ਪਹਾੜਾਂ ਵਿੱਚ ਘੁੰਮਣ ਜਾਣ ਵਾਲਿਆਂ ਲਈ ਵੱਡੀ ਖ਼ਬਰ ! ਇਨ੍ਹਾਂ 7 ਸੂਬਿਆਂ ਤੋਂ ਆਏ ਸੈਲਾਨੀਆਂ ਨੂੰ ਇਹ ਰਿਪੋਰਟ ਵਿਖਾਉਣੀ ਹੋਈ ਲਾਜ਼ਮੀ
Advertisement

ਪਹਾੜਾਂ ਵਿੱਚ ਘੁੰਮਣ ਜਾਣ ਵਾਲਿਆਂ ਲਈ ਵੱਡੀ ਖ਼ਬਰ ! ਇਨ੍ਹਾਂ 7 ਸੂਬਿਆਂ ਤੋਂ ਆਏ ਸੈਲਾਨੀਆਂ ਨੂੰ ਇਹ ਰਿਪੋਰਟ ਵਿਖਾਉਣੀ ਹੋਈ ਲਾਜ਼ਮੀ

ਪਹਾੜਾਂ ਵਿੱਚ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖਬਰ ਆ ਰਹੀ ਹੈ, ਹੁਣ ਹਿਮਾਚਲ ਸਰਕਾਰ ਨੇ ਬਹਾਰਲੇ ਸੂਬਿਆ ਤੋਂ ਆਉਣ ਵਾਲੇ ਯਾਤਰੀਆਂ ਕੋਲੋਂ 72 ਘੰਟੇ ਦੀ  RT-PCR ਰਿਪੋਰਟ ਲਿਆਉਣੀ ਲਾਜ਼ਮੀ ਕਰ ਦਿੱਤੀ ਹੈ।

 

ਪਹਾੜਾਂ ਵਿੱਚ ਘੁੰਮਣ ਜਾਣ ਵਾਲਿਆਂ ਲਈ ਵੱਡੀ ਖ਼ਬਰ ! ਇਹ ਰਿਪੋਰਟ ਵਿਖਾਉਣੀ ਹੋਈ ਲਾਜ਼ਮੀ

ਅਮਨ ਭਾਰਦਵਾਜ/ਸ਼ਿਮਲਾ : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਪਹਾੜਾਂ ਵਿੱਚ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖਬਰ ਆ ਰਹੀ ਹੈ. ਹੁਣ ਹਿਮਾਚਲ ਸਰਕਾਰ ਨੇ ਬਹਾਰਲੇ ਸੂਬਿਆ ਤੋਂ ਆਉਣ ਵਾਲੇ ਯਾਤਰੀਆਂ ਕੋਲੋਂ 72 ਘੰਟੇ ਦੀ  RT-PCR ਰਿਪੋਰਟ ਲਿਆਉਣੀ ਲਾਜ਼ਮੀ ਕਰ ਦਿੱਤੀ ਹੈ।

ਇਨ੍ਹਾਂ ਸੂਬਿਆਂ ਦੇ ਸੈਲਾਨੀਆਂ ਨੂੰ ਲੈਕੇ ਆਉਣੀ ਹੋਵੇਗੀ ਰਿਪੋਰਟ

ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ  ਪੰਜਾਬ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਯੂ ਪੀ ਤੋਂ ਹਿਮਾਚਲ ਪ੍ਰਦੇਸ਼ ਆਉਣ ਵਾਲੇ ਲੋਕਾਂ ਨੂੰ 72 ਘੰਟੇ ਦੀ  RT-PCR ਰਿਪੋਰਟ ਲਿਆਉਣੀ ਪਵੇਗੀ, ਇਸ ਤੋਂ ਬਿਨ੍ਹਾਂ ਉਨ੍ਹਾਂ ਨੂੰ ਹਿਮਾਚਲ ਵਿੱਚ ਦਾਖਲਾ ਨਹੀਂ ਮਿਲੇਗਾ, ਹਿਮਾਚਲ ਸਰਕਾਰ ਨੇ ਕੋਰੋਨਾ ਦੇ ਵਧ ਰਹੇ ਕੇਸਾਂ  ਕਾਰਨ ਫੈਸਲਾ ਲਿਆ। 

ਦੱਸਣਯੋਗ ਹੈ ਕਿ ਇਹ ਨਿਰਦੇਸ਼ 16 ਅਪ੍ਰੈਲ ਤੋਂ ਲਾਗੂ ਹੋਣਗੇ, ਇਨ੍ਹਾਂ 7 ਰਾਜਾਂ ਦੇ ਲੋਕਾਂ ਨੂੰ ਹਿਮਾਚਲ 'ਚ ਦਾਖਲਾ ਹੋਂਣ ਤੇ ਰਿਪੋਰਟ ਦਿਖਾਉਣੀ ਹੋਵੇਗੀ। ਹਿਮਾਚਲ ਤੋਂ ਇਨ੍ਹਾਂ 7 ਰਾਜਾਂ ਨੂੰ ਜਾਣ ਵਾਲੇ ਲੋਕਾਂ ਨੂੰ 72 ਘੰਟਿਆਂ ਦੇ ਅੰਦਰ ਅੰਦਰ ਵਾਪਿਸ  ਆਉਣਾ ਪਵੇਗਾ ਨਹੀਂ ਤਾਂ ਉਨ੍ਹਾਂ ਨੂੰ  RT-PCR ਰਿਪੋਰਟ ਲੈ ਕੇ ਆਉਣਾ ਪਏਗੀ। ਦੂਸਰੇ ਪਾਸੇ  ਸਿਹਤ ਵਿਭਾਗ ਵੱਲੋਂ ਹੋਟਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਆਪਣੇ  ਪੋਰਟਲ ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਨ।

ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੇ ਅੰਕੜੇ ਦਿਨੋਂ ਦਿਨ ਵਧਦੇ ਜਾ ਰਹੇ ਹਨ ਜਿਸ ਕਰਕੇ ਹਰ ਸੂਬਾ ਆਪਣੇ ਹਿਸਾਬ ਨਾਲ ਬੰਦਿਸ਼ਾਂ ਲਗਾ ਰਿਹਾ ਹੈ ਤਾਕਿ ਕੋਰੋਨਾ ਤੋਂ ਬਚਿਆ ਜਾ ਸਕੇ.

WATCH LIVE TV

Trending news