ਦਿਹੜੀਦਾਰ ਦੀ ਜਦੋਂ ਨਿਕਲੀ ਲਾਟਰੀ, ਦੋਖੋ ਫਿਰ ਪਰਿਵਾਰ ਦੀ ਖੁਸ਼ੀ
Advertisement

ਦਿਹੜੀਦਾਰ ਦੀ ਜਦੋਂ ਨਿਕਲੀ ਲਾਟਰੀ, ਦੋਖੋ ਫਿਰ ਪਰਿਵਾਰ ਦੀ ਖੁਸ਼ੀ

ਦੁਨੀਆ ਵਿੱਚ ਕਿਸੇ ਨਾਲ ਕਿ ਹੋਣਾ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਦਿਹੜੀਦਾਰ ਦੀ ਜਦੋਂ ਨਿਕਲੀ ਲਾਟਰੀ, ਦੋਖੋ ਫਿਰ ਪਰਿਵਾਰ ਦੀ ਖੁਸ਼ੀ

ਅਜੇ ਮਹਾਜਨ/ਪਠਾਨਕੋਟ:  ਦੁਨੀਆ ਵਿੱਚ ਕਿਸੇ ਨਾਲ ਕਿ ਹੋਣਾ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਿਸਮਤ ਠੀਕ ਹੋਵੋ ਤਾ ਰੰਕ ਨੂੰ ਰਾਜਾ ਬਣਨ ਵਿੱਚ ਸਮਾਂ ਨਹੀਂ ਲੱਗਦਾ, ਅਤੇ ਜੇ ਸਮਾਂ ਮਾੜਾ ਹੋਵੇ, ਤਾਂ ਰਾਜਾ ਰੰਕ ਬਣਨ ਵੇਲੇ ਵੀ ਸਮਾਂ ਨਹੀਂ ਲੱਗਦਾ ਅਤੇ ਕੁਝ ਅਜਿਹਾ ਹੀ ਪਿੰਡ ਵਿੱਚ ਹੋ ਰਿਹਾ ਹੈ।

ਪਠਾਨਕੋਟ ਜ਼ਿਲੇ ਦੇ ਪਿੰਡ ਖਰੋਟਾ ਚ ਜਿੱਥੇ ਇੱਕ ਮਜ਼ਦੂਰ ਦੀ 1 ਕਰੋੜ ਰੁ ਦਾ ਲਾਟਰੀ ਬੰਪਰ ਇਨਾਮ ਨਿਕਲਿਆ ਹੈ, ਅਤੇ ਕੱਲ ਤੱਕ ਮਜ਼ਦੂਰੀ ਕਰਨ ਵਾਲਾ ਆਦਮੀ ਹੁਣ ਕਰੋੜਪਤੀ ਬਣ ਗਿਆ ਹੈ।

ਪਰਿਵਾਰ ਦਾ ਕੀ ਕਹਿਣਾਂ

ਜਦੋਂ ਇਸ ਬਾਰੇ ਲਾਟਰੀ ਵਿਜੇਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਲਾਟਰੀ ਹੋ ਨਿਕਲ ਆਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਉਸ ਵੱਲੋਂ ਲਾਟਰੀ ਪਾਈ ਗਈ ਸੀ ਅਤੇ ਪਹਿਲੀ ਵਾਰ ਉਸ ਦਾ ਇਨਾਮ ਨਿਕਲ ਆਇਆ ਹੈ।
ਇਨਾਮ ਦੀ ਰਾਸ਼ੀ ਨਾਲ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਪੱਧਰ ਚੰਗੀ ਜਿੰਦਗੀ ਗੁਜਾਰਨ ਦੀ ਕੋਸ਼ਿਸ਼ ਕਰੇਗਾ। ਵਿਜੇਤਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਗ਼ਰੀਬ ਸੀ ਅਤੇ ਉਨ੍ਹਾਂ ਦਾ ਬੇਟਾ ਇੱਕ ਦਿਹਾੜੀ ਕਰਕੇ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ।

WATCH LIVE TV

Trending news