ਡੋਨਾਲਡ ਟਰੰਪ ਦੇ ਟਵਿੱਟਰ 'ਤੇ ਬੈਨ ਹੁੰਦਿਆਂ ਹੀ ਫਾਲੋਅਰਸ ਦੀ ਰੇਸ ਵਿਚ ਸਭ ਤੋਂ ਅੱਗੇ ਹੋਏ PM ਨਰੇਂਦਰ ਮੋਦੀ,ਦੁਨੀਆ ਚ ਬਣੇ ਨੰਬਰ-1

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਬੈਨ ਹੋ ਗਿਆ. ਇਸ ਦੇ ਨਾਲ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ  ਮੋਦੀ ਦੇ ਲਈ ਖੁਸ਼ਖਬਰੀ ਆਈ ਹੈ.

ਡੋਨਾਲਡ ਟਰੰਪ ਦੇ ਟਵਿੱਟਰ 'ਤੇ ਬੈਨ ਹੁੰਦਿਆਂ ਹੀ ਫਾਲੋਅਰਸ ਦੀ ਰੇਸ ਵਿਚ ਸਭ ਤੋਂ ਅੱਗੇ ਹੋਏ PM ਨਰੇਂਦਰ ਮੋਦੀ,ਦੁਨੀਆ ਚ ਬਣੇ ਨੰਬਰ-1

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਬੈਨ ਹੋ ਗਿਆ. ਇਸ ਦੇ ਨਾਲ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ  ਮੋਦੀ ਦੇ ਲਈ ਖੁਸ਼ਖਬਰੀ ਆਈ ਹੈ. ਹੁਣ ਪ੍ਰਧਾਨਮੰਤਰੀ ਮੋਦੀ ਦੁਨੀਆ ਦੇ ਟਵਿੱਟਰ ਉੱਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਰਾਜਨੇਤਾ ਬਣ ਗਏ ਹਨ.
 ਪ੍ਰਧਾਨ ਮੰਤਰੀ ਮੋਦੀ ਨੇ ਬਣਾਇਆ ਨਵਾਂ ਰਿਕਾਰਡ
 ਕੁੱਝ ਦਿਨ ਪਹਿਲਾਂ ਤੱਕ ਇਹ ਖ਼ਿਤਾਬ ਡੋਨਾਲਡ ਟਰੰਪ ਦੇ ਨਾਮ ਸੀ ਅਤੇ ਪੀਐਮ ਮੋਦੀ ਟਵਿੱਟਰ ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਨੇਤਾਵਾਂ ਦੀ ਲਿਸਟ ਵਿੱਚ ਦੂਜੇ ਨੰਬਰ 'ਤੇ ਸੀ. ਪਰ ਅਮਰੀਕੀ ਸੰਸਦ ਦੇ ਵਿੱਚ ਆਪਣੇ ਸਮਰਥਕਾਂ ਨੂੰ ਹਿੰਸਾ ਦੇ ਲਈ ਭੜਕਾਉਣ ਦੇ ਦੋਸ਼ ਵਿਚ  ਟਵਿੱਟਰ ਵੱਲੋਂ ਟਰੰਪ ਉਤੇ ਕਾਰਵਾਈ ਕੀਤੀ ਗਈ. ਜੋ ਕਿ ਅਣਜਾਣੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਨਵਾਂ ਰਿਕਾਰਡ ਦੇ ਗਈ ਹੈ.

karnal: ਹਰਿਆਣਾ ਦੇ CM ਦਾ ਭਾਰੀ ਵਿਰੋਧ,ਕਿਸਾਨਾਂ ਨੇ ਹੈਲੀਪੈਡ ਅਤੇ ਰੈਲੀ ਦੇ ਮੰਚ 'ਤੇ ਕੀਤੀ ਤੋੜਫੋੜ,ਅੱਥਰੂ ਗੈਸ ਅਤੇ ਵਾਟਰ ਕੈਨਨ ਨਾਲ ਰੋਕਣ ਦੀ ਕੋਸ਼ਿਸ਼ ਰਹੀ ਨਾਕਾਮ 

ਟਵਿੱਟਰ ਉੱਤੇ ਹਨ ਇੰਨੇ ਫਾਲੋਅਰਸ
ਦੱਸ ਦੇਈਏ ਕਿ ਟਵਿੱਟਰ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 88.7 ਮਿਲੀਅਨ ਯਾਨੀ ਕਰੀਬ 8 ਕਰੋਡ਼ 87 ਲੱਖ ਫਾਲੋਅਰਸ ਸਨ. ਜਦ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ 64.7 ਮਿਲੀਅਨ ਯਾਨੀ ਕਿ ਕਰੀਬ 6 ਕਰੋੜ 47 ਲੱਖ ਫਾਲੋਅਰਸ ਹਨ. ਹਾਲਾਂਕਿ ਪ੍ਰਧਾਨਮੰਤਰੀ ਨਰੇਂਦਰ  ਮੋਦੀ ਅਤੇ ਟ੍ਰੰਪ ਤੋਂ ਜ਼ਿਆਦਾ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਟਵਿੱਟਰ ਉੱਤੇ ਫਾਲੋਅਰਸ ਸਨ. ਬਰਾਕ ਓਬਾਮਾ ਦੇ ਟਵਿੱਟਰ ਉੱਤੇ 127.9 ਯਾਨੀ ਕਰੀਬ 12 ਕਰੋੜ 79 ਲੱਖ ਫ਼ਾਲੋਅਰਜ਼ ਸਨ. ਪਰ ਓਬਾਮਾ ਫਿਲਹਾਲ ਨਾ ਕਿਸੇ ਅਹੁਦੇ 'ਤੇ ਹਨ ਅਤੇ ਨਾ ਹੀ ਐਕਟਿਵ ਰਾਜਨੇਤਾ. ਇਸ ਲਈ ਪ੍ਰਧਾਨਮੰਤਰੀ ਮੋਦੀ ਇਸ ਲਿਸਟ ਵਿੱਚ ਸਭ ਤੋਂ ਅੱਗੇ ਨਿਕਲ ਗਏ ਹਨ.

WATCH LIVE TV