ਪੰਜਾਬ 'ਚ Petrol,Diesel ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ, ਜਾਣੋ ਕਿੰਨੀ ਵਧੀ ਕੀਮਤ
Advertisement

ਪੰਜਾਬ 'ਚ Petrol,Diesel ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ, ਜਾਣੋ ਕਿੰਨੀ ਵਧੀ ਕੀਮਤ

ਕੌਮਾਂਤਰੀ ਬਾਜ਼ਾਰਾਂ ਦੇ ਵਿੱਚ ਕੱਚੇ ਤੇਲ ਦੀ ਕੀਮਤਾਂ ਵਿੱਚ ਲਗਾਤਾਰ ਉਤਾਰ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ. ਜਿਸ ਦਾ ਅਸਰ ਸਿੱਧਾ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ 'ਤੇ ਪੈ ਰਿਹਾ ਹੈ

ਕੌਮਾਂਤਰੀ ਬਾਜ਼ਾਰਾਂ ਦੇ ਵਿੱਚ ਕੱਚੇ ਤੇਲ ਦੀ ਕੀਮਤਾਂ ਵਿੱਚ ਲਗਾਤਾਰ ਉਤਾਰ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ

ਚੰਡੀਗੜ੍ਹ : ਕੌਮਾਂਤਰੀ ਬਾਜ਼ਾਰਾਂ ਦੇ ਵਿੱਚ ਕੱਚੇ ਤੇਲ ਦੀ ਕੀਮਤਾਂ ਵਿੱਚ ਲਗਾਤਾਰ ਉਤਾਰ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ. ਜਿਸ ਦਾ ਅਸਰ ਸਿੱਧਾ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ 'ਤੇ ਪੈ ਰਿਹਾ ਹੈ.  ਲਗਾਤਾਰ ਤੀਜੇ ਦਿਨ  ਪੈਟਰੋਲ ਦੇ ਰੇਟ 30 ਪੈਸੇ ਦਾ ਇਜ਼ਾਫ਼ਾ ਦੇਖਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਵੱਖ ਵੱਖ ਥਾਵਾਂ 'ਤੇ ਪੈਟਰੋਲ (Petrol) ਅਤੇ ਡੀਜ਼ਲ (Diesel) ਦੇ ਰੇਟ ਦੇ ਵਿੱਚ ਕਾਫੀ ਉਛਾਲ ਆਇਆ ਹੈ. 

ਪੰਜਾਬ ਦੇ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 

ਪੰਜਾਬ ਦੀ ਜੇਕਰ ਗੱਲ ਕੀਤੀ ਜਾਏ ਤਾਂ ਜਲੰਧਰ ਵਿੱਚ ਪੈਟਰੋਲ ਦੀ ਕੀਮਤ 88.89 ਰੁਪਏ ਅਤੇ ਡੀਜ਼ਲ ਦੀ ਕੀਮਤ 79.74 ਰੁਪਏ ਹੈ, ਅੰਮ੍ਰਿਤਸਰ ਵਿਖੇ ਪੈਟਰੋਲ ਦੀ ਕੀਮਤ 89.51 ਅਤੇ ਡੀਜ਼ਲ ਦੀ ਕੀਮਤ 80.31 ਰੁਪਏ ਹੈ, ਲੁਧਿਆਣਾ ਸ਼ਹਿਰ ਚ ਪੈਟਰੋਲ ਦੀ ਕੀਮਤ 89.40 ਰੁਪਏ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 80.24 ਰੁਪਏ ਫੀ ਲੀਟਰ ਹੈ, ਪਟਿਆਲਾ 'ਚ ਪੈਟਰੋਲ ਦੀ ਕੀਮਤ 89.32 ਰੁਪਏ ਅਤੇ ਡੀਜ਼ਲ ਦੀ ਕੀਮਤ 80.13 ਰੁਪਏ ਫੀ ਲੀਟਰ ਦਰਜ ਕੀਤੀ ਗਈ ਹੈ, ਮੁਹਾਲੀ 'ਚ ਪੈਟਰੋਲ ਦੀ ਕੀਮਤ 89.80 ਰੁਪਏ ਅਤੇ ਡੀਜ਼ਲ ਦੀ ਕੀਮਤ 80.57 ਰੁਪਏ ਫੀ ਲੀਟਰ ਹੈ

ਮੈਟਰੋ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 

ਆਇਲ ਮਾਰਕੀਟਿੰਗ ਕੰਪਨੀਆਂ ਨੇ ਵੀਰਵਾਰ ਨੂੰ ਸਾਰੇ ਮੈਟਰੋ ਸ਼ਹਿਰਾਂ ਚ ਪੈਟਰੋਲ ਡੀਜ਼ਲ ਦੀ ਕੀਤਮ ਵਿੱਚ 22 ਤੋਂ 25 ਅਤੇ 28 ਤੋਂ 31 ਪੈਸਿਆਂ ਦਾ ਵਾਧਾ ਕੀਤੀ ਹੈ, ਜਿਸ ਕਰਕੇ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 87.85 ਰੁਪਏ  ਫੀ ਲਿਟਰ ਅਤੇ ਡੀਜ਼ਲ ਦੀ ਕੀਮਤ 78.03 ਰੁਪਏ ਫੀ ਲੀਟਰ 'ਤੇ ਪਹੁੰਚ ਗਈ ਹੈ,ਸੁਪਨਿਆਂ ਦਾ ਸ਼ਹਿਰ ਮੁੰਬਈ ਦੇ ਵਿਚ ਪੈਟਰੋਲ 94.36 ਰੁਪਏ ਅਤੇ ਡੀਜ਼ਲ 84.94 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ. ਸਾਲ 2021 ਵਿੱਚ ਹੁਣ ਤੱਕ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 15 ਵਾਰ ਵਾਧਾ ਹੋ ਚੁੱਕਿਆ ਹੈ ਅਤੇ ਹੁਣ ਤਕ ਤਕਰੀਬਨ 4 ਰੁਪਏ ਮਹਿੰਗਾ ਹੋ ਚੁੱਕਿਆ ਹੈ.  

WATCH LIVE TV

Trending news