਾ ਸੀ ਤੁਹਾਨੂੰ ਦੱਸਣ ਜਾ ਰਹੇ ਹਾਂ.
  

ਅੰਡਾ ਖਰਾਬ ਹੈ ਜਾਂ ਫਿਰ ਸਹੀ? ਖ਼ਰੀਦਣ ਤੋਂ ਪਹਿਲਾਂ ਇਸ ਤਰ੍ਹਾਂ ਕਰੋ ਚੈੱਕ

ਨਵੀਂ ਦਿੱਲੀ : ਅਕਸਰ ਅੰਡਾ ਖਰੀਦਦੇ ਹੋਏ ਸਾਡੇ ਦਿਮਾਗ ਵਿਚ ਹੁੰਦਾ ਹੈ ਕਿ ਕਿਤੇ ਇਹ ਜ਼ਿਆਦਾ ਦਿਨ ਤੋਂ ਰੱਖਿਆ ਹੋਇਆ ਜਾਂ ਫਿਰ ਖਰਾਬ ਤਾਂ ਨਹੀਂ ਹੈ ਅਜਿਹੇ ਵਿੱਚ ਕਿਸ ਤਰ੍ਹਾਂ ਪਤਾ ਲਗਾਇਆ ਜਾਵੇ ਕਿ ਅੰਡਾ ਠੀਕ ਹੈ ਜਾਂ ਫਿਰ ਨਹੀਂ ਕਿਉਂਕਿ ਅੰਡੇ ਨੂੰ ਤੋਡ਼ ਕੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਖ਼ਰਾਬ ਹੈ  ਜਾਂ ਸਹੀ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅੰਡੇ ਨੂੰ ਬਿਨਾਂ ਤੋੜੇ ਕਿਸ ਤਰ੍ਹਾਂ ਪਤਾ ਲਗਾਇਆ ਜਾਵੇ। 

ਇਸ ਤਰ੍ਹਾਂ ਕਰੋ ਚੈੱਕ- 
ਅਗਰ ਤੁਸੀਂ ਅੰਡਾ ਚੈੱਕ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਕੰਮ ਦੇ ਕਰੀਬ ਲਿਆਓ ਅਤੇ ਹਲਕਾ ਜਾਂ ਹਲਾਓ ਅਗਰ ਉਸ ਦੇ ਅੰਦਰ ਛਲਕਣ ਵਰਗੀ ਆਵਾਜ਼ ਆਵੇ ਤਾਂ ਸਮਝ ਜਾਓ ਕਿ ਅੰਡਾ ਖਰਾਬ ਹੈ. ਪਰ ਅਗਰ ਹਿਲਾਉਣ ਦੇ ਬਾਵਜੂਦ ਅੰਡੇ ਦੇ ਅੰਦਰੋਂ ਆਵਾਜ਼ ਨਹੀਂ ਆਉਂਦੀ ਤਾਂ ਉਹ ਖਾਣ ਲਾਇਕ ਹੈ ਉਥੇ ਹੀ ਦੂਜਾ ਆਸਾਨ ਤਰੀਕਾ ਹੈ ਕਿ ਅੰਡੇ ਨੂੰ ਕਿਸੇ ਭਾਂਡੇ ਵਿੱਚ ਠੰਢੇ ਪਾਣੀ ਚ ਪਾ ਕੇ  ਰੱਖ ਦੇਵੋ। ਅਗਰ ਅੰਡਾ ਬਰਤਨ ਦੀ ਤਲੀ ਹੇਠ ਬੈਠ ਜਾਂਦਾ ਹੈ ਜਾਂ ਪਾਣੀ ਚ ਡੁੱਬ ਜਾਂਦਾ ਹੈ ਤਾਂ ਉਹ ਸਹੀ ਹੈ. ਅੰਦਰੋਂ ਪਾਣੀ ਵਿਚ ਤੈਰਦਾ ਹੈ ਤਾਂ ਖਾਣ ਲਾਇਕ ਨਹੀਂ ਹੈ ਅੰਡਾ ਖਰਾਬ ਹੈ.

ਅੰਡੇ ਦੇ ਫ਼ਾਇਦੇ 
ਅੰਡਾ ਸਾਡੇ ਸਰੀਰ ਦੇ ਲਈ ਬਹੁਤ ਅੱਛਾ ਖਾਣਾ ਹੈ. ਚਾਹੇ ਠੰਢ ਦਾ ਮੌਸਮ ਹੋਵੇ ਜਾਂ ਫਿਰ ਗਰਮੀ ਇਹ ਸਾਡੇ ਸਰੀਰ ਦੇ ਲਈ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਂਦਾ ਹੈ. ਅੰਡਾ ਢਿੱਡ ਤਾਂ ਭਰਨਾ ਹੀ ਹੈ. ਪਰ ਅੱਖਾਂ ਦੇ ਲਈ ਵੀ ਬਹੁਤ ਫ਼ਾਇਦੇਮੰਦ ਹੈ.  ਅਗਰ ਅਸੀਂ ਹਰ ਰੋਜ਼ ਇਕ ਅੰਡਾ ਖਾਂਦੇ ਹਾਂ ਤਾਂ ਸਾਡੇ ਸਰੀਰ ਵਿਚ ਕੈਰੋਟੀਨਾਇਡਸ ਦੀ ਪੂਰਤੀ ਹੋ ਜਾਂਦੀ ਹੈ. ਅੰਡਾ ਖਾਣ ਦੇ ਨਾਲ ਊਰਜਾ ਪੈਦਾ ਹੁੰਦੀ ਹੈ. ਉਹ ਆਲਸ ਨੂੰ ਦੂਰ ਭਜਾਉਂਦੀ ਹੈ ਇਹ ਇਕ ਬਿਹਤਰੀਨ ਐਨਰਜੀ ਬੂਸਟਰ ਦਾ ਕਿਰਦਾਰ ਅਦਾ ਕਰਦਾ ਹੈ.  ਅੰਡੇ ਦੇ ਵਿੱਚ ਮੌਜੂਦ ਪੀਲੇ ਹਿੱਸੇ ਚ ਹਲਦੀ ਫੈਕਸ ਮੁੰਡੇ ਨੇ ਹੈਲਦੀ ਫੈਟਸ ਹੁੰਦੇ ਨੇ. ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ ਅੰਡਾ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹੈ. ਇਸ ਦੇ ਵਿੱਚ ਐਲਬਿਊਮਿਨ ਪ੍ਰੋਟੀਨ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ. ਇਸ ਤੋਂ ਇਲਾਵਾ ਵੀ ਅੰਡੇ ਦੇ ਅਣਗਿਣਤ ਫਾਇਦੇ ਹਨ. ਅੰਡੇ ਤੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਡੀ ਵੀ ਪਾਇਆ ਜਾਂਦਾ ਹੈ. ਜੋ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਜ਼ਰੂਰੀ ਹੈ.

WATCH LIVE TV

Trending news