ਪੰਜਾਬ 'ਚ ਕਰਫਿਊ ਦੌਰਾਨ ਨਾਈਟ ਪਾਰਟੀ 'ਤੇ ਪੁਲਿਸ ਨੇ ਕੀਤੀ ਕਰਵਾਈ
Advertisement

ਪੰਜਾਬ 'ਚ ਕਰਫਿਊ ਦੌਰਾਨ ਨਾਈਟ ਪਾਰਟੀ 'ਤੇ ਪੁਲਿਸ ਨੇ ਕੀਤੀ ਕਰਵਾਈ

 ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵੱਧ ਰਹੀਂ ਹੈ, ਜਿਸ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ।

ਪੰਜਾਬ 'ਚ ਕਰਫਿਊ ਦੌਰਾਨ ਨਾਈਟ ਪਾਰਟੀ 'ਤੇ ਪੁਲਿਸ ਨੇ ਕੀਤੀ ਕਰਵਾਈ

ਬੀਮਲ  ਸ਼ਰਮਾ/ਰੂਪਨਗਰ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵੱਧ ਰਹੀਂ ਹੈ, ਜਿਸ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਦਿੱਲੀ ਚ ਸਰਕਾਰ ਨੇ 1 ਹਫਤੇ ਦਾ ਲੌਕਡਾਊਨ ਲੱਗਾ ਦਿੱਤਾ ਸੀ।
ਇਸ ਦੌਰਾਨ ਪੰਜਾਬ ਚ ਰੋਜ਼ਾਨਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦੇਖਦੇ ਹੋਏ ਪੰਜਾਬ ਸਰਕਾਰ ਨੇ ਨਾਇਟ ਕਰਫਿਊ ਲੱਗਇਆ ਹੋਇਆ ਹੈ, ਇਸ ਦੌਰਾਨ ਰੂਪਨਗਰ ਦੇ ਸ਼ਹਿਰ ਤੋਂ ਖ਼ਬਰ ਸਾਹਮਣੇ ਆ ਰਹੀਂ ਹੈ, ਜਿੱਥੇ ਕਰਫਿਊ ਦੇ ਦੌਰਾਨ ਹੋਟਲ ਦੇ ਵਿੱਚ ਨਾਈਟ ਪਾਰਟੀ ਚੱਲ ਰਹੀ ਸੀ , ਤੇ ਪੁਲੀਸ ਵੱਲੋਂ ਮੌਕੇ 'ਤੇ ਰੇਡ ਕਰਦੇ ਹੋਏ ਹੋਟਲ ਮਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ । 

ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਰਵਾਈ
ਪੁਲਿਸ ਵੱਲੋਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ । ਇਹ ਹੋਟਲ  ਮਾਜਰੀ ਨਾਨਕਪੁਰਾ ਭਾਖੜਾ ਨਹਿਰ ਦੇ ਨਾਲ ਸਥਿਤ ਹੈ । ਹੋਟਲ ਮਾਲਕ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੇ ਨਿਯਮਾਂ ਨੂੰ ਲੈ ਕੇ ਜਾਰੀ ਗਾਈਡਲਾਈਨਜ਼ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਹੋਟਲ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਡੀਐਸਪੀ ਰੂਪਨਗਰ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੇ ਮੁਤਾਬਿਕ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਜਿਸ ਹੋਟਲ ਵਿਚ ਪਾਰਟੀ ਚੱਲ ਰਹੀ ਸੀ ਮਾਲਕ ਤੇ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ। 

WATCH LIVE TV

 

Trending news