ਚਮਤਕਾਰ, ਅੰਗਦਾਨ ਦੀ ਚੱਲ ਰਹੀ ਸੀ ਤਿਆਰੀ, ਉਦੋਂ ਹੀ ਮ੍ਰਿਤਕ ਦੇ ਚੱਲਣ ਲੱਗੇ ਸਾਹ, ਡਾਕਟਰ ਵੀ ਰਹਿ ਗਏ ਹੈਰਾਨ
topStorieshindi

ਚਮਤਕਾਰ, ਅੰਗਦਾਨ ਦੀ ਚੱਲ ਰਹੀ ਸੀ ਤਿਆਰੀ, ਉਦੋਂ ਹੀ ਮ੍ਰਿਤਕ ਦੇ ਚੱਲਣ ਲੱਗੇ ਸਾਹ, ਡਾਕਟਰ ਵੀ ਰਹਿ ਗਏ ਹੈਰਾਨ

ਜੇਕਰ ਕੋਈ ਸ਼ਖ਼ਸ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਹੈ ਅਚਾਨਕ ਅੰਗਦਾਨ ਤੋਂ ਪਹਿਲਾਂ ਸਾਹ ਲੈਣ ਲੱਗੇ ਤਾਂ ਇਸ ਨੂੰ ਚਮਤਕਾਰ ਹੀ ਕਿਹਾ ਜਾਏਗਾ ਇੰਗਲੈਂਡ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮ੍ਰਿਤਕ ਐਲਾਨੇ ਗਏ ਸ਼ਖ਼ਸ ਦੇ ਅੰਗਦਾਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ 

ਚਮਤਕਾਰ, ਅੰਗਦਾਨ ਦੀ ਚੱਲ ਰਹੀ ਸੀ ਤਿਆਰੀ, ਉਦੋਂ ਹੀ ਮ੍ਰਿਤਕ ਦੇ ਚੱਲਣ ਲੱਗੇ ਸਾਹ, ਡਾਕਟਰ ਵੀ ਰਹਿ ਗਏ ਹੈਰਾਨ

ਦਿੱਲੀ :  ਜੇਕਰ ਕੋਈ ਸ਼ਖ਼ਸ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਹੈ ਅਚਾਨਕ ਅੰਗਦਾਨ ਤੋਂ ਪਹਿਲਾਂ ਸਾਹ ਲੈਣ ਲੱਗੇ ਤਾਂ ਇਸ ਨੂੰ ਚਮਤਕਾਰ ਹੀ ਕਿਹਾ ਜਾਏਗਾ ਇੰਗਲੈਂਡ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮ੍ਰਿਤਕ ਐਲਾਨੇ ਗਏ ਸ਼ਖ਼ਸ ਦੇ ਅੰਗਦਾਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਅਚਾਨਕ ਉਸ ਵਿੱਚ ਜਾਨ ਆ ਗਈ 18 ਸਾਲ ਦੇ ਇਸ ਸ਼ਖਸ ਦਾ ਨਾਂ ਲੂਈਸ  ਰੌਬਰਟ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਅੰਗਦਾਨ ਤੋਂ ਠੀਕ ਪਹਿਲਾਂ ਸ਼ਖਸ ਨੇ ਆਪਣੀ ਅੱਖਾਂ ਝਟਕਾਇਆ ਅਤੇ ਸਾਹ ਲੈਣ ਲੱਗਿਆ  

ਡਾਕਟਰਾਂ ਨੇ  ਬਰੇਨ ਡੈੱਡ ਦਾ ਘੋਸ਼ਿਤ ਕੀਤਾ ਸੀ

18 ਸਾਲ ਦੇ ਲੂਈਸ ਇੰਗਲੈਂਡ ਦੇ ਸਟੈਫੋਰਡਸ਼ਾਇਰ ਤੋਂ ਨੇ ਅਤੇ 13 ਮਾਰਚ ਨੂੰ  ਐਕਸੀਡੈਂਟ ਹੋ ਗਿਆ ਸੀ ਗੱਡੀ ਦੇ ਵਿੱਚ ਧੱਕਾ ਲੱਗਣ ਤੋਂ ਬਾਅਦ ਲੂਈਸ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦੇ ਸਿਰ ਦੇ ਵਿੱਚ ਸਭ ਤੋਂ ਜਿਆਦਾ ਸੱਟਾ ਆਈਆਂ ਸੀ,  ਉਨ੍ਹਾਂ ਨੂੰ ਫੌਰਨ ਹਸਪਤਾਲ ਲੈ ਜਾਇਆ ਗਿਆ ਪਰ ਇਲਾਜ ਦੇ ਬਾਅਦ ਵੀ ਉਹ ਠੀਕ ਨਹੀਂ ਹੋਏ 4 ਦਿਨ ਦੇ ਬਾਅਦ ਉਸ ਦੀ ਫੈਮਿਲੀ ਨੂੰ ਦੱਸਿਆ ਗਿਆ ਕਿ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਡਾਕਟਰਾਂ ਨੇ ਲੂਈਸ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਦੇ ਅੰਗਾਂ ਨੂੰ ਦਾਨ ਕਰਨ ਦਾ ਫ਼ੈਸਲਾ ਲਿਆ ਲੂਈਸ ਦੇ ਪਰਿਵਾਰ ਨੇ ਸੋਚਿਆ  ਕੀ ਉਸ ਦੇ ਅੰਗਦਾਨ ਕਰਨ ਦੇ ਨਾਲ 7 ਲੋਕਾਂ ਨੂੰ ਜ਼ਿੰਦਗੀ ਮਿਲ ਜਾਏਗੀ
 
ਸਰਜਰੀ ਤੋਂ ਠੀਕ ਪਹਿਲਾਂ ਹੋਇਆ ਚਮਤਕਾਰ

 ਅੰਗਦਾਨ ਦੇ ਲਈ ਸਰਜਰੀ ਤੋਂ ਠੀਕ ਪਹਿਲਾਂ ਚਮਤਕਾਰ ਹੋਇਆ ਅਤੇ ਲੂਈਸ ਸਾਹ ਲੈਣ ਲੱਗੇ ਉਨ੍ਹਾਂ ਦੇ ਸਰੀਰ ਦੇ ਅੰਗਾਂ  ਵਿੱਚ ਹਰਕਤ ਹੋਈ ਅਤੇ ਡਾਕਟਰਾਂ ਨੇ ਵੇਖਿਆ ਕਿ ਆਪਣਾ ਸਿਰ ਵੀ ਹਿਲਾ ਰਹੇ ਨੇ  ਜਦੋਂ ਫੈਮਲੀ ਨੂੰ ਪਤਾ ਲੱਗਿਆ ਕਿ ਲੂਈਜ਼ ਹੋਸ਼ ਵਿੱਚ ਆ ਗਏ ਨੇ ਤਾਂ ਉਨ੍ਹਾਂ ਦਾ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ

ਭੈਣ ਨੇ ਰਿਕਾਰਡ ਕੀਤਾ ਵੀਡੀਓ 

ਜਦੋਂ ਲੂਈਸ ਨੇ ਸਾਹ ਲਏ ਉਦੋਂ ਉਨ੍ਹਾਂ ਦੀ ਵੀਡੀਓ  ਭੈਣ ਨੇ ਬਣਾਇਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਲੂਈਸ ਦੀ ਭੈਣ ਜੈੱਡ ਉਨ੍ਹਾਂ ਦੇ ਮਸ਼ੀਨ ਦੇ ਕੋਲ ਵੀਡੀਓ ਬਣਾ ਰਹੀ ਹੈ ਜਿਸ ਨਾਲ ਲੂਈਸ ਦੀ ਸਾਹ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ  ਜੇਠ ਜਿਵੇਂ ਹੀ ਕਹਿੰਦੀ ਹੈ ਕਿ ਲੂਈ ਕੀ ਤੁਸੀਂ ਤਿਆਰ ਹੋ ਵਨ ਟੂ ਥ੍ਰੀ ਉਦੋਂ ਹੀ ਸੈਕਿੰਡਸ ਦੇ ਵਿਚ ਮਸ਼ੀਨ ਦੇ ਇੱਕ ਬ੍ਰਾਊਨ ਲਾਈਨ ਦਿਖਾਈ ਦੇਣ ਲਗਦੀ ਹੈ ਤੇ ਉਨ੍ਹਾਂ ਦੀ ਭੈਣ ਖੁਸ਼ੀ ਨਾਲ ਚਹਿਕ ਉੱਠਦੀ ਹੈ ਹੁਣ ਪਰਿਵਾਰ ਨੂੰ ਉਨ੍ਹਾਂ ਦੇ ਇਲਾਜ ਦੇ ਖ਼ਰਚ ਦੀ ਚਿੰਤਾ ਹੈ ਜਿਸਦੇ ਲਈ ਉਨ੍ਹਾਂ ਨੇ ਗੋ ਫੰਡ ਮੀ ਨਾਂ ਦਾ ਇੱਕ   ਪੇਜ ਬਣਾਇਆ ਹੈ ਜਿਸ ਦੇ ਜ਼ਰੀਏ ਦੁਨੀਆ ਭਰ ਦੇ ਲੋਕ ਉਨ੍ਹਾਂ ਦੀ ਮਦਦ ਕਰ ਰਹੇ ਹਨ

WATCH LIVE TV

Trending news