ਸੋਸ਼ਲ ਮੀਡੀਆ 'ਤੇ ਛਾਈ ਪੰਜਾਬ ਪੁਲਿਸ ਦੀ ਗਾਇਕਾ ਹਰਵਿੰਦਰ ਕੌਰ। ਵੇਖੋ ਵੀਡਿਓ
Advertisement

ਸੋਸ਼ਲ ਮੀਡੀਆ 'ਤੇ ਛਾਈ ਪੰਜਾਬ ਪੁਲਿਸ ਦੀ ਗਾਇਕਾ ਹਰਵਿੰਦਰ ਕੌਰ। ਵੇਖੋ ਵੀਡਿਓ

ਕਹਿੰਦੇ ਨੇ ਕਿ ਤੁਹਾਡਾ ਹੁਨਰ ਤੁਹਾਡੀ ਪਛਾਣ ਬਣਦਾ ਹੈ। ਅਜਿਹਾ ਹੀ ਹੋਇਆ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਨਾਲ। ਹਾਲ ਹੀ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਮਿਰਜ਼ਾ ਗਾਉਂਦੀ ਦੀ ਵੀਡਿਓ ਵਾਇਰਲ ਹੋਈ ਹੈ।

ਮਹਿਲਾ ਪੁਲਿਸ ਮੁਲਾਜ਼ਮ ਦੀ ਮਿਰਜ਼ਾ ਗਾਉਂਦੀ ਦੀ ਵੀਡਿਓ ਵਾਇਰਲ ਹੋਈ ਹੈ

ਚੰਡੀਗੜ੍ਹ: ਕਹਿੰਦੇ ਨੇ ਕਿ ਤੁਹਾਡਾ ਹੁਨਰ ਤੁਹਾਡੀ ਪਛਾਣ ਬਣਦਾ ਹੈ। ਅਜਿਹਾ ਹੀ ਹੋਇਆ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਨਾਲ। ਹਾਲ ਹੀ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਮਿਰਜ਼ਾ ਗਾਉਂਦੀ ਦੀ ਵੀਡਿਓ ਵਾਇਰਲ ਹੋਈ ਹੈ। ਲੋਕਾਂ ਵੱਲੋਂ ਵੀ ਇਹ ਵੀਡਿਓ ਖਾਸੀ ਪਸੰਦ ਕੀਤੀ ਜਾ ਰਹੀ ਹੈ। ਦਰਅਸਲ ਇਸ ਵੀਡਿਓ ਵਿੱਚ ਮਹਿਲਾ ਕਾਂਸਟੇਬਲ ਹਰਵਿੰਦਰ ਕੌਰ ਪੰਜਾਬੀ ਲੋਕ ਗੀਤ ਮਿਰਜ਼ਾ ਗਾ ਰਹੀ ਹੈ। ਤੇ ਜਿਸ ਖ਼ੂਬਸੂਰਤੀ ਨਾਲ ਉਸਨੇ ਮਿਰਜ਼ਾ ਗਾਇਆ ਹੈ, ਕੋਈ ਵੀ ਉਸਦੀ ਤਾਰੀਫ਼ ਕਰੇ ਬਗੈਰ ਰਹਿ ਨਹੀਂ ਪਾ ਰਿਹਾ।

ਕਾਂਸਟੇਬਲ ਹਰਵਿੰਦਰ ਕੌਰ ਦਸੂਹਾ ਦੀ ਰਹਿਣ ਵਾਲੀ ਹੈ। ਜਾਣਕਾਰੀ ਮੁਤਾਬਕ ਹਰਵਿੰਦਰ ਕੌਰ ਨੇ ਸੰਗੀਤ ਦੀ ਪੜ੍ਹਾਈ ਕੀਤੀ ਹੈ। ਉਹ ਦੱਸਦੇ ਹਨ ਕਿ ਉਹ ਕਾਲਜ ਵਿੱਚ ਹੀ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਸਨ ਤੇ ਸਟੇਜ 'ਤੇ ਗੀਤ ਗਾਕੇ ਇਸ ਸ਼ੌਂਕ ਨੂੰ ਪੂਰਾ ਕਰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਨੌਕਰੀ ਦੀ ਪੇਸ਼ਕਸ਼ ਹੋਈ। ਉਨ੍ਹਾਂ ਨੇ 18 ਸਾਲ ਤੋਂ ਵੀ ਘੱਟ ਉਮਰ ਵਿੱਚ ਪੰਜਾਬ ਪੁਲਸ ਦੇ ਕਲਚਰਲ ਡਿਪਾਰਟਮੈਂਟ ਵਿੱਚ ਬਤੌਰ ਸਿੰਗਰ ਜੁਆਇਨ ਕੀਤਾ। ਇਸ ਨਾਲ ਪੰਜਾਬ ਦੇ ਵਿਰਸੇ ਨੂੰ ਸੁਰਜੀਤ ਰੱਖਣ ਲਈ, ਉਸ ਨੂੰ ਬਚਾਏ ਰੱਖਣ ਲਈ ਅਤੇ ਨੌਜਵਾਨਾਂ ਨੂੰ ਸੇਧ ਦੇਣ ਲਈ ਉਹ ਅਪਣੀਆਂ ਸੇਵਾਂਵਾਂ ਦੇ ਰਹੇ ਹਨ। ਚੰਗੇ ਗਾਣਿਆਂ ਦੇ ਨਾਲ ਜੁੜਨਾ,  ਚੰਗਾ ਸੁਣਨਾ, ਅਤੇ ਪੰਜਾਬ ਪੁਲੀਸ ਦਾ ਪ੍ਰਚਾਰ ਕਰਨ ਲਈ ਉਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ।

ਹਰਵਿੰਦਰ ਨੇ ਦੱਸਿਆ ਕਿ ਪੰਜਾਬੀ ਵਿਰਸਾ ਦਰਸਾਉਂਦੇ ਹੋਏ ਇਹ ਮਿਰਜ਼ਾ ਵੀ ਉਨ੍ਹਾਂ ਨੇ ਦੀਵਾਲੀ ਮੌਕੇ ਗਾਇਆ ਸੀ। ਇਸ ਦੌਰਾਨ ਜਿੱਥੇ ਉਨ੍ਹਾਂ ਦੀ ਡਿਊਟੀ ਲੱਗੀ ਸੀ ਉੱਥੇ ਸਾਰੇ ਲੋਕ ਇਕੱਠੇ ਹੋਏ ਤੇ ਉਨ੍ਹਾਂ ਨੂੰ ਇਸ ਗੀਤ ਦੀ ਫਰਮਾਇਸ਼ ਕਰਨ ਲੱਗੇ। ਹਾਲਾਂਕਿ ਉਸ ਵੇਲੇ ਕੁੱਝ ਲੋਕਾਂ ਵੱਲੋਂ ਇਸ ਵੀਡੀਓ ਨੂੰ ਨਿੰਦਿਆ ਵੀ ਗਿਆ ਸੀ। ਤਾਂ ਫੇਰ ਇਸ ਦਾ ਜਵਾਬ ਦਿੰਦਿਆਂ ਹਰਵਿੰਦਰ ਨੇ ਦੱਸਿਆ ਸੀ ਕਿ ਸ਼ਾਇਦ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਪੰਜਾਬ ਪੁਲਿਸ ਦਾ ਵੀ ਕਲਚਰਲ ਡਿਪਾਰਟਮੈਂਟ ਹੁੰਦਾ ਹੈ। ਇਸ ਵਿੱਚ ਉਹ ਸੇਵਾਵਾਂ ਦੇ ਰਹੇ ਹਨ ਅਤੇ ਇਸ ਡਿਪਾਰਟਮੈਂਟ ਵਿੱਚ ਉਨ੍ਹਾਂ ਦੀ ਭਰਤੀ ਹੀ ਬਤੌਰ ਸਿੰਗਰ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਡਿਊਟੀ 24 ਘੰਟੇ ਦੀ ਹੁੰਦੀ ਹੈ। ਤੇ ਇਸ ਵਿੱਚ ਕੋਈ ਮਾੜੀ ਗੱਲ ਨਹੀਂ। ਸਭ ਤੋਂ ਚੰਗੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਚੰਗੀ ਗਾਇਕੀ ਦੇ ਨਾਲ ਅੱਜ ਦੇ ਸਮਾਜ ਨੂੰ ਜੋੜਨਾ ਚਾਹੁੰਦੀ ਹੈ। ਪੰਜਾਬ ਦਾ ਵਿਰਸਾ, ਪੰਜਾਬ ਦੇ ਲੋਕ ਗੀਤ ਦੇਸ਼-ਵਿਦੇਸ਼ ਵਿੱਚ ਪਹੁੰਚਾਉਣਾ ਚਾਹੁੰਦੀ ਹੈ। ਇਸੇ ਲਈ  ਪੰਜਾਬ ਪੁਲਿਸ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹਰਵਿੰਦਰ ਕੌਰ ਇਨ੍ਹਾਂ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਤਾਇਨਾਤ ਹੈ।

WATCH LIVE TV

Trending news