ਇਸ ਨਾਮੀ ਹਸਪਤਾਲ ਵਿੱਚ ਹੋਈ ਆਕਸੀਜਨ ਲੀਕ, ਸਪਲਾਈ ਰੁਕਣ ਨਾਲ ਹੁਣ ਤੱਕ 22 ਮੌਤਾਂ ! ਦੇਖੋ video
Advertisement

ਇਸ ਨਾਮੀ ਹਸਪਤਾਲ ਵਿੱਚ ਹੋਈ ਆਕਸੀਜਨ ਲੀਕ, ਸਪਲਾਈ ਰੁਕਣ ਨਾਲ ਹੁਣ ਤੱਕ 22 ਮੌਤਾਂ ! ਦੇਖੋ video

 ਮਹਾਰਾਸ਼ਟਰ ਦੇ ਨਾਸਿਕ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ. ਜਿਸ ਨੇ ਦਿਲ ਦਹਿਲਾ ਦਿੱਤਾ ਹੈ. ਦਰਅਸਲ ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ ਦੇ ਵਿੱਚ ਆਕਸੀਜਨ ਦੀ ਸਪਲਾਈ ਕਰਨ ਗਿਆ ਟੈਂਕਰ ਲੀਕ ਹੋ ਗਿਆ

ਹਾਦਸੇ ਵਿਚ ਹੁਣ ਤੱਕ 22 ਲੋਕਾਂ ਦੀ ਮੌਤ

ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜਾਰੀ ਹੈ ਹਰ ਦਿਨ ਕੋਰੂਨਾ ਦੇ ਨਵੇਂ ਰਿਕਾਰਡ ਸਾਹਮਣੇ ਆ ਰਹੇ ਹਨ ਇਸ ਦੇ ਚਲਦੇ ਕਈ ਸੂਬਿਆਂ ਵਿੱਚ ਆਕਸੀਜਨ ਦੀ ਕਿੱਲਤ ਹੋ ਰਹੀ ਹੈ. ਇਸ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ. ਜਿਸ ਨੇ ਦਿਲ ਦਹਿਲਾ ਦਿੱਤਾ ਹੈ. ਦਰਅਸਲ ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ ਦੇ ਵਿੱਚ ਆਕਸੀਜਨ ਦੀ ਸਪਲਾਈ ਕਰਨ ਗਿਆ ਟੈਂਕਰ ਲੀਕ ਹੋ ਗਿਆ. ਜਿਸ ਕਰਕੇ 30 ਮਿੰਟ ਆਕਸੀਜਨ ਦੀ ਸਪਲਾਈ ਰੁਕੀ ਰਹੀ ਇਸ ਵਿਚਕਾਰ ਕਈ ਮਰੀਜ਼ਾਂ ਨੇ ਆਕਸੀਜਨ ਦੀ ਘਾਟ ਦੇ ਕਾਰਨ ਦਮ ਤੋੜ ਦਿੱਤਾ.

ਹਾਦਸੇ ਵਿਚ ਹੁਣ ਤੱਕ 22 ਲੋਕਾਂ ਦੀ ਮੌਤ

ਨਾਸਿਕ ਵਿਚ ਹੋਈ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਆਕਸੀਜਨ ਲੀਕ ਹਾਦਸੇ ਵਿਚ ਹੁਣ ਤਕ ਬਾਈ ਲੋਕਾਂ ਦੀ ਜਾਨ ਗਈ ਹੈ ਜਦਕਿ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਜ਼ਾਕਿਰ ਹੁਸੈਨ ਹਸਪਤਾਲ ਦੇ ਵਿੱਚ ਆਕਸੀਜਨ ਦੀ ਕਮੀ ਦੇ ਚਲਦੇ ਮਰੀਜ਼ਾਂ ਦੀ ਮੌਤ ਹੋਈ ਇਹ ਸਾਰੇ ਮਰੀਜ਼ ਵੈਂਟੀਲੇਟਰ ਤੇ ਸਨ ਅਤੇ 35 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਫਾਇਰ ਬ੍ਰਿਗੇਡ ਨੇ ਹਾਲਾਤ ਉਤੇ ਪਾਇਆ ਕਾਬੂ ਨਾਸਿਕ ਦੇ ਜਾਕਿਰ ਹੁਸੈਨ ਹਸਪਤਾਲਾਂ ਵਿੱਚੋਂ ਆਕਸੀਜਨ ਟੈਂਕ ਲੀਕ ਹੋਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਆਕਸੀਜਨ ਗੈਸ ਫੈਲ ਗਈ ਰੈਸਕਿਊ ਦੇ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਆਉਣਾ ਪਿਆ ਅਤੇ ਹੁਣ ਹਾਲਾਤਾਂ ਤੇ ਕਾਬੂ ਪਾ ਲਿਆ ਗਿਆ ਹੈ . 

ਸੂਬਿਆਂ ਦੇ ਵਿੱਚ ਆਕਸੀਜਨ ਦੀ ਭਾਰੀ ਕਮੀ ਦੱਸ ਦਈਏ ਕਿ ਦੇਸ਼ ਦੇ ਕਈ ਸੂਬੇ ਆਕਸੀਜਨ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ ਇਨ੍ਹਾਂ ਵਿੱਚ ਪੰਜਾਬ ਰਾਜਸਥਾਨ ਦਿੱਲੀ ਮਹਾਰਾਸ਼ਟਰ ਅਤੇ ਹੋਰ ਸੂਬੇ ਵੀ ਸ਼ਾਮਲ ਹਨ ਆਕਸੀਜਨ ਦੀ ਕਮੀ ਦੇ ਕਾਰਨ ਕਈ ਮਰੀਜ਼ਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਇਸ ਤੋਂ ਬਾਅਦ ਸੂਬਾ ਸਰਕਾਰਾਂ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਹਵਾਈ ਮਾਰਗ ਦੇ ਜ਼ਰੀਏ ਆਕਸੀਜਨ ਦੀ ਸਪਲਾਈ ਸੂਬਿਆਂ ਵਿੱਚ ਕਰਾਈ ਜਾਏ ਤਾਂ ਕਿ ਮਰੀਜ਼ਾਂ ਨੂੰ ਸਹੀ ਸਮੇਂ ਤੇ ਆਕਸੀਜਨ ਮਿਲ ਸਕੇ

WATCH LIVE TV

Trending news