ਹੁਣ ਬਿਨਾਂ Internet Connection ਹੋ ਜਾਣਗੇ ਸਾਰੇ ਕੰਮ, Google ਨੇ ਲਾਂਚ ਕੀਤਾ ਨਵਾਂ ਐੱਪ

Google ਨੇ ਇੱਕ ਨਵਾਂ ਐਪ ਲਾਂਚ ਕੀਤਾ ਹੈ, ਇਸ ਐਪ ਦੀ ਖ਼ਾਸੀਅਤ ਇਹ ਹੈ ਕਿ ਇਸ ਦੀ ਮਦਦ ਨਾਲ ਕੋਈ ਵੀ ਯੂਜ਼ਰ ਬਿਨਾਂ bluetooth  ਅਤੇ ਬਿਨਾਂ wifi ਆਪਣੇ ਆਲੇ- ਦੁਆਲੇ ਦੇ ਸਮਾਰਟ ਫੋਨ ਸਮੇਤ ਹੋਰ ਡਿਵਾਇਸ ਨੂੰ ਕਨੈੱਕਟ ਕਰ ਪਾਣਗੇ

ਹੁਣ ਬਿਨਾਂ Internet Connection ਹੋ ਜਾਣਗੇ ਸਾਰੇ ਕੰਮ, Google ਨੇ ਲਾਂਚ ਕੀਤਾ ਨਵਾਂ ਐੱਪ
Google ਨੇ ਇੱਕ ਨਵਾਂ ਐਪ ਲਾਂਚ ਕੀਤਾ ਹੈ

ਚੰਡੀਗੜ੍ਹ : Google ਨੇ ਇੱਕ ਨਵਾਂ ਐਪ ਲਾਂਚ ਕੀਤਾ ਹੈ,  ਜਿਸ ਦਾ ਨਾਂ ਹੈ WifiNanScan। ਇਸ ਐਪ ਦੀ ਖ਼ਾਸੀਅਤ ਇਹ ਹੈ ਕਿ ਇਸ ਦੀ ਮਦਦ ਨਾਲ ਕੋਈ ਵੀ ਯੂਜ਼ਰ ਬਿਨਾਂ bluetooth  ਅਤੇ ਬਿਨਾਂ wifi ਆਪਣੇ ਆਲੇ- ਦੁਆਲੇ ਦੇ ਸਮਾਰਟ ਫੋਨ ਸਮੇਤ ਹੋਰ ਡਿਵਾਇਸ ਨੂੰ ਕਨੈੱਕਟ ਕਰ ਪਾਣਗੇ, ਆਸਾਨ ਸ਼ਬਦਾਂ 'ਚ ਸਮਝਿਆ ਜਾਵੇ ਤਾਂ ਤੁਹਾਡੇ ਮੋਬਾਈਲ 'ਚ ਨੈੱਟਵਰਕ ਨਾ ਹੋਣ ਦੇ ਬਾਵਜੂਦ ਵੀ ਇਸ ਐੱਪ ਦੀ ਮਦਦ ਨਾਲ ਇੰਟਰਨੈੱਟ ਅਤੇ ਵਾਈ-ਪਾਈ ਵਾਲੇ ਤਮਾਮ ਕੰਮ ਬੜੀ ਹੀ ਆਸਾਨੀ ਨਾਲ ਹੋ ਜਾਣਗੇ। ਯਾਨੀ ਕਿ ਇਸ ਐੱਪ ਦੀ ਮਦਦ ਨਾਲ ਬਿਨਾਂ ਨੈੱਟਵਰਕ ਦੇ ਇੱਕ ਮੋਬਾਇਲ ਤੋਂ ਦੂਜੇ ਮੋਬਾਈਲ 'ਤੇ ਡਾਟਾ ਅਤੇ ਮੈਸੇਜ ਭੇਜੇ ਜਾ ਸਕਦੇ ਨੇ,  ਕਿਸੇ ਵੀ ਪ੍ਰਿੰਟਰ 'ਤੇ ਡਾਕੂਮੈਂਟ ਵੀ ਭੇਜੇ ਜਾ ਸਕਦੇ ਨੇ, ਬਿਨਾਂ ਇੰਟਰਨੈੱਟ ਤੁਸੀਂ ਕਿਸੇ ਵੀ ਹੋਟਲ ਜਾਂ ਰੈਸਤਰਾਂ 'ਚ ਸੀਟ ਵੀ ਬੁੱਕ ਕਰਵਾ ਸਕਦੇ ਹੋ,  ਮੂਵੀ ਟਿਕਟ ਬੁੱਕ ਕਰਵਾ ਸਕਦੇ ਹੋ 

ਇਸ ਘਰ ਵਿੱਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਪੁਲਿਸ ਨੇ ਕੀਤੀ ਵੱਡੀ ਕਾਰਵਾਈ  

ਜਾਣਕਾਰੀ ਮਿਲ ਰਹੀ ਹੈ ਕਿ Google ਦਾ ਇਹ ਨਵਾਂ ਐਪ WifiNanScan Wifi Aware ਦੇ ਨਾਲ ਐਕਸਪੈਰੀਮੈਂਟ ਲਈ ਫਿਲਹਾਲ ਡਿਵਲੈਪਰਜ਼ ਲਈ ਬਣਾਇਆ ਗਿਆ ਹੈ, ਦਰਅਸਲ, Wifi Aware ਇੱਕ Neighbour Awareness Networkig ਹੈ, ਜੋ ਬਿਨਾਂ ਕਿਸੇ ਐਕਸਟਰਨਲ ਡਿਵਾਇਸ ਦੇ ਇੱਕ ਸਮਾਰਟ ਫੋਨ ਨੂੰ ਦੂਜੇ ਸਮਾਰਟ ਫੋਨ ਨਾਲ ਕਨੈੱਕਟ ਕਰਨ 'ਚ ਮਦਦ ਕਰਦਾ ਹੈ, ਇਸ ਐਪ ਨੂੰ Google Play Store ਤੋਂ ਡਾਊਨਲੋਡ ਕੀਤਾ ਜਾ ਸਕੇਗਾ, ਇਹ ਐਪ 1 ਮੀਟਰ ਤੋਂ 15 ਮੀਟਰ ਤੱਕ ਦੇ ਦਾਇਰੇ ਚ ਕੰਮ ਕਰ ਸਕੇਗਾ

WATCH LIVE TV