ਪੰਜਾਬ 'ਚ ਹੁਣ Driving Licence ਤੇ Rc ਲਈ ਨਹੀਂ ਖਾਣੇ ਪੈਣਗੇ ਧੱਕੇ,ਸਰਕਾਰ ਨੇ ਬਦਲਿਆਂ ਇਹ ਨਿਯਮ

ਡਰਾਇਵਿੰਗ ਲਾਈਸੈਂਸ (Driving Licence)  ਅਤੇ RC ਬਣਵਾਉਣ ਦੇ ਲਈ ਕਲਰਕ ਅਤੇ RTA ਦੀ ID ਤੋਂ ਡਾਕੂਮੈਂਟ ਵੈਰੀਫਾਈ ਕਰਵਾਉਣ ਦੀ ਹੁਣ ਜ਼ਰੂਰਤ ਨਹੀਂ, ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਆਨਲਾਈਨ ਫਾਰਮ ਭਰਨ ਦੇ ਨਾਲ ਨਾਲ ਪੋਰਟਲ 'ਤੇ  ਡੈਸ਼ਬੋਰਡ ਦੀ ਆਪਸ਼ਨ ਵੀ ਮਿਲਣ ਜਾ ਰਹੀ ਹੈ.

ਪੰਜਾਬ 'ਚ ਹੁਣ Driving Licence ਤੇ Rc ਲਈ ਨਹੀਂ ਖਾਣੇ ਪੈਣਗੇ ਧੱਕੇ,ਸਰਕਾਰ ਨੇ ਬਦਲਿਆਂ ਇਹ ਨਿਯਮ
ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਆਨਲਾਈਨ ਫਾਰਮ ਭਰਨ ਦੇ ਨਾਲ ਨਾਲ ਪੋਰਟਲ 'ਤੇ ਡੈਸ਼ਬੋਰਡ ਦੀ ਆਪਸ਼ਨ ਵੀ ਮਿਲਣ ਜਾ ਰਹੀ ਹੈ

ਚੰਡੀਗੜ੍ਹ:  ਡਰਾਇਵਿੰਗ ਲਾਇਸੈਂਸ ਅਤੇ RC ਦੇ ਲਈ ਪਹਿਲਾਂ ਬਹੁਤ ਧੱਕੇ ਖਾਣੇ ਪੈਂਦੇ ਸਨ, ਦਸਤਾਵੇਜ਼ ਦੀ ਜਾਂਚ ਨੂੰ ਕਈ-ਕਈ ਦਿਨ ਲੱਗ ਜਾਂਦੇ ਸਨ, ਜਿਸ ਦੀ ਵਜ੍ਹਾਂ ਕਰਕੇ ਲੋਕ ਏਜੰਟਾਂ ਦਾ ਸਹਾਰਾ ਲੈਂਦੇ ਨੇ, ਇਸ ਨਾਲ ਭ੍ਰਿਸ਼ਟਾਚਾਰ ਵੀ ਵਧ ਦਾ ਸੀ ਪਰ ਹੁਣ ਟਰਾਂਸਪੋਰਟ ਮਹਿਕਮੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ, ਡਰਾਇਵਿੰਗ ਲਾਈਸੈਂਸ (Driving Licence)  ਅਤੇ RC ਬਣਵਾਉਣ ਦੇ ਲਈ ਕਲਰਕ ਅਤੇ RTA ਦੀ ID ਤੋਂ ਡਾਕੂਮੈਂਟ ਵੈਰੀਫਾਈ ਕਰਵਾਉਣ ਦੀ ਹੁਣ ਜ਼ਰੂਰਤ ਨਹੀਂ,ਟਰਾਂਸਪੋਰਟ ਡਿਪਾਰਟਮੈਂਟ  ਵੱਲੋਂ ਆਨਲਾਈਨ ਫਾਰਮ ਭਰਨ ਦੇ ਨਾਲ ਨਾਲ ਪੋਰਟਲ 'ਤੇ  ਡੈਸ਼ਬੋਰਡ ਦੀ ਆਪਸ਼ਨ ਵੀ ਮਿਲਣ ਜਾ ਰਹੀ ਹੈ.

ਡੈਸ਼ਬੋਰਡ ਆਪਸ਼ਨ ਨਾਲ ਕੰਮ 'ਤੇ ਰੱਖੀ ਜਾ ਸਕੇਗੀ ਨਜ਼ਰ 

ਡੈਸ਼ਬੋਰਡ ਆਪਸ਼ਨ ਨਾਲ ਪੂਰੇ ਕੰਮ ਦੀ ਮੋਨੀਟਰਿੰਗ ਹੋ ਸਕੇਗੀ। ਅਗਰ ਕੋਈ ਅਧਿਕਾਰੀ ਸਮੇਂ ਸਿਰ ਡਾਕੂਮੈਂਟ ਅਪਰੂਵਲ ਅਤੇ ਵੈਰੀਫਾਈ ਨਹੀਂ ਕਰਦਾ ਅਤੇ ਰੈੱਡ ਫੈਲਗ ਨਜ਼ਰ ਆਵੇਗਾ ਜਿਸ ਨਾਲ ਇਹ ਪਤਾ ਲੱਗੇਗਾ  ਕਿ ਕਿਸ ਵਿਅਕਤੀ ਨੂੰ ਕੀ ਕੰਮ ਦਿੱਤਾ ਸੀ ਤੇ ਕਿਹੜਾ ਕੰਮ ਪੈਂਡਿੰਗ ਹੈ ਅਤੇ ਕਿੰਨੇ ਸਮੇਂ ਤੋਂ ਪੈਂਡਿੰਗ ਹੈ,ਹੁਣ ਇਹ 10ਦਿਨਾਂ ਦੇ ਵਿੱਚ ਖ਼ਤਮ ਹੋ ਜਾਵੇਗੀ।  

ਚੰਡੀਗੜ੍ਹ ਵਿੱਚ ਹੋਵੇਗੀ ਪ੍ਰਿੰਟ 

  ਆਨਲਾਈਨ ਫਾਰਮ ਭਰਨ ਦਾ ਪ੍ਰੋਸੈੱਸ ਸ਼ੁਰੂ ਕੀਤਾ ਗਿਆ ਹੈ, ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਪ੍ਰਿਨਟਿੰਗ ਦਾ ਵੀ ਕੰਮ ਸ਼ੁਰੂ ਹੋ ਗਿਆ ਹੈ. ਜਿਨ੍ਹਾਂ ਲੋਕਾਂ ਨੇ ਆਨਲਾਈਨ ਪੋਸਟ ਫੀਸ 35 ਰੁਪਏ ਜਮਾ ਕਰਵਾਈ ਹੈ.  ਉਨ੍ਹਾਂ ਦੇ ਘਰ ਪੋਸਟ ਆਫਿਸ ਦੇ ਜ਼ਰੀਏ RC ਅਤੇ DL ਭੇਜੇ ਜਾਣਗੇ। ਪੂਰੇ ਪੰਜਾਬ ਦੇ ਦਸਤਾਵੇਜ਼ਾਂ ਦੀ ਪ੍ਰਿੰਟਿੰਗ ਚੰਡੀਗੜ੍ਹ ਤੋਂ ਹੀ ਹੋਵੇਗੀ।  

ਲੋਕ ਫੇਕ ID ਬਣਵਾ ਕੇ ਐਡਰੈੱਸ ਪਰੂਫ਼ ਬਣਵਾ ਲੈਂਦੇ ਹਨ ਜਿਸ ਤੋਂ ਬਾਅਦ ਏਜੰਟਾਂ ਦਾ ਸਹਾਰਾ ਲੈ ਕੇ ਸੈਟਿੰਗ ਕਰਕੇ ਫੇਕ ਡਾਕੂਮੈਂਟਸ ਬਣ ਜਾਂਦੇ ਸਨ, ਪਰ ਹੁਣ ਅਜਿਹਾ ਨਹੀਂ ਹੋ ਸਕੇਗਾ STC ਨੇ ਦੱਸਿਆ ਕਿ ਰਜਿਸਟਰੇਸ਼ਨ ਵੇਲੇ ਜੋ ਪਤਾ ਭਰਿਆ ਜਾਵੇਗਾ ਉਸੇ 'ਤੇ ਹੀ ਦਸਤਾਵੇਜ਼ ਭਰੇ ਜਾਣਗੇ, ਜੇਕਰ ਵਿਅਕਤੀ ਨਹੀਂ ਮਿਲੇਗਾ ਤਾਂ RC ਅਤੇ ਲਾਇਸੈਂਸ ਕੈਂਸਲ ਹੋ ਜਾਵੇਗਾ

WATCH LIVE TV