NHAI ਨੇ Fastag ਦਾ ਬਦਲਿਆ ਇਹ ਨਿਯਮ, ਬੈਲੰਸ ਨਾ ਹੋਣ 'ਤੇ ਵੀ ਨਹੀਂ ਰੁਕੇਗੀ ਤੁਹਾਡੀ ਗੱਡੀ
Advertisement

NHAI ਨੇ Fastag ਦਾ ਬਦਲਿਆ ਇਹ ਨਿਯਮ, ਬੈਲੰਸ ਨਾ ਹੋਣ 'ਤੇ ਵੀ ਨਹੀਂ ਰੁਕੇਗੀ ਤੁਹਾਡੀ ਗੱਡੀ

ਤੁਸੀਂ ਕਾਰ ਡਰਾਈਵ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ.

ਤੁਸੀਂ ਕਾਰ ਡਰਾਈਵ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ

ਦਿੱਲੀ : ਤੁਸੀਂ ਕਾਰ ਡਰਾਈਵ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ. ਅਗਰ ਤੁਸੀਂ ਨੈਸ਼ਨਲ ਹਾਈਵੇ 'ਤੇ ਸਫ਼ਰ ਕਰਦੇ ਹੋ ਤਾਂ ਤੁਹਾਨੂੰ (Fastag) ਵਿੱਚ ਮਿਨੀਮਮ ਬੈਲੰਸ ਰੱਖਣ ਦੀ ਹੁਣ ਜ਼ਰੂਰਤ ਨਹੀਂ ਹੈ.  NHAI ਨੇ ਪੇਸ ਚੈੱਕ ਦਾ ਚੰਗਾ ਇਸਤੇਮਾਲ ਕਰਨ ਦੇ ਲਈ ਹੁਣ ਮਿਨੀਮਮ ਬੈਲੇਂਸ (Minimum Balance)  ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹੈ,  ਹਾਲਾਂਕਿ ਇਹ ਸੁਵਿਧਾ ਸਿਰਫ ਕਾਰ, ਜੀਪ, ਵੈਨ ਦੇ ਲਈ ਹੀ ਹੈ, ਕਮਰਸ਼ਲ ਵਹੀਕਲ ਦੇ ਲਈ ਹੁਣ ਵੀ ਮਿਨੀਮਮ ਬੈਲੇਂਸ ਜ਼ਰੂਰੀ ਹੈ  

ਫਾਸਟਟੈਗ ਵਾਲੇਟ ਵਿੱਚ ਮਿਨੀਮਮ ਬੈਲੇਂਸ ਦੀ ਹੁਣ ਨਹੀਂ ਹੈ ਜ਼ਰੂਰਤ 

ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ  NHAI ਦਾ ਕਹਿਣਾ ਹੈ ਕਿ ਫਾਸਟੈਗ ਨੂੰ ਜਾਰੀ ਕਰਨ ਵਾਲੇ ਬੈਂਕ ਸਕਿਉਰਿਟੀ ਡਿਪੋਜ਼ਿਟ ਤੋਂ ਇਲਾਵਾ ਕੋਈ ਮਿਨੀਮਮ ਬੈਲੇਂਸ ਰੱਖਣਾ ਜ਼ਰੂਰੀ ਨਹੀਂ ਹੈ, ਦਰਾਸਲ ਪਹਿਲਾਂ ਬੈਂਕਾਂ ਦੇ ਵੱਲੋਂ ਫਾਸਟੈਗ ਦੇ ਵਿੱਚ ਸਕਿਉਰਿਟੀ ਡਿਪੋਜ਼ਿਟ ਤੋਂ ਇਲਾਵਾ ਮਿਨੀਮਮ ਬੈਲੰਸ ਰੱਖਣ ਦੀ ਸ਼ਰਤ ਵੀ ਸੀ, ਬੈਂਕ ਗਾਹਕ ਤੋਂ 150 ਤੋਂ ਲੈ ਕੇ 200 ਰੁਪਏ ਤੱਕ ਮਿਨੀਮਮ ਬੈਲੰਸ ਰੱਖਣ ਨੂੰ ਕਹਿੰਦੇ ਸੀ, ਫਾਸਟ ਵਾਲਟ ਵਿੱਚ ਮਿਨੀਮਮ ਬੈਲੰਸ ਨਾ ਹੋਣ ਦੀ ਵਜ੍ਹਾਂ ਨਾਲ ਟੋਲ ਪਲਾਜ਼ਾ 'ਤੇ ਯਾਤਰੀਆਂ ਨੂੰ ਅੱਗੇ ਗੱਡੀ ਲੈਕੇ ਜਾਣ ਦੀ ਇਜਾਜ਼ਤ ਨਹੀਂ ਸੀ ਮਿਲਦੀ, ਜਿਸ ਦੇ ਚਲਦੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ  

ਘੱਟ ਬੈਲੇਂਸ ਹੋਣ ਉੱਤੇ ਵੀ ਕਰ ਸਕੋਗੇ ਟੋਲ ਪਲਾਜ਼ਾ ਪਾਰ 
 
 (NHAI) ਨੇ ਹੁਣ ਫ਼ੈਸਲਾ ਕੀਤਾ ਹੈ ਕਿ ਡਰਾਈਵਰ ਨੂੰ ਹੁਣ ਟੋਲ ਪਲਾਜ਼ਾ ਤੋਂ ਲੰਘਣ ਦੇ ਉਦੋਂ ਤੱਕ ਇਜਾਜ਼ਤ ਦਿੱਤੀ ਜਾਏਗੀ। ਜਦੋਂ ਤਕ ਫਾਸਟਟੈਗ ਦੇ ਵਿਚ ਨੈਗੇਟਿਵ ਬੈਲੇਂਸ ਨਹੀਂ ਹੁੰਦਾ। ਯਾਨੀ ਅਗਰ ਫਾਸਟਟੈਗ ਅਕਾਊਂਟ ਵਿਚ ਘੱਟ ਪੈਸੇ ਹਨ  ਪਰ ਨੈਗੇਟਿਵ ਨਹੀਂ ਹਨ ਤਾਂ ਵੀ ਕਾਰ ਨੂੰ ਟੋਲ ਪਲਾਜ਼ਾ ਪਾਰ ਕਰਨ ਦੀ ਇਜਾਜ਼ਤ ਹੋਵੇਗੀ। ਭਲੇ ਹੀ ਟੋਲ ਪਲਾਜ਼ਾ ਪਾਰ ਕਰਨ ਤੋਂ ਬਾਅਦ ਫਾਸਟਟੈਗ ਅਕਾਊਂਟ ਨੈਗੇਟਿਵ ਕਿਉਂ ਨਾ ਹੋ ਜਾਵੇ। ਅਗਰ ਗਾਹਕ ਉਸ ਨੂੰ ਰੀਚਾਰਜ ਨਹੀਂ ਕਰਦਾ ਤਾਂ ਨੈਗੇਟਿਵ ਅਕਾਉਂਟ ਦੀ ਰਕਮ ਬੈਂਕ ਸਕਿਓਰਿਟੀ ਡਿਪੋਜ਼ਿਟ ਤੋਂ ਵਸੂਲ ਸਕਦਾ ਹੈ  

80 ਫੀਸਦੀ ਹੁੰਦੀ ਹੈ ਫਾਸਟੈਗ ਤੋਂ ਕਲੈਕਸ਼ਨ

 ਇਸ ਵੇਲੇ ਦੇਸ਼ ਭਰ ਵਿੱਚ  2.54 ਕਰੋੜ ਤੋਂ ਜ਼ਿਆਦਾ ਫਾਸਟੈਗ ਯੂਜ਼ਰ ਹਨ. ਨੈਸ਼ਨਲ ਹਾਈਵੇ ਉੱਤੇ ਕੁੱਲ ਟੋਲ ਕਲੈਕਸ਼ਨ ਚ ਫਾਸਟੈਗ ਦਾ ਹਿੱਸਾ 80 ਫ਼ੀਸਦੀ ਹੈ, ਇਸ ਸਮੇਂ ਪਾਸ ਟੈਗ ਦੇ ਜ਼ਰੀਏ  ਰੋਜ਼ਾਨਾ ਟੋਲ ਕੁਲੈਕਸ਼ਨ 89 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ. ਤੁਹਾਨੂੰ ਦੱਸ ਦਈਏ ਕਿ 15 ਫਰਵਰੀ 2021 ਤੋਂ ਫਾਸਟੈਗ ਜ਼ਰੀਏ ਟੋਲ ਪਲਾਜ਼ਾ 'ਤੇ ਭੁਗਤਾਨ ਜ਼ਰੂਰੀ ਹੋ ਜਾਵੇਗਾ। NHAI ਦਾ ਟੀਚਾ ਹੈ ਕਿ ਦੇਸ਼ ਭਾਰਤ ਵਿੱਚ ਟੋਲ ਪਲਾਜ਼ਾ ਉਤੇ  100 ਫੀਸਦ ਕੈਸ਼ਲੈਸ ਟੋਲ ਬਣ ਜਾਣ

Trending news