14 ਸਾਲ ਪਹਿਲਾਂ ਘਰੋਂ ਭੱਜਿਆ ਰਿੰਕੂ ਲੁਧਿਆਣੇ ਆ ਕੇ ਬਣਿਆ ਟਰੱਕਾਂ ਤੇ ਲਗਜ਼ਰੀ ਕਾਰ ਦਾ ਮਾਲਕ,ਸਜਾਈ ਦਸਤਾਰ,ਹੁਣ ਇਸ ਤਰ੍ਹਾਂ ਮਿਲਿਆ ਪਰਿਵਾਰ ਨੂੰ
Advertisement

14 ਸਾਲ ਪਹਿਲਾਂ ਘਰੋਂ ਭੱਜਿਆ ਰਿੰਕੂ ਲੁਧਿਆਣੇ ਆ ਕੇ ਬਣਿਆ ਟਰੱਕਾਂ ਤੇ ਲਗਜ਼ਰੀ ਕਾਰ ਦਾ ਮਾਲਕ,ਸਜਾਈ ਦਸਤਾਰ,ਹੁਣ ਇਸ ਤਰ੍ਹਾਂ ਮਿਲਿਆ ਪਰਿਵਾਰ ਨੂੰ

ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਹਨ ਜੋ ਅਭੁੱਲ ਹੁੰਦੇ ਨੇ, ਖ਼ਾਸ ਕਰਕੇ ਮਾਤਾ ਪਿਤਾ ਨਾਲ ਗੁੱਸੇ ਹੋ ਕੇ ਕਈ ਵਾਰ ਬੱਚੇ ਨਾਰਾਜ਼ ਹੋ ਕੇ ਘਰੋਂ ਚਲੇ ਜਾਂਦੇ ਹਨ ਪਰ ਉਨ੍ਹਾਂ ਵਿੱਚੋਂ ਅਜਿਹਾ  ਕੋਈ ਵਿਰਲਾ ਹੀ ਹੁੰਦਾ ਹੈ ਜੋ ਘਰ ਵਾਪਿਸ ਪਰਤ ਸਕੇ  ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 14 ਸਾਲ ਤੋਂ ਲਾਪਤਾ ਪੁੱਤਰ ਫ਼ਿਲਮੀ ਸਟਾਈਲ ਦੇ ਵਿੱਚ ਆਪਣੇ ਘਰ ਪਹੁੰਚਿਆ 

 14 ਸਾਲ ਤੋਂ ਲਾਪਤਾ ਪੁੱਤਰ ਫ਼ਿਲਮੀ ਸਟਾਈਲ ਦੇ ਵਿੱਚ ਆਪਣੇ ਘਰ ਪਹੁੰਚਿਆ

ਦਿੱਲੀ : ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਹਨ ਜੋ ਅਭੁੱਲ ਹੁੰਦੇ ਨੇ, ਖ਼ਾਸ ਕਰਕੇ ਮਾਤਾ ਪਿਤਾ ਨਾਲ ਗੁੱਸੇ ਹੋ ਕੇ ਕਈ ਵਾਰ ਬੱਚੇ ਨਾਰਾਜ਼ ਹੋ ਕੇ ਘਰੋਂ ਚਲੇ ਜਾਂਦੇ ਹਨ ਪਰ ਉਨ੍ਹਾਂ ਵਿੱਚੋਂ ਅਜਿਹਾ  ਕੋਈ ਵਿਰਲਾ ਹੀ ਹੁੰਦਾ ਹੈ ਜੋ ਘਰ ਵਾਪਿਸ ਪਰਤ ਸਕੇ  ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 14 ਸਾਲ ਤੋਂ ਲਾਪਤਾ ਪੁੱਤਰ ਫ਼ਿਲਮੀ ਸਟਾਈਲ ਦੇ ਵਿੱਚ ਆਪਣੇ ਘਰ ਪਹੁੰਚਿਆ ਉਸ ਨੂੰ ਆਪਣੇ ਪਿਤਾ ਦਾ ਨਾਂ ਨਹੀਂ ਸੀ ਯਾਦ ਫਿਰ ਵੀ ਪਿੰਡ ਵਾਲਿਆਂ ਦੀ ਮਦਦ ਭਾਰਤ ਦੀ ਨਾਲ ਉਸ ਨੇ ਆਪਣਾ ਘਰ ਲੱਭਿਆ ਅਤੇ ਆਪਣੇ ਮਾਤਾ ਪਿਤਾ ਨੂੰ ਮਿਲਿਆ  

ਹਰਦੋਈ ਦੇ ਸਾਂਡੀ ਵਿਕਾਸ ਖੰਡ ਦੇ ਪਿੰਡ ਫਿਰੋਜ਼ਪੁਰ ਦੇ ਇੱਕ ਪਰਿਵਾਰ ਦੇ ਵਿਚੋਂ 14 ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਘਰ ਛੱਡ ਕੇ ਚਲਾ ਗਿਆ ਸੀ  ਘਰ ਵਾਲਿਆਂ ਨੇ ਆਪਣੇ ਬੇਟੇ ਰਿੰਕੂ ਦੀ ਤਲਾਸ਼ ਕੀਤੀ ਪਰ ਆਰਥਿਕ ਸਥਿਤੀ ਠੀਕ ਨਾ ਹੋਣ ਦੇ ਕਾਰਨ ਥੱਕ ਹਾਰ ਕੇ ਬੈਠ ਗਏ ਰਿੰਕੂ ਦੇ ਪਿਤਾ ਸੂਰਜ ਦੱਸਦੇ ਹਨ ਕਿ ਉਨ੍ਹਾਂ ਨੇ ਰਿੰਕੂ ਨੂੰ ਬਹੁਤ ਭਾਲਿਆ ਪਰ ਉਹ ਨਹੀਂ ਮਿਲਿਆ ਅਤੇ ਕੁੱਝ ਅਨਹੋਣੀ  ਹੁਣ ਦੀ ਗੱਲ ਸੋਚ ਕੇ ਉਹ ਚੁੱਪ ਕਰ ਗਏ  ਪਰ ਅਚਾਨਕ 14 ਸਾਲ ਬਾਅਦ ਇਸ ਸਨਿੱਚਰਵਾਰ ਰਾਤ ਰਿੰਕੂ ਬਦਲੇ ਹੋਏ ਨਾਂ ਅਤੇ ਪਹਿਰਾਵੇ ਦੇ ਨਾਲ ਪਿੰਡ ਪੁੱਜਾ ਤਾਂ ਮਾਂ ਨੇ ਉਸ ਨੂੰ ਇੱਕ ਝਟਕੇ ਵਿੱਚ ਪਛਾਣ ਲਿਆ ਰਿੰਕੂ ਦੇ ਗਲ ਲੱਗ ਕੇ ਉਸ ਦੀ ਮਾਂ ਬਹੁਤ ਰੋਈ  

ਰਿੰਕੂ ਨੇ ਦੱਸਿਆ ਕਿ ਉਹ ਪਿਛਲੇ 14 ਸਾਲਾਂ ਤੋਂ ਪੰਜਾਬ ਵਿੱਚ ਸੀ ਜਿੱਥੇ ਉਸ ਨੇ ਕੁੱਝ ਟਰੱਕ ਖ਼ਰੀਦੇ ਨੇ ਉਸ ਦਾ ਇੱਕ ਟਰੱਕ ਧੰਨਬਾਦ ਦੇ ਵਿੱਚ ਦੁਰਘਟਨਾ ਗ੍ਰਸਤ ਹੋ ਗਿਆ ਉਹ ਆਪਣੀ ਲਗਜ਼ਰੀ ਕਾਰ ਤੋਂ ਧੰਨਵਾਦ ਜਾ ਰਿਹਾ ਸੀ ਅਤੇ ਰਸਤੇ ਵਿੱਚ ਹਰਦੋਈ ਪੈਣ 'ਤੇ ਉਸ ਨੂੰ  ਸਭ ਕੁਝ ਯਾਦ ਆਇਆ ਹਾਲਾਂਕਿ ਉਸ ਨੂੰ ਆਪਣੇ ਪਿਤਾ ਦਾ ਨਾਂ ਨਹੀਂ ਸੀ ਯਾਦ,  ਪਰ ਪਿੰਡ ਦੇ ਇੱਕ ਵਸਨੀਕ ਸੂਰਤ ਯਾਦਵ ਦਾ ਨਾਂ ਉਸ ਨੂੰ ਚੇਤੇ ਸੀ ਜਦੋਂ ਉਹ ਸੂਰਤ ਦੇ ਕੋਲ ਗਿਆ ਤਾਂ ਉਸ ਨੂੰ ਸੂਰਤ ਨੇ ਵੀ ਪਛਾਣ ਲਿਆ ਅਤੇ ਫਿਰ ਉਸ ਦੇ ਘਰ ਲੈ ਕੇ ਗਿਆ, ਰਿੰਕੂ ਦਾ ਨਾਮ ਹੁਣ ਗੁਰਪ੍ਰੀਤ ਸਿੰਘ ਹੈ ਉਸ ਦਾ ਰਹਿਣ ਸਹਿਣ ਵੀ ਸਿੱਖਾਂ ਦੀ ਤਰ੍ਹਾਂ ਹੀ ਹੈ ਉਹ ਸਿਰ  'ਤੇ ਦਸਤਾਰ ਵੀ ਬੰਨ੍ਹਦਾ ਹੈ, ਗੋਰਖਪੁਰ ਦੇ ਰਹਿਣ ਵਾਲਾ  ਇੱਕ ਪਰਿਵਾਰ ਲੁਧਿਆਣਾ ਵਿੱਚ ਰਹਿੰਦਾ ਹੈ ਉਸ ਪਰਿਵਾਰ ਦੀ ਧੀ ਦੇ ਨਾਲ ਰਿੰਕੂ ਉਰਫ ਗੁਰਪ੍ਰੀਤ ਦਾ ਵਿਆਹ ਹੋਇਆ ਹੈ ਸਰਜੂ ਅਤੇ ਸੀਤਾ ਨੂੰ ਜਦੋਂ ਆਪਣੇ ਪੁੱਤਰ ਰਿੰਕੂ ਦੇ ਵਿਆਹ ਦੀ ਗੱਲ ਪਤਾ ਚੱਲਿਆ ਤਾਂ ਖੁਸ਼ ਵੀ ਹੋਏ  

ਇਸ ਵਜ੍ਹਾਂ ਨਾਲ ਛੱਡਿਆ ਘਰ

ਰਿੰਕੂ ਨੇ ਦੱਸਿਆ ਕਿ ਪੜਾਈ ਦੇ ਚੱਲਦੇ ਉਸ ਨੂੰ ਡਾਂਟ ਪੈਣ ਤੇ ਉਹ ਨਵੇਂ ਕੱਪੜਿਆਂ ਉੱਤੇ ਪੁਰਾਣੇ ਕੱਪੜੇ ਪਾ ਕੇ ਘਰੋਂ ਨਿਕਲ ਗਿਆ ਸੀ ਕਿਸੇ ਟ੍ਰੇਨ ਵਿਚ ਬਹਿ ਕੇ ਉਹ ਲੁਧਿਆਣਾ ਪਹੁੰਚ ਗਿਆ ਜਿੱਥੇ ਉਸ ਨੂੰ ਇੱਕ ਸਿੱਖ ਮਿਲੇ ਉਨ੍ਹਾਂ ਨੇ ਉਸ ਨੂੰ ਆਪਣੀ ਟਰਾਂਸਪੋਰਟ ਕੰਪਨੀ ਦੇ ਵਿੱਚ ਕੰਮ ਦੇ ਦਿੱਤਾ ਇਹੀ ਕੰਮ ਕਰਦੇ ਹੋਏ ਰਿੰਕੂ ਨੇ ਟਰੱਕ ਚਲਾਉਣਾ ਸਿੱਖਿਆ ਅਤੇ ਹੌਲੀ ਹੌਲੀ ਫੇਰ ਟਰੱਕਾਂ ਦਾ ਮਾਲਕ ਬਣ ਗਿਆ ਹੁਣ ਉਸ ਦੇ ਕੋਲ ਇੱਕ ਲਗਜ਼ਰੀ ਕਾਰ ਵੀ ਹੈ  

26 ਸਾਲ ਦੇ ਰਿੰਕੂ ਉਰਫ ਗੁਰਪ੍ਰੀਤ ਦੀ ਮਾਂ  ਸੀਤਾ ਨੇ ਗੁਰਪ੍ਰੀਤ ਨੂੰ ਕਿਹਾ ਕਿ ਭਾਵੇ ਜੋ ਕੰਮ ਕਰੋ ਪਰ ਜਿਵੇਂ ਪਹਿਲਾਂ ਗਏ ਉਸੇ ਤਰ੍ਹਾਂ ਹੁਣ ਨਾ ਜਾਣਾ, ਗੁਰਪ੍ਰੀਤ ਵੀ ਇੰਨੇ ਸਾਲ ਬਾਅਦ ਆਪਣੇ ਘਰ ਪਹੁੰਚਿਆ ਤਾਂ ਆਪਣਾ ਕੰਮ ਧੰਦਾ ਭੁੱਲ ਗਿਆ, ਹਾਲਾਂਕਿ ਕਾਰੋਬਾਰ ਦੀ ਮਜਬੂਰੀ ਕਾਰਨ ਉਸ ਨੂੰ ਦੇਰ ਰਾਤ ਨਿਕਲਣਾ ਪਿਆ ਗੁਰਪ੍ਰੀਤ ਵੀ ਬਹੁਤ ਖੁਸ਼ ਹੈ ਆਪਣੇ ਮਾਪਿਆਂ ਦੇ ਨਾਲ ਮਿਲ ਕੇ

WATCH LIVE TV

Trending news