ਮਾਰਚ ਤੋਂ ਬੰਦ ਹੋ ਜਾਣਗੇ 5, 10 ਅਤੇ 100 ਰੁਪਏ ਦੇ ਪੁਰਾਣੇ ਨੋਟ ? ਜਾਨੋਂ ਵਾਇਰਲ ਖਬਰ ਦੀ ਸੱਚਾਈ
Advertisement

ਮਾਰਚ ਤੋਂ ਬੰਦ ਹੋ ਜਾਣਗੇ 5, 10 ਅਤੇ 100 ਰੁਪਏ ਦੇ ਪੁਰਾਣੇ ਨੋਟ ? ਜਾਨੋਂ ਵਾਇਰਲ ਖਬਰ ਦੀ ਸੱਚਾਈ

 PIB ਦੇ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਆਰ ਬੀ ਆਈ ਆਰ ਬੀ ਆਈ ਦੇ ਵੱਲੋਂ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਗਈ. 5, 10 ਅਤੇ 100 ਰੁਪਏ ਦੇ ਪੁਰਾਣੇ ਨੋਟ ਬੰਦ ਹੋਣ ਦੀ ਖਬਰ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ. 

Curtsy- PIB twitter

ਨਵੀਂ ਦਿੱਲੀ : ਸੋਸ਼ਲ ਮੀਡੀਆ ਅਤੇ ਸਾਰੇ ਨਿਊਜ਼ ਵੈੱਬਸਾਈਟਸ ਤੇ ਉੱਤੇ ਇੰਨ ਦਿੱਨੋ ਇੱਕ ਖ਼ਬਰ ਚੱਲ ਰਹੀ ਹੈ ਜਿਸਦੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਰਚ ਅਪ੍ਰੈਲ ਤੋਂ 5, 10 ਅਤੇ 100 ਰੁਪਏ ਦੇ ਪੁਰਾਣੇ ਨੋਟ ਬੰਦ ਹੋ ਜਾਣਗੇ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ  ਇਸ ਦੇ ਲਈ ਇੱਕ ਪਲਾਨ ਵੀ ਤਿਆਰ ਕੀਤਾ ਜਾ ਰਿਹਾ ਹੈ. ਇਸ ਖ਼ਬਰ ਤੋਂ ਬਾਅਦ ਜਨਤਾ ਕਾਫੀ ਪਰੇਸ਼ਾਨ ਹੈ. ਲੋਕਾਂ ਨੂੰ ਡਰ ਲੱਗ ਰਿਹਾ ਹੈ ਕਿ ਕਿਤੇ 2016 ਦੀ ਤਰ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੋਟਬੰਦੀ ਨਾ ਕਰ ਦੇਵੇ। ਇਸ ਲਈ ਹੁਣ ਆਰ ਬੀ ਆਈ ਨੇ ਇਸ ਉੱਤੇ ਖ਼ੁਦ ਜਾਣਕਾਰੀ ਦਿੱਤੀ ਹੈ.

ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਵੱਲੋਂ ਇੱਕ ਟਵੀਟ ਕਰਕੇ ਕਿਹਾ ਗਿਆ ਹੈ ਕਿ ਆਰਬੀਆਈ ਦੇ ਵੱਲੋਂ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਗਈ. 5, 10 ਅਤੇ 100 ਰੁਪਏ ਦੇ ਪੁਰਾਣੇ ਨੋਟ ਬੰਦ ਹੋਣ ਦੀ ਖਬਰ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ. ਇਸ ਤਰ੍ਹਾਂ ਦੀ ਖਬਰਾਂ ਦੇ ਉੱਤੇ ਜਨਤਾ ਧਿਆਨ ਨਾ ਦੇਵੇ।  5, 10 ਅਤੇ 100 ਰੁਪਏ ਦੇ ਪੁਰਾਣੇ ਨੋਟ ਪਹਿਲਾਂ ਜਿਵੇਂ ਹੀ ਚੱਲਦੇ ਰਹਿਣਗੇ।

 ਤੁਹਾਨੂੰ ਦੱਸ ਦਈਏ ਕਿ ਆਰਬੀਆਈ ਨੇ 2019 ਦੇ ਵਿਚ 100 ਰੁਪਏ ਦੇ ਨੋਟ ਜਾਰੀ ਕੀਤੇ ਸਨ. ਜੋ ਲੈਵੇਂਡਰ ਕਲਰ ਦੇ ਨੇ. ਇਸ ਦੇ ਇਲਾਵਾ ਉਸ ਦੇ ਪਿੱਛੇ ਹਿੱਸੇ ਵਿਚ ਰਾਣੀ ਬਾਗ ਦਾ ਚਿੱਤਰ ਹੈ. ਇਸ ਤੋਂ ਇਲਾਵਾ 10 ਰੁਪਏ ਦਾ ਨਵਾਂ ਨੋਟ ਵੀ ਬਹੁਤ ਪਹਿਲਾਂ ਬਾਜ਼ਾਰ ਵਿੱਚ ਆ ਚੁੱਕਿਆ ਹੈ. ਜਦ ਨੋਟ ਪੁਰਾਣੇ ਹੋਣ ਦੇ ਇਲਾਵਾ ਫਟ ਜਾਂਦੇ ਹਨ ਜਾਂ ਫਿਰ ਚੱਲਣ ਲਾਇਕ ਨਹੀਂ ਰਹਿੰਦੇ ਤਾਂ ਆਰਬੀਆਈ ਉਨ੍ਹਾਂ ਨੂੰ ਵਾਪਸ ਲੈ ਲੈਂਦਾ ਹੈ. ਫਿਰ ਉਹਨੇ ਹੀ ਰੇਟ ਤੇ ਨਵੇਂ ਨੋਟ ਜਾਰੀ ਕਰ ਦਿੱਤੇ ਜਾਂਦੇ ਹਨ.

 ਗੌਰਤਲਬ ਹੈ ਕਿ 8 ਨਵੰਬਰ 2016 ਨੂੰ ਦੇਸ਼ ਭਰ ਦੇ ਵਿੱਚ ਨੋਟਬੰਦੀ ਹੋਈ ਸੀ ਜਿਸ ਦੇ ਤਹਿਤ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ  ਕਰ ਦਿੱਤੇ ਗਏ ਸਨ. ਇਨ੍ਹਾਂ ਦੀ ਜਗ੍ਹਾ ਤੇ 500, 2000 ਅਤੇ 200 ਦੇ ਨਵੇਂ ਨੋਟ ਜਾਰੀ ਕੀਤੇ ਗਏ ਸੀ.

WATCH LIVE TV

Trending news