ਲਾਇਸੈਂਸ, RC ਸਮੇਤ 18 ਸੇਵਾਵਾਂ ਲਈ ਸਰਕਾਰ ਨੇ ਬਣਾਏ ਨਵੇਂ ਨਿਯਮ, ਜਾਣ ਲਓ ਕਿਵੇਂ ਘਰ ਬੈਠੇ ਮਿੰਟਾਂ 'ਚ ਮਿਲੇਗੀ ਸੁਵਿਧਾ
Advertisement

ਲਾਇਸੈਂਸ, RC ਸਮੇਤ 18 ਸੇਵਾਵਾਂ ਲਈ ਸਰਕਾਰ ਨੇ ਬਣਾਏ ਨਵੇਂ ਨਿਯਮ, ਜਾਣ ਲਓ ਕਿਵੇਂ ਘਰ ਬੈਠੇ ਮਿੰਟਾਂ 'ਚ ਮਿਲੇਗੀ ਸੁਵਿਧਾ

ਡਰਾਇਵਿੰਗ ਲਾਇਸੈਂਸ ਬਣਵਾਉਣ ਦੇ ਲਈ ਹੁਣ ਤੁਹਾਨੂੰ RTO ਜਾਣ ਦੀ ਲੋੜ ਨਹੀਂ ਪਵੇਗੀ RTO ਨਾਲ ਜੁੜੇ 18 ਸੇਵਾਵਾਂ ਹੁਣ ਆਨਲਾਈਨ ਹੋ ਗਈਆਂ ਨੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਦੇ ਵੱਲੋਂ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ

ਬਿਨਾਂ ਪਰੇਸ਼ਾਨੀ ਤੋਂ ਮਿਲਣਗੀਆਂ ਸੁਵਿਧਾਵਾਂ

 ਦਿੱਲੀ : ਡਰਾਇਵਿੰਗ ਲਾਇਸੈਂਸ ਬਣਵਾਉਣ ਦੇ ਲਈ ਹੁਣ ਤੁਹਾਨੂੰ RTO ਜਾਣ ਦੀ ਲੋੜ ਨਹੀਂ ਪਵੇਗੀ RTO ਨਾਲ ਜੁੜੇ 18 ਸੇਵਾਵਾਂ ਹੁਣ ਆਨਲਾਈਨ ਹੋ ਗਈਆਂ ਨੇ ਸੜਕ  ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਦੇ ਵੱਲੋਂ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ RTO ਵੱਲੋਂ ਦਿੱਤੀ ਜਾਣ ਵਾਲੀ ਕਈ ਜ਼ਰੂਰੀ ਸੇਵਾਵਾਂ ਡਿਜੀਟਲ ਕਰ ਦਿੱਤੀਆਂ ਗਈਆਂ ਨੇ

ਬਿਨਾਂ ਪਰੇਸ਼ਾਨੀ ਤੋਂ ਮਿਲਣਗੀਆਂ ਸੁਵਿਧਾਵਾਂ 

ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਾਂ ਨੂੰ ਸੁਵਿਧਾਜਨਕ ਅਤੇ ਬਿਨਾਂ ਪਰੇਸ਼ਾਨੀ ਦੀ ਸੇਵਾਵਾਂ ਦੇਣ ਦੇ ਲਈ ਮੰਤਰਾਲਾ ਨਾਗਰਿਕਾਂ ਨੂੰ  ਏਜੰਸੀਆਂ ਦੇ ਰਾਹੀਂ ਸੰਪਰਕ ਰਹਿਤ ਸੇਵਾਵਾਂ ਦਾ ਲਾਹਾ ਚੁੱਕਣ ਦੇ ਲਈ ਆਧਾਰ ਦੀ ਜ਼ਰੂਰਤ ਦੇ ਬਾਰੇ ਵਿਚ ਦੱਸਣ ਲਈ ਮੀਡੀਆ ਅਤੇ ਪਬਲਿਕ ਨੋਟੀਫਿਕੇਸ਼ਨ ਦੇ ਜ਼ਰੀਏ ਪ੍ਰਚਾਰ ਦੀ ਵਿਵਸਥਾ ਕਰੇਗੀ  

ਆਧਾਰ ਤੋਂ ਡਰਾਈਵਿੰਗ ਲਾਇਸੈਂਸ ਆਰ ਸੀ ਨੂੰ ਕਰਨਾ ਹੋਵੇਗਾ ਲਿੰਕ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਅਤੇ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਆਧਾਰ ਨਾਲ ਲਿੰਕ ਕਰਨ ਦੇ ਲਈ ਕਿਹਾ ਹੈ ਇਸ ਤੋਂ ਬਾਅਦ ਹੁਣ ਆਧਾਰ ਵੈਰੀਫਿਕੇਸ਼ਨ ਦੇ ਜ਼ਰੀਏ ਆਨਲਾਈਨ ਸਰਵਿਸਿਜ਼ ਲਈ ਜਾ ਸਕਦੀ ਹੈ  ਸਰਕਾਰ ਦੇ ਇਸ ਕਦਮ ਨਾਲ ਪਾਰਟੀ ਉੱਤੇ ਲੱਗਣ ਵਾਲੀ ਭੀੜ ਤੋਂ ਨਿਜਾਤ ਮਿਲੇਗੀ ਲੋਕ ਆਧਾਰ ਲਿੰਕਡ ਵੈਰੀਫਿਕੇਸ਼ਨ ਦੇ ਨਾਲ ਕਈ ਸੇਵਾਵਾਂ ਘਰ ਬੈਠਿਆਂ ਹਾਸਲ ਕਰ ਸਕਣਗੇ  

ਇਹ 18 ਸੇਵਾਵਾਂ online ਹੋ ਗਈਆਂ

* ਆਧਾਰ ਲਿੰਕਡ ਵੈਰੀਫਿਕੇਸ਼ਨ ਜ਼ਰੀਏ 18 ਸਹੂਲਤਾਂ ਆਨ ਲਾਈਨ ਕੀਤੀਆਂ ਗਈਆਂ ਹਨ। 
* ਇਨ੍ਹਾਂ ਵਿੱਚ ਸਿਖਲਾਈ ਡਰਾਇਵਿੰਗ ਲਾਇਸੈਂਸ, 
*.ਡਰਾਈਵਿੰਗ ਲਾਇਸੈਂਸ ਦਾ ਨਵੀਨੀਕਰਣ (ਜਿਸ ਵਿੱਚ ਡਰਾਈਵਿੰਗ ਟੈਸਟ ਦੀ ਲੋੜ ਨਹੀਂ), 
*ਡੁਪਲੀਕੇਟ ਡ੍ਰਾਇਵਿੰਗ ਲਾਇਸੈਂਸ, 
* ਵਾਹਨਾਂ ਦਾ ਪਤਾ ਬਦਲਣਾ ਅਤੇ ਵਾਹਨਾਂ ਦਾ ਆਰਸੀ, 
*  ਲਾਇਸੈਂਸ ਤੋਂ ਵਾਹਨ ਸ਼੍ਰੇਣੀ ਦਾ ਸਮਰਪਣ, 
*ਅਸਥਾਈ ਵਾਹਨ ਰਜਿਸਟ੍ਰੇਸ਼ਨ ਸ਼ਾਮਲ ਹਨ।

*ਪੂਰੀ ਤਰ੍ਹਾਂ ਬਣੀਆਂ ਹੋਇਆ ਵਾਲੇ ਮੋਟਰ ਬਾਡੀ ਵਾਹਨਾਂ ਦੀ ਰਜਿਸਟਰੀਕਰਣ ਲਈ ਐਪਲੀਕੇਸ਼ਨ ਸੇਵਾਵਾਂ.

ਇਹ ਜ਼ਰੂਰੀ ਸਹੂਲਤਾਂ ਘਰ ਤੋਂ ਵੀ ਉਪਲਬਧ ਹੋਣਗੀਆਂ
1.ਦੂਜੀਆਂ ਸੇਵਾਵਾਂ ਵਿੱਚ ਰਜਿਸਟਰੀ ਦੇ ਡੁਪਲਿਕੇਟ ਸਰਟੀਫਿਕੇਟ ਜਾਰੀ ਕਰਨ ਲਈ ਅਰਜ਼ੀ, 
2.ਰਜਿਸਟ੍ਰੇਸ਼ਨ ਦੇ ਸਰਟੀਫਿਕੇਟ ਲਈ ਐਨਓਸੀ ਦੀ ਗ੍ਰਾਂਟ ਲਈ ਅਰਜ਼ੀ, 
3.ਮੋਟਰ ਵਾਹਨ ਦੀ ਮਾਲਕੀ ਦੇ ਤਬਾਦਲੇ ਦੇ ਨੋਟਿਸ, 
4.ਮੋਟਰ ਵਾਹਨ ਦੀ ਮਾਲਕੀ ਦੇ ਤਬਾਦਲੇ ਲਈ ਅਰਜ਼ੀ, 
5.ਪਤਾ ਬਦਲਣ ਦੀ ਸੂਚਨਾ ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ ਮਾਨਤਾ ਪ੍ਰਾਪਤ ਡਰਾਈਵਰ ਟ੍ਰੇਨਿੰਗ ਸੈਂਟਰ ਤੋਂ ਡਰਾਈਵਰ ਸਿਖਲਾਈ ਲਈ ਰਜਿਸਟ੍ਰੇਸ਼ਨ, 
6.ਡਿਪਲੋਮੈਟਿਕ ਅਫਸਰ ਦੀ ਮੋਟਰ ਵਾਹਨ ਦੀ ਰਜਿਸਟਰੀ ਲਈ ਅਰਜ਼ੀ, 
7.ਡਿਪਲੋਮੈਟਿਕ ਅਫਸਰ ਦੀ ਮੋਟਰ ਵਾਹਨ ਦੇ ਨਵੇਂ ਰਜਿਸਟ੍ਰੇਸ਼ਨ ਨਿਸ਼ਾਨ ਦੀ ਨਿਯੁਕਤੀ ਲਈ ਅਰਜ਼ੀ, 
8. ਕਿਰਾਇਆ-ਖਰੀਦ ਸਮਝੌਤਾ ਜਾਂ ਕਿਰਾਏ 'ਤੇ ਖ਼ਤਮ ਹੋਣ ਦੇ ਸਮਝੌਤੇ

ਬਹੁਤ ਸਾਰੇ ਡਾਕੂਮੇਂਟਸ ਨਹੀਂ ਸਿਰਫ ਆਧਾਰ ਹੀ ਹੈ ਕਾਫ਼ੀ

 ਹੁਣ ਡਰਾਇਵਿੰਗ ਲਾਇਸੈਂਸ ਅਤੇ ਗੱਡੀ ਦਾ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਕਿਸੇ ਦੂਜੇ ਦਸਤਾਵੇਜ਼ਾਂ ਦੀ ਜ਼ਰੂਰਤ ਨਹੀਂ ਹੋਵੇਗੀ ਤੁਹਾਨੂੰ ਸਿਰਫ parivahan.gov.in ਉੱਤੇ ਜਾ ਕੇ ਆਪਣੇ ਆਧਾਰ ਕਾਰਡ ਨੂੰ ਵੈਰੀਫਾਈ ਕਰਨਾ ਹੋਵੇਗਾ ਅਤੇ ਤੁਸੀਂ ਇਨ੍ਹਾਂ 18 ਸੁਵਿਧਾਵਾਂ ਦਾ ਫਾਇਦਾ ਲੈ ਸਕੋਗੇ

WATCH LIVE TV

Trending news