ਬੋਰਡ ਦੇ ਵਿਦਿਆਰਥੀ ਹੋ ਜਾਣ ਤਿਆਰ,ਇਸ ਦਿਨ ਜਾਰੀ ਹੋਵੇਗੀ CBSE Exams Date Sheet, ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ
Advertisement

ਬੋਰਡ ਦੇ ਵਿਦਿਆਰਥੀ ਹੋ ਜਾਣ ਤਿਆਰ,ਇਸ ਦਿਨ ਜਾਰੀ ਹੋਵੇਗੀ CBSE Exams Date Sheet, ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਕੌਮੀ ਸਿੱਖਿਆ ਨੀਤੀ ਲਾਗੂ ਕਰਨ ਨਾਲ ਹੀ ਸਿੱਖਿਆ ਨੂੰ ਵਧਾਵਾ ਮਿਲੇਗਾ.

ਬੋਰਡ ਦੇ ਵਿਦਿਆਰਥੀ ਹੋ ਜਾਣ ਤਿਆਰ,ਇਸ ਦਿਨ ਜਾਰੀ ਹੋਵੇਗੀ CBSE Exams Date Sheet, ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਲਾਈਵ ਆ ਕੇ ਸੀਬੀਐਸਈ ਸਕੂਲਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਦੇ ਨਾਲ ਗੱਲ ਕੀਤੀ. ਇਸ ਸੈਸ਼ਨ ਵਿੱਚ ਉਨ੍ਹਾਂ ਨੇ ਕੌਮੀ ਸਿੱਖਿਆ ਨੀਤੀ 2020 (New Education Policy) ਤੇ ਚਰਚਾ ਕੀਤੀ. ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਕੌਮੀ ਸਿੱਖਿਆ ਨੀਤੀ ਲਾਗੂ ਕਰਨ ਨਾਲ ਹੀ ਸਿੱਖਿਆ ਨੂੰ ਵਧਾਵਾ ਮਿਲੇਗਾ.

ਪੂਰੀ ਦੁਨੀਆਂ ਵਿੱਚ ਅਜਿਹਾ ਪਹਿਲੀ ਵਾਰ ਹੋਏਗਾ ਜਦੋਂ ਸਿੱਖਿਆ ਨੀਤੀ ਲਾਗੂ ਕੀਤੀ ਜਾਏਗੀ ਜਿਥੇ ਪ੍ਰਧਾਨਮੰਤਰੀ ਤੋਂ ਲੈ ਕੇ ਪਿੰਡ ਦਾ ਪ੍ਰਧਾਨ ਤੱਕ ਦੇ ਨਾਲ ਇਸ ਤੇ ਵਿਚਾਰ ਕੀਤਾ ਗਿਆ ਹੈ.  ਇਸ ਨਵੀਂ ਸਿੱਖਿਆ ਨੀਤੀ ਦੇ ਵਿਚ ਥਿਊਰੀ ਤੋਂ ਜ਼ਿਆਦਾ ਪ੍ਰੈਕਟੀਕਲ ਉੱਤੇ ਧਿਆਨ ਦਿੱਤਾ ਜਾਏਗਾ ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਵਿਸ਼ਵ ਗੁਰੂ ਦੇ ਤੌਰ ਉੱਤੇ ਉੱਭਰ ਕੇ ਸਾਹਮਣੇ ਆਇਆ ਹੈ  .

ਨਵੀਂ ਸਿੱਖਿਆ ਨੀਤੀ ਬਣੇਗੀ ਦੁਨੀਆਂ ਦੇ ਲਈ ਮਿਸਾਲ 

ਦੇਸ਼ ਦੇ ਕੁੱਲ ਸਭ ਕੁਝ ਹੈ ਬਸ ਉਸ ਨੂੰ ਅੱਗੇ ਵਧਾਉਣ ਦੇ ਲਈ ਦੂਰ ਦਰਸ਼ੀ ਸੋਚ ਦੀ ਜ਼ਰੂਰਤ ਹੈ. ਸਿੱਖਿਆ ਮੰਤਰੀ ਨੇ ਕਿਹਾ ਕਿ ਮੈਨੂੰ ਆਪਣੇ ਵਿਦਿਆਰਥੀਆਂ ਤੋਂ ਉੱਤੇ ਪੂਰਾ ਭਰੋਸਾ ਹੈ. ਸਿੱਖਿਆ ਦੇ ਖੇਤਰ  ਦੇ ਵਿੱਚ ਭਾਰਤ ਦਾ ਨਾਮ ਇਨ੍ਹਾਂ ਵੱਲੋਂ ਅੱਗੇ ਲੈ ਕੇ ਜਾਇਆ ਜਾਵੇਗਾ. ਕੋਰੋਨਾ ਕਾਲਜ ਵਿੱਚ ਆਨਲਾਈਨ ਕਲਾਸਿਜ਼ ਨੂੰ ਵੀ ਵਧਾਵਾ ਮਿਲਿਆ. ਇਹ ਸਭ ਤੋਂ ਵੱਡਾ ਉਦਾਹਰਣ ਹੈ ਕਿ ਚੁਣੌਤੀ ਭਰੀ ਸਮੇਂ ਦੇ ਵਿਚ ਵੀ ਕਿਸੇ ਬੱਚੇ ਦੀ ਪੜ੍ਹਾਈ ਖ਼ਰਾਬ ਨਹੀਂ ਹੋਈ.

ਬੱਚਿਆਂ ਨੇ ਇਸ ਸਥਿਤੀ ਦੇ ਵਿੱਚ ਵੀ ਸਾਹਸ ਵਿਖਾਉਂਦੇ ਹੋਏ ਇਸ ਚੁਣੌਤੀ ਦਾ ਸਾਹਮਣਾ ਕੀਤਾ ਅਤੇ ਪੂਰੀ ਦੁਨੀਆਂ ਵਿੱਚ ਇੱਕ ਉਦਾਹਰਣ ਬਣ ਕੇ ਸਾਹਮਣੇ ਆਏ.ਕੋਰੋਨਾ ਕਾਲਜ ਵਿੱਚ ਜੇ ਈ ਈ ਦੀ ਪ੍ਰੀਖਿਆ ਵੀ ਬਹੁਤ ਹੀ ਸਹੀ ਤਰੀਕੇ ਨਾਲ ਕਰਵਾਈ ਗਈ ਇਹ ਵੀ ਇੱਕ ਵੱਡਾ ਉਦਾਹਰਣ ਹੈ ਇਸ ਸਿੱਖਿਆ ਨੀਤੀ ਨੂੰ ਹਰ ਕਿਸੇ ਨੂੰ ਸੁਝਾਵ ਨੂੰ  ਪੜ੍ਹ ਕੇ ਬਣਾਇਆ ਗਿਆ ਹੈ. ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹੀ ਸਿੱਖਿਆ ਨੀਤੀ ਬਣੀ ਜੋ ਸਿੱਖਿਆ ਦੇ ਖੇਤਰ ਦੇ ਵਿੱਚ ਕਮਾਲ ਕਰ ਦੇਵੇਗੀ ਉਨ੍ਹਾਂ ਨੇ ਅਧਿਆਪਕਾਂ ਦੀ ਵੀ ਤਾਰੀਫ਼ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵਿੱਚ ਆਈਏਐਸ ਬਣਨਾ ਆਸਾਨ ਹੈ ਪਰ ਅਧਿਆਪਕ ਬਣਨਾ ਬਹੁਤ ਮੁਸ਼ਕਿਲ ਹੈ. ਸੀਬੀਐਸਈ ਬੋਰਡ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਵੀ ਮਾਰਚ ਤਕ ਜਾਰੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ.

ਸਟੂਡੈਂਟਸ ਨੂੰ ਮਿਲੇਗਾ ਕਰੈਡਿਟ ਬੈਂਕ

 ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇ ਤਹਿਤ ਕਾਲਜਾਂ ਵਿੱਚ ਡਿਗਰੀ ਚ ਕਾਫੀ ਬਦਲਾਅ ਕੀਤਾ ਗਿਆ ਹੈ ਜੋ ਬੱਚਾ ਇੱਕ ਸਾਲ ਤੱਕ ਪੜ੍ਹੇਗਾ ਉਸ ਨੂੰ ਡਿਪਲੋਮਾ ਦਿੱਤਾ ਜਾਏਗਾ ਤਿੱਨ ਸਾਲ ਦੀ ਪੜ੍ਹਾਈ ਪੂਰੀ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਦੀ ਡਿਗਰੀ ਦਿੱਤੀ ਜਾਏਗੀ ਇਸ ਤੋਂ ਇਲਾਵਾ ਅਗਰ ਬੱਚਾ ਫਿਰ ਤੋਂ ਪੜ੍ਹਾਈ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਆਸਾਨੀ ਨਾਲ ਉਥੋਂ ਹੀ ਆਪਣੀ ਪੜ੍ਹਾਈ ਸ਼ੁਰੂ ਕਰ ਸਕਦਾ ਜਿੱਥੋਂ  ਛੱਡੀ ਸੀ ਸਟੂਡੈਂਟ ਨੂੰ ਉਨ੍ਹਾਂ ਦੀ ਪੜ੍ਹਾਈ ਦੇ ਲਈ ਕ੍ਰੈਡਿਟ ਬੈਂਕ ਦਿੱਤਾ ਜਾਏਗਾ ਜਿਸ ਨੂੰ ਆਪਣੇ ਹਿਸਾਬ ਨਾਲ ਇਸਤੇਮਾਲ ਕਰ ਸਕਣਗੇ.

WATCH LIVE TV

Trending news