ਕੋਈ ਤੁਹਾਡੇ Aadhar Card ਦੀ ਗ਼ਲਤ ਵਰਤੋਂ ਤਾਂ ਨਹੀਂ ਕਰ ਰਿਹਾ ? ਜਾਣੋ ਇੱਕ ਕਲਿੱਕ ਨਾਲ
Advertisement

ਕੋਈ ਤੁਹਾਡੇ Aadhar Card ਦੀ ਗ਼ਲਤ ਵਰਤੋਂ ਤਾਂ ਨਹੀਂ ਕਰ ਰਿਹਾ ? ਜਾਣੋ ਇੱਕ ਕਲਿੱਕ ਨਾਲ

 ਤੁਹਾਨੂੰ ਇਹ ਚਿੰਤਾ ਰਹਿੰਦੀ ਹੈ  ਕਿ ਕਿਧਰੇ ਤੁਹਾਡੇ  ਆਧਾਰ ਦੀ ਜਾਣਕਾਰੀ ਦਾ ਗਲਤ ਇਸਤੇਮਾਲ 'ਤੇ ਨਹੀਂ ਹੋ ਰਿਹਾ, ਜੇਕਰ ਤੁਹਾਨੂੰ  ਖਦਸ਼ਾ ਹੈ ਤਾਂ ਤੁਸੀਂ ਇਹ ਪਤਾ ਲੱਗਾ ਸਕਦੇ ਹੋ ਕਿ ਆਧਾਰ ਦੀ ਵਰਤੋਂ  ਕਿੱਥੇ - ਕਿੱਥੇ ਹੋ ਰਹੀ ਹੈ

ਜੇਕਰ ਤੁਹਾਨੂੰ  ਖਦਸ਼ਾ ਹੈ ਤਾਂ ਤੁਸੀਂ ਇਹ ਪਤਾ ਲੱਗਾ ਸਕਦੇ ਹੋ ਕਿ ਆਧਾਰ ਦੀ ਵਰਤੋਂ  ਕਿੱਥੇ - ਕਿੱਥੇ ਹੋ ਰਹੀ ਹੈ

ਦਿੱਲੀ: ਮੌਜੂਦਾ ਦੌਰ ਦੇ ਵਿੱਚ ਆਧਾਰ ਕਾਰਡ ਸਭ ਤੋਂ ਜ਼ਿਆਦਾ ਜ਼ਰੂਰੀ ਦਸਤਾਵੇਜ਼ਾਂ ਵਿਚੋਂ ਇੱਕ ਹੈ, ਆਧਾਰ ਕਾਰਡ ਦੀ ਜ਼ਰੂਰਤ ਤਕਰੀਬਨ ਹਰ ਸਰਕਾਰੀ ਕੰਮਾਂ ਵਿੱਚ ਪੈ ਜਾਂਦੀ ਹੈ, ਇਸ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਯੂਜ਼ਰ ਦੀ ਬਾਇਓਮੀਟਰਿਕ ਜਾਨਕਾਰੀ ਦਰਜ ਹੁੰਦੀ ਹੈ ਪਰ ਕਈ ਵਾਰ ਤੁਹਾਨੂੰ ਇਹ ਚਿੰਤਾ ਰਹਿੰਦੀ ਹੈ  ਕਿ ਕਿਧਰੇ ਤੁਹਾਡੇ  ਆਧਾਰ ਦੀ ਜਾਣਕਾਰੀ ਦਾ ਗਲਤ ਇਸਤੇਮਾਲ 'ਤੇ ਨਹੀਂ ਹੋ ਰਿਹਾ, ਜੇਕਰ ਤੁਹਾਨੂੰ  ਖਦਸ਼ਾ ਹੈ ਤਾਂ ਤੁਸੀਂ ਇਹ ਪਤਾ ਲੱਗਾ ਸਕਦੇ ਹੋ ਕਿ ਆਧਾਰ ਦੀ ਵਰਤੋਂ  ਕਿੱਥੇ - ਕਿੱਥੇ ਹੋ ਰਹੀ ਹੈ, ਇਸ ਦੇ ਲਈ ਤੁਸੀਂ  UIDAI ਵੈੱਬਸਾਈਟ 'ਤੇ ਹੋਸਟ ਕੀਤੇ ਗਏ ਆਧਾਰ   ਇਤਿਹਾਸ ਸੇਵਾ ਦੇ ਜ਼ਰੀਏ ਇਹ ਜਾਣ ਸਕਦੇ ਹੋ ਕਿ ਤੁਹਾਡੇ ਆਧਾਰ ਕਾਰਡ ਦਾ ਇਸਤੇਮਾਲ ਕਿੱਥੇ ਕਿੱਥੇ ਕੀਤਾ ਜਾ ਰਿਹਾ ਹੈ  

ਰਜਿਸਟਰਡ ਮੋਬਾਈਲ ਨੰਬਰ ਹੈ ਜ਼ਰੂਰੀ

 ਇਸ ਸੇਵਾ ਦਾ ਫ਼ਾਇਦਾ ਚੁੱਕਣ ਦੇ ਲਈ ਰਜਿਸਟਰਡ ਮੋਬਾਈਲ ਨੰਬਰ ਜ਼ਰੂਰੀ ਹੈ. ਆਧਾਰ ਕਾਰਡ ਧਾਰਕ ਪਿਛਲੇ 6 ਮਹੀਨੇ ਵਿੱਚ ਕਿਸੇ ਵੀ ਪ੍ਰਮਾਣੀਕਰਨ ਯੂਜ਼ਰਸ ਜਾਂ ਏਜੰਸੀ ਵੱਲੋਂ ਉਸ ਦੇ ਵੱਲੋਂ ਜਾਰੀ ਕੀਤੇ ਗਏ ਪ੍ਰਮਾਣੀਕਰਨ ਰਿਕਾਰਡ ਦੇ ਡਿਟੇਲ ਵੇਖ ਸਕਦਾ ਹੈ ਕੋਈ ਵੀ ਆਧਾਰ ਕਾਰਡ ਆਪਣੇ ਆਧਾਰ ਨੰਬਰ ਵੀ ID ਦਾ ਇਸਤੇਮਾਲ ਕਰ ਕੇ ਵੈੱਬਸਾਈਟ 'ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਕਰਕੇ  UIDAI ਵੈੱਬਸਾਈਟ 'ਤੇ ਆਪਣਾ ਆਧਾਰ  ਇਤਿਹਾਸ ਦੀ ਜਾਂਚ ਕਰ ਸਕਦਾ ਹੈ, ਹਾਲਾਂਕਿ ਇੱਕ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ 50 ਰਿਕਾਰਡਸ ਦੇਖੇ ਜਾ ਸਕਦੇ ਹਨ  

ਇਸ ਤਰ੍ਹਾਂ ਜਾਂਚ ਕਰੋ ਡਾਟਾ 

1. UIDAI ਦੀ ਅਧਿਕਾਰਤ ਵੈੱਬਸਾਈਟ uidai.gov.in 'ਤੇ ਜਾਓ.

2. 'ਮੇਰਾ ਆਧਾਰ' ਵਿਕਲਪ 'ਤੇ ਕਲਿੱਕ ਕਰੋ.

3. ਇਕ ਨਵਾਂ ਸੈਕਸ਼ਨ ਖੁੱਲ੍ਹੇਗਾ, 'ਆਧਾਰ ਪ੍ਰਮਾਣਿਕਤਾ ਇਤਿਹਾਸ' 'ਤੇ ਕਲਿਕ ਕਰੋ.

4. ਆਪਣਾ ਆਧਾਰ ਨੰਬਰ  ਭਰੋ ਅਤੇ ਫ਼ੋਟੋ ਕੈਪਚਰ ਕਰੋ 

5. OTP ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜੀ ਜਾਏਗੀ.

6. OTP ਦਰਜ ਕਰੋ.

7. ਨਵੀਂ ਵਿੰਡੋ 2 ਵਿਕਲਪਾਂ ਨਾਲ ਖੁੱਲ੍ਹਣਗੀਆਂ, ਵਿੰਡੋ ਪ੍ਰਮਾਣੀਕਰਣ ਕਿਸਮ ਅਤੇ ਡੇਟਾ ਸੀਮਾ.

8. ਆਧਾਰ ਦੀ ਵਰਤੋਂ ਨਾਲ ਜੁੜੀ ਸਾਰੀ ਜਾਣਕਾਰੀ ਮਿਲ ਜਾਵੇਗੀ.

WATCH LIVE TV

Trending news