'ਹੁਣ ਸਾਨੂੰ ਕੈਪਟਨ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ'
Advertisement

'ਹੁਣ ਸਾਨੂੰ ਕੈਪਟਨ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ'

ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪੰਜਾਬ ਵਜ਼ਾਰਤ ਦੇ ਮੰਤਰੀ ਸਿੱਧੇ ਹੋ ਗਏ ਹਨ।

'ਹੁਣ ਸਾਨੂੰ ਕੈਪਟਨ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ'

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪੰਜਾਬ ਵਜ਼ਾਰਤ ਦੇ ਮੰਤਰੀ ਸਿੱਧੇ ਹੋ ਗਏ ਹਨ। ਪੰਜਾਬ ਵਜ਼ਾਰਤ ਦੇ ਮੰਤਰੀ ਕਿਉ ਹੋਏ 'ਕਪਤਾਨ' ਦੇ ਖਿਲਾਫ਼.... 

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖੇਮੇ ਦੇ ਵਿਧਾਇਕਾਂ ਨੇ ਅੱਜ ਮੀਟਿੰਗ ਕਰਕੇ ਸ਼ਰੇਆਮ ਐਲਾਨ ਕੀਤਾ ਹੈ ਕਿ ਹੁਣ ਸਾਨੂੰ ਕੈਪਟਨ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੈ। 

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ 
ਬਾਗੀ ਕਾਂਗਰਸੀ ਲੀਡਰਾਂ ਦੀ ਮੀਟਿੰਗ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਹੋਈ। ਇਸ ਮੀਟਿੰਗ ਵਿੱਚ ਕਈ ਮੰਤਰੀ ਤੇ ਵਿਧਾਇਕ ਸ਼ਾਮਲ ਸੀ। ਜਾਣਕਾਰੀ ਸਾਹਮਣੇ ਆਈ ਹੈ ਕਿ ਕੈਪਟਨ ਦੇ ਕੰਮ ਕਾਜ ਦੇ ਵਿਰੋਧ ਵਿੱਚ ਇਹ ਬੈਠਕ ਕੀਤੀ ਗਈ ਹੈ।

ਬਾਜਵਾ ਦਾ ਸਿੱਧਾ ਮੋਰਚਾ ਕੈਪਟਨ ਅਮਰਿੰਦਰ ਖ਼ਿਲਾਫ਼ 
ਕੈਬਨਿਟ ਮੰਤਰੀ  ਤ੍ਰਿਪਤ ਰਜਿੰਦਰ ਸਿੰਘ ਬਾਜਵਾ  ਨੇ ਗੁੱਸੇ ਵਿੱਚ ਕਿਹਾ ਕੈਪਟਨ ਅਮਰਿੰਦਰ ਅਕਾਲੀਆਂ ਨਾਲ ਮਿਲਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਕਿਹਾ  ਕਿ ਅਮਰਿੰਦਰ ਸਿੰਘ ਕਾਂਗਰਸ ਨੂੰ ਖਤਮ ਕਰ ਰਹੇਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਹਾਈ ਕਮਾਂਡ ਇੰਤਜ਼ਾਰ ਕਰੇਗੀ ਤਾਂ ਆਪਣੀ ਕਬਰ ਖੁਦ ਖੋਦੇਗੀ।

ਚਰਨਜੀਤ ਚੰਨੀ ਨੇ ਕਿਹਾ 
ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਬਰਗਾੜੀ ਕਾਂਡ, ਨਸ਼ਿਆਂ ਦਾ ਮੁੱਦਾ ਤੇ ਬਿਜਲੀ ਸਮਝੌਤੇ ਦਾ ਮਸਲਾ ਅਜੇ ਵੀ ਖੜ੍ਹਾ ਹੈ। ਇਸ ਉੱਪਰ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੱਸ ਮਾਫੀਆ, ਰੇਤ ਮਾਫੀਆ ਤੇ ਦਲਿਤਾਂ ਦੇ ਮੁੱਦੇ ਪਹਿਲਾਂ ਦੀ ਤਰ੍ਹਾਂ ਖੜ੍ਹੇ ਹਨ। ਇਹ ਨਹੀਂ ਹੋ ਸਕਦਾ ਇੰਟੈਲੀਜੈਂਸ ਨੂੰ ਪਤਾ ਨਾ ਹੋਵੇ ਸੁਮੇਧ ਸੈਣੀ ਘਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਇਸ ਮੁੱਖ ਮੰਤਰੀ ਨਾਲ ਸਾਡੇ ਮਸਲੇ ਹੱਲ ਨਹੀਂ ਹੋ ਰਹੇ। ਸਾਨੂੰ ਯਕੀਨ ਨਹੀਂ ਵਾਅਦੇ ਪੂਰੇ ਹੋਣਗੇ। ਵੱਡੇ ਚੋਣ ਵਾਅਦੇ ਹਾਲੇ ਵੀ ਅਧੂਰੇ ਹਨ। ਇਸ ਲਈ ਵਾਅਦੇ ਪੂਰੇ ਹੋਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ।

ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀਂ ਹੈ ਕਿ 5 ਤੋਂ 7 ਮੰਤਰੀ ਅਸਤੀਫ਼ਾ ਵੀ ਦੇ ਸਕਦੇ ਹਨ। ਇਹ ਮੰਤਰੀ ਅੱਜ ਸੋਨੀਆ ਗਾਂਧੀ ਨੂੰ ਮਿਲਣ ਜਾਣਗੇ।

ਕਿਹੜੇ- ਕਿਹੜੇ ਮੰਤਰੀ ਕਰਨਗੇ ਹਾਈਕਮਾਨ ਨਾਲ ਮੁਲਾਕਾਤ
ਇਨ੍ਹਾਂ ਮੰਤਰੀਆਂ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਸੁਖਬਿੰਦਰ ਸਰਕਾਰੀਆ, ਤ੍ਰਿਪਤ ਰਜਿੰਦਰ ਬਾਜਵਾ, ਚਰਨਜੀਤ ਚੰਨੀ ਤੇ ਜਨਰਲ ਸਕੱਤਰ ਪ੍ਰਗਟ ਸਿੰਘ ਦਾ ਨਾਂ ਸਾਹਮਣੇ ਆਇਆ ਹੈ।

Trending news